ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵਲੋਂ ਕੀਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਤੇ ਹਮਲੇ ਦੀ ਕੀਤੀ ਨਿੰਦਾ –  ਭਾਈ ਨਿਸ਼ਾਨ ਸਿੰਘ ਸਿਆਲਕਾ  

ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵਲੋਂ ਕੀਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਤੇ ਹਮਲੇ ਦੀ ਕੀਤੀ ਨਿੰਦਾ –  ਭਾਈ ਨਿਸ਼ਾਨ ਸਿੰਘ ਸਿਆਲਕਾ
ਮੱਤੇਵਾਲ 25 ਅਕਤੂਬਰ( ਇਕਬਾਲ ਸਿੰਘ ਮੱਤੇਵਾਲ )  ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰ ਤਿੱਨ ਸੌ ਅਠਾਈ ਸਰੂਪਾਂ ਦਾ ਹਿਸਾਬ ਲੈਣ ਲਈ ਪਿਛਲੇ ਚਾਲੀ ਦਿਨਾਂ ਤੋਂ  ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਬੈਠੇ ਹੋਏ ਹਨ ਤੇ ਅਚਾਨਕ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ  ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਤੇ ਹਮਲਾ ਕਰ ਦਿੱਤਾ ,ਜਿਸ ਵਿੱਚ ਸਤਿਕਾਰ ਕਮੇਟੀ ਦੇ ਪੰਦਰਾਂ ਮੈਂਬਰ ਜ਼ਖਮੀ ਹੋ ਗਏ ,ਜਿਨ੍ਹਾਂ ਨੂੰ ਉਪਰੰਤ ਗੁਰੂ ਨਾਨਕ  ਹਸਪਤਾਲ ਲਿਜਾਇਆ ਗਿਆ ,ਜਿੱਥੇ ਉਹ ਜੇਰੇ ਇਲਾਜ ਹਨ  l
ਇਸ ਬਾਰੇ ਗੱਲਬਾਤ ਕਰਦੇ ਭਾਈ ਨਿਸ਼ਾਨ ਸਿੰਘ ਸਿਆਲਕਾ ਨੇ ਕਿਹਾ ਕਿ ਜਿਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਚਾਲੂ ਕੀਤੀ ਗਈ ,ਉਸ ਸਮੇਂ ਵੀ  ਮੰਤ  ਸਿੰਘਾਂ ਉਤੇ  ਵੱਖ ਵੱਖ ਤਰੀਕਿਆਂ ਦਾ ਤਸ਼ੱਦਦ  ਕਰਦੇ ਰਹੇ, ਇੱਥੋਂ ਤੱਕ ਕਿ ਨਰੈਣੂ ਮਹੰਤ ਨੇ ਸਿੰਘਾਂ ਉੱਪਰ ਗੋਲੀਆਂ ਚਲਾਈਆਂ   ਅਤੇ  ਭੱਠੀਆਂ ਵੇਚ ਵੀ ਝੋਕਿਆ ਗਿਆ , ਫਿਰ ਉਹਨਾਂ ਦੀਆਂ ਸ਼ਹੀਦੀਆਂ ਰੰਗ ਲਿਆਈਆਂ ਅਤੇ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ,ਅੱਜ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਨਰੈਣੂ ਮਹੰਤ ਵਾਲੀ ਹਰਕਤ ਕੀਤੀ ਗਈ ਤੇ ਸ੍ਰੀ  ਗ੍ਰੰਥ ਸਾਹਿਬ ਦੇ  ਤਿੱਨ ਸੌ ਅਠਾਈ ਸਰੂਪਾਂ ਦਾ ਹਿਸਾਬ ਲੈਣ ਲਈ ਪਹੁੰਚੇ  ਸ਼੍ਰੀ ਗੁਰੂ ਸਤਿਕਾਰ ਕਮੇਟੀ ਦੇ ਮੈਂਬਰਾਂ ਉਪਰ ਤੇਜ਼ ਧਾਰ  ਹਥਿਆਰਾਂ ਨਾਲ ਹਮਲਾ ਕੀਤਾ ਤੇ ਕੇਸਾਂ ਦੀ ਵੀ ਬੇਅਦਬੀ  ਕੀਤੀ ਜਿਸ ਦੀ ਨਿਸ਼ਾਨ ਸਿੰਘ ਸਿਆਲਕਾ ਵੱਲੋਂ ਨਿੰਦਾ ਕੀਤੀ ਗਈ । ਜਿਸ  ਵਿੱਚ ਜ਼ਖ਼ਮੀ ਹੋਏ ਸਿੰਘ  ਸਰੂਪ ਸਿੰਘ  ਪੁੱਤਰ ਪਰਗਟ ਸਿੰਘ ,ਜਸ਼ਨਦੀਪ ਸਿੰਘ ਪੁੱਤਰ ਅਵਤਾਰ ਸਿੰਘ , ਲਖਬੀਰ ਸਿੰਘ ਪੁੱਤਰ ਮੰਗਲ ਸਿੰਘ ,ਬੀਬੀ ਮਨਿੰਦਰ ਕੌਰ ਪਤਨੀ  ਜੀਵਨ ਜੋਤ ਸਿੰਘ ਨੰਗਲੀ, ਤਰਲੋਚਨ ਸਿੰਘ ਪੁੱਤਰ ਕੇਵਲ ਸਿੰਘ ਸੋਹਲ ,ਗੁਰਬਾਜ਼ ਸਿੰਘ ਬਾਜ ਪੁੱਤਰ   ਰਤਨ ਸਿੰਘ ,ਸਵਰਵਣ ਕੌਰ ਪਤਨੀ ਨਿਰਵੈਰ ਸਿੰਘ ਵੇਰਕਾ ,ਰਮਨਦੀਪ ਸਿੰਘ ਪੁੱਤਰ ਸੁਖਬੀਰ ਸਿੰਘ ਮੂਲੇ ਚੱਕ ,ਗੁਰਸ਼ਰਨਜੀਤ ਸਿੰਘ ਪੁੱਤਰ ਬਲਦੇਵ ਸਿੰਘ , ਬਲਬੀਰ ਚ ਪੁੱਤਰ ਚਰਨ ਸਿੰਘ, ਕਰਤਾਰ ਸਿੰਘ ਪੁੱਤਰ ਗੁਰਦੇਵ ਸਿੰਘ ,ਰਾਜਾ ਰਾਜ ਸਿੰਘ ਪੁੱਤਰ ਬਾਬਾ ਚੜ੍ਹਤ ਚ ਅਰਬਾਂ ਖਰਬਾਂ ਤਰਨਾ ਦਲ ,ਸੁਖਜੀਤ ਸਿੰਘ ਪੁੱਤਰ ਸਵਰਨ ਸਿੰਘ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!