ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਗਰੀਨ ਦਿਵਾਲੀ ਮਨਾਈ ਜਾਵੇ – ਕਮਿਸ਼ਨਰ ਨਗਰ ਨਿਗਮ

 ਦਿਵਾਲੀ ਦੇ ਮੌਕੇ ਫਾਇਰ ਬ੍ਰਿਗੇਡ ਮੁਲਾਜ਼ਮਾਂ  ਨੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਕੀਤੀਆਂ ਵਿਚਾਰਾਂ ।

ਬਟਾਲਾ 6 ਨਵੰਬਰ ( ਕਿਰਪਾਲ ਸਿੰਘ ਛਿੱਤ) ਆਮ ਨਾਗਰਿਕ ਨੂੰ ਜਾਗਰੂਕ ਕਰਨ ਲਈ ਸਥਾਨਿਕ ਫਾਇਰ ਸਟੇਸ਼ਨ ਵਿਖੇ ਸ: ਬਲਵਿੰਦਰ ਸਿੰਘ ਜੀ ਐਸ.ਡੀ.ਐਮ.-ਕਮ-ਕਮਿਸ਼ਨਰ, ਨਗਰ ਨਿਗਮ-ਕਮ-ਡਿਪਟੀ ਕੰਟਰੋਲਰ ਸਿਵਲ ਡਿਫੈਂਸ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ । ਇਸ ਮੀਟਿੰਗ ਵਿਚ ਫਾਇਰ ਅਫ਼ਸਰ ਸੁਰਿੰਦਰ ਸਿੰਘ ਰਾਣਾ ਤੇ ਉਂਕਾਰ ਸਿੰਘ, ਸੁਪਰਡੈਂਟ ਨਿਰਮਲ ਸਿੰਘ, ਆਕਊਟੈਂਟ ਵਿਕਰਾਂਤ ਤੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਭਾਗ ਲਿਆ । ਮੀਟਿੰਗ ਦੋਰਾਨ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਵਿਚਾਰਾਂ ਕੀਤੀਆਂ ਗਈਆਂ । ਲੋਕਾਂ ਨੂੰ ਅਪੀਲ ਕੀਤੀ ਗਈ ਕਿ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।। ਗੁਰੂ ਸਾਹਿਬ ਜੀ ਦੇ ਅਣਮੁੱਲੇ ਬਚਨਾਂ ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਂਵਾਰੀ ਨਿਭਾਉਣੀ ਚਾਹੀਦੀ ਹੈ।ਸਾਡਾ ਸਮੁੱਚੇ ਸਮਾਜ ਦਾ ਫਰਜ਼ ਬਣਦਾ ਹੈ ਕਿ ਅਜਿਹੇ ਕੰਮ ਨਾ ਕੀਤੇ ਜਾਣ ਜਿਸ ਨਾਲ ਵਾਤਾਵਰਨ ਪ੍ਰਦੂਸ਼ਤ ਹੋਵੇ ਜਿਵੇਂ ਕਿ ਪਰਾਲੀ ,ਨਾੜ ਜਾਂ ਹੋਰ ਘਾਹ ਫੂਸ ਨੂੰ ਅੱਗ ਨਾਂ ਲਾੲੀ ਜਾਵੇ ਅਤੇ ਆਤਿਸ਼ਬਾਜ਼ੀ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ ।ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਗਰੀਨ ਦਿਵਾਲੀ ਮਨਾਉਣ ਨੂੰ ਤਰਜੀਹ ਦੇਣ । ਜੇਕਰ ਕੋਈ ਅੱਗ ਲੱਗਣ ਦੀ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਤੁਰੰਤ ਸਹੀ ਤੇ ਪੂਰੀ ਜਾਣਕਾਰੀ ਦਫ਼ਤਰ ਫਾਇਰ ਬ੍ਰਿਗੇਡ ਨੂੰ ਨੰ. 101ਜਾਂ  91157-96801 ਤੇ ਦਿੱਤੀ ਜਾਵੇ ਤਾਂ ਜੋ ਕਿ ਵੀ ਵੱਡੇ ਨੁਕਸਾਨ ਤੋਂ ਬੱਚਿਆ ਜਾ ਸਕੇ । ਅੱਗ ਤੋਂ ਬਚਾਅ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ ।ਕਿਸੇ ਵੀ ਆਫਤ ਮੌਕੇ  ਨਿਜੱਠਣ ਲਈ ਟੀਮ ਸਿਵਲ ਡਿਫੈਂਸ ਵਲੋ ਵੀ ਪੁਰਾ ਸਹਿਯੋਗ ਕੀਤਾ ਜਾਵੇਗਾ ।

ਇਸ ਮੌਕੇ ਅਮਨਦੀਪ ਡਿਲਿੰਗ ਸਹਾਇਕ, ਡਰਾਈਵਰ ਜਸਬੀਰ ਸਿੰਘ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਸਿਕੰਦਰ ਸਿੰਘ, ਦਲਜੀਤ ਸਿੰਘ, ਫਾਇਰ ਫਾਈਟਰ ਨੀਰਜ਼ ਸ਼ਰਮਾਂ, ਸੁਮਿਤ ਮਲਹੋਤਰਾ, ਵਿਨੋਦ ਕੁਮਾਰ, ਦਵਿੰਦਰ ਸਿੰਘ. ਦਵਿੰਦਰ ਸਿੰਘ, ਪਰਮਿੰਦਰ ਸਿੰਘ, ਅਸ਼ੌਕ, ਦੀਪਕ, ਸਚਿਨ ਮਹਾਜਨ, ਰਵਿੰਦਰ ਲਾਲ, ਵਰਿੰਦਰ ਤੇ ਪਰਮਜੀਤ ਸਿਮਘ ਬਮਰਾਹ, ਹਰਪ੍ਰੀਤ ਸਿੰਘ, ਰਜਿੰਦਰ ਸਿੰਘ, ਮੋਹਨ ਲਾਲ, ਦਲਜਿੰਦਰ ਸਿੰਘ, ਹਰਦੀਪ ਸਿੰਘ, ਸਮਾਜ ਸੇਵੀ ਜਗਜੋਤ ਸੰਧੂ ਤੇ ਕਨਿਵ ਭਾਟੀਆ ਮੌਜੂਦ ਸਨ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!