ਸ਼੍ਰੋਮਣੀ ਕਮੇਟੀ ਵੱਲੋਂ ਗੁੰਮ ਕੀਤੇ 328 ਸਰੂਪਾਂ ਦਾ ਹਿਸਾਬ ਲੈਣ ਲਈ ਮਹਿਤਾ ਅਤੇ ਹਲਕਾ ਮਜੀਠਾ ਤੋਂ ਜਥਾ ਰਵਾਨਾ ਹੋਇਆ 

ਮੱਤੇਵਾਲ 22 ਅਕਤੂਬਰ (ਇਕਬਾਲ ਸਿੰਘ ਮੱਤੇਵਾਲ ) ਪਿਛਲੇ ਕੁਝ ਸਮੇਂ ਤੋਂ ਮਾਹਰਾਜ ਦੇ ਸਰੂਪਾਂ ਵੱਖ ਵੱਖ ਥਾਵਾਂ ਤੇ ਬੇਅਦਬੀ ਹੋ ਰਹੀ ਹੈ ,ਉਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ 328 ਸਰੂਪ ਨੂੰ ਗੁੰਮ ਕੀਤਾ ਗਿਆ

ਇਸ ਬਾਰੇ ਗੱਲਬਾਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰ ਭਾਈ ਮੇਜਰ ਸਿੰਘ ਭੋਏਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਅੱਜ ਮਹਿਤਾ ਚੌਕ ਅਤੇ ਹਲਕਾ ਮਜੀਠਾ ਦੇ ਵੱਖ ਵੱਖ ਪਿੰਡਾਂ ਤੋਂ ਸੰਗਤਾਂ ਇਕੱਠੀਆਂ ਹੋ ਕੇ ਸ਼੍ਰੋਮਣੀ ਕਮੇਟੀ ਵਲੋਂ ਗੁੰਮ ਕੀਤੇ ਗਏ 328 ਸਰੂਪਾ ਦਾ ਹਿਸਾਬ ਲੈਣ ਲਈ ਸ੍ਰੀ ਹਰਮਿੰਦਰ ਸਮੇਂ ਨੂੰ ਰਵਾਨਾ ਹੋਈਆਂ। ਉਥੇ ਪਹੁੰਚ ਕੇ ਜਥੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਤਾਂ ਕਿ ਉਨ੍ਹਾਂ ਤੋਂ ਸਰੂਪਾਂ ਦਾ ਹਿਸਾਬ ਲੈ ਸਕਣ, ਇਸ ਦੇ ਨਾਲ ਹੀ ਉਹਨਾਂ ਜਥੇਦਾਰ ਭਾਈ ਗਿਆਨੀ ਹਰਪੀ੍ਤ ਸਿੰਘ ਨੂੰ ਮੰਗ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਕਹਿ ਕੇ ਮੁੱਖ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹੀ ਮੰਦ ਭਾਗੀ ਹਰਕਤ ਨਾ ਕਰ ਸਕੇ । ਇਸ ਮੌਕੇ ਸਤਨਾਮ ਸਿੰਘ ਮੇਜਰ ਸਿੰਘ ਭੋਏਵਾਲ, ਸੁੱਖਾ ਸਿੰਘ ਸਿਆਲਕਾ ,ਪਰਗਟ ਸਿੰਘ ਚੁਗਾਵਾਂ ,ਅਵਤਾਰ ਸਿੰਘ ਬੱਗਾ, ਨਿਸ਼ਾਨ ਸਿੰਘ, ਮੇਜਰ ਸਿੰਘ ,ਸੁਖਦੇਵ ਸਿੰਘ ਅਤੇ ਆਦਿ ਜਥੇਬੰਦੀਆਂ ਦੇ ਮੈੈਂਬਰ ਹਾਜ਼ਰ ਸਨ।

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!