ਕੇਂਦਰੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਮਾਰੂ ਫੈਸਲਿਆਂ ਦੇ ਵਿਰੋਧ ਵਿਚ ਅੱਜ ਕਿਸਾਨਾਂ ਵੱਲੋਂ ਕੀਤਾ ਗਿਆ ਰੋਡ ਜਾਮ  

ਮੱਤੇਵਾਲ 5 ਨਵੰਬਰ (ਇਕਬਾਲ  ਸਿੰਘ ਮੱਤੇਵਾਲ)  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਮਹਿਤਾ ਦੇ ਪ੍ਰਧਾਨ ਹਰਬਿੰਦਰ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਭਾਰਤ ਬੰਦ ਸਫਲ ਬਣਾਉਣ ਲਈ ਬਟਾਲਾ ਤੋਂ ਬਿਆਸ ਰੋਡ ਜਾਮ ਕਰਕੇ ਮਹਿਤਾ ਚੌਕ ਵਿੱਚ  ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ।

ਇਸ ਬਾਰੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ, ਸੁਖਦੇਵ ਸਿੰਘ ਚਾਟੀਵਿੰਡ ,ਬਲਦੇਵ ਸਿੰਘ ਬੱਗਾ ,ਗੁਰਭੇਜ ਸਿੰਘ ਸੂਰੋ ਪੱਡਾ ਨੇ  ਕਿਹਾ ਕਿ ਕੇਂਦਰੀ ਸਰਕਾਰ ਇਕ ਲੋਕਤੰਤਰ ਦਾ ਘਾਣ ਕਰਨ ਵਾਲੀ ਸਰਕਾਰ ਹੈ ਤੇ ਦੇਸ਼ ਦਾ 80% ਪੈਸਾ ਪਹਿਲਾਂ ਹੀ ਮੁੱਠੀ ਭਰ  ਲੋਕਾਂ ਦੇ ਕਬਜ਼ੇ ਵਿਚ ਜਾ ਚੁੱਕਾ ਹੈ ਤੇ ਗ਼ਰੀਬ ਲੋਕਾਂ ਦਾ ਗੁੱਸਾ ਦੇਖ ਕੇ ਦੇਸ਼ ਭਰ ਤੇ ਬੁੱਧੀਜੀਵੀ ਲੋਕਾਂ ਨੇ ਭਾਜਪਾ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਪੂਰੇ ਭਾਰਤ ਨੂੰ ਅੰਦੋਲਨ ਦੇ ਰਾਹ ਤੋਰ ਲਿਆ,  ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਗਰ ਦੇਸ਼ ਅੰਦਰ ਲੋਕਤੰਤਰ ਨਾਮ ਦੀ ਕੋਈ ਚੀਜ਼ ਬਾਕੀ ਬਚੀ ਹੈ ਤਾਂ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨ ਨੂੰ ਵਾਪਸ  ਕਰਾਉਣ ਵਿੱਚ ਸਫ਼ਲ ਹੋਣਗੇ ਤੇ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ । ਇਸ ਮੌਕੇ ਪ੍ਰੇਮ ਕੁਮਾਰ ਸਿੰਘ ਮਹਿਤਾ ਰਣਧੀਰ ਸਿੰਘ ਬੁੱਟਰ ,ਪਲਵਿੰਦਰ ਸਿੰਘ ਉਦੋਕੇ, ਕੇਵਲ ਸਿੰਘ ਮੱਤੇਵਾਲ ,ਬਲਵਿੰਦਰ ਸਿੰਘ ਸੈਦੋ ਕੇ, ਹਰਜੀਤ ਸਿੰਘ ਖੱਬੇ ਰਾਜਪੂਤਾਂ  ,ਮੁਖਤਾਰ ਸਿੰਘ ਅਰਜਨਮਾਂਗਾ ,ਪਰਗਟ ਸਿੰਘ ਨੰਗਲੀ ,ਸੰਪੂਰਨ ਸਿੰਘ ਰਜਧਾਨ ,ਬਲਕਾਰ ਸਿੰਘ ,ਬਲਵਿੰਦਰ ਸਿੰਘ ,ਦਲਜੀਤ ਸਿੰਘ ਕਲੇਰ ,ਹਰਦੀਪ ਸਿੰਘ ਰਾਮਦਿਵਾਲੀ ,ਸੱਜਣ ਸਿੰਘ ਬੱਗਾ, ਰਣਜੀਤ ਸਿੰਘ ਚਾਟੀਵਿੰਡ, ਦਲਜੀਤ ਸਿੰਘ ਤਰਸਿੱਕਾ, ਪਰਮਜੀਤ ਸਿੰਘ ਭੱਟੀ ਕੇ ,ਜੋਬਨ ਰੂਪ ਸਿੰਘ ਜਲਾਲ ਉਸਮਾ, ਬਲਜਿੰਦਰ ਸਿੰਘ ਘਣਸ਼ਾਮਪੁਰ, ਲਖਵਿੰਦਰ ਸਿੰਘ ਮਹਿਤਾ, ਮਹਿਤਾਬ ਸਿੰਘ ,ਕੇਵਲ ਸਿੰਘ ਡਾ ਹਰਦੀਪ ਸਿੰਘ  ਆਦਿ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!