ਸ਼ਿਵ ਸੈਨਾ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।

ਨਵੰਬਰ 10 ਬਟਾਲਾ (ਕਿਰਪਾਲ ਸਿੰਘ ਛਿੱਤ chief editor)ਅੱਜ ਬਟਾਲਾ ਸ਼ਹਿਰ ਗਾਂਧੀ ਚੌਂਕ ਵਿੱਚ ਸ਼ਿਵ ਸੈਨਾ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਸ਼ਿਵ ਸੈਨਾ ਪ੍ਰਧਾਨ ਹਿੰਦੁਸਤਾਨ ਸੰਗਠਨ ਮੰਤਰੀ ਰਾਜਾ ਵਾਲੀਆਂ ਨੇ ਰੋਸ ਜ਼ਾਹਰ ਕਰਦਿਆਂ ਬੜੇ ਅਫਸੋਸ ਜਨਕ ਲਹਿਜੇ ਵਿਚ ਕਿਹਾ ਕੇ ਸ੍ਰੀ ਰਾਮ ਚੰਦਰ ਭਗਵਾਨ ਜੀ ਦਾ ਪੁਤਲਾ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਵਿਖੇ ਸਾੜਿਆ ਗਿਆ ਸੀ ਭਾਵੇਂ ਕਿ ਇਸ ਹਰਕਤ ਨੂੰ ਕਿਸੇ ਨੇ ਵੀ ਅੰਜਾਮ ਦਿੱਤਾ ਹੋਵੇ ।ਪਰ ਇਸ ਸਮੇਂ ਹਿੰਦੂ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ। ਅੱਜ ਤੱਕ ਪ੍ਰਸ਼ਾਸਨ ਵੱਲੋਂ ਕੋਈ ਸਖ਼ਤੀ ਨਾਲ ਕਾਰਵਾਈ ਨਹੀਂ ਕੀਤੀ ਗਈ ਮਾਝਾ ਜੋਨ ਸ਼ਿਵ ਸੈਨਾ ਦੇ ਪ੍ਰਧਾਨ ਵਿਕਾਸ ਸ਼ਰਮਾਂ ਨੇ ਦੁਖੀ ਹਿਰਦੇ ਨਾਲ ਬਿਆਨ ਕੀਤਾ ਹੈ ਕਿ ਇਸ ਹਰਕਤ ਨੂੰ ਇੰਜ਼ਾਮ ਦੇਣ ਵਾਲੇ 40 ਤੋਂ 45 ਅਨਸਰ ਸਨ ਕੇਵਲ ਚਾਰ ਆਦਮੀਆਂ ਨੂੰ ਹੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ।ਇਸ ਸਮੇਂ ਤੀਰਥ ਰਾਮ ਜ਼ਿਲਾ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ,ਨਵੀਨ ਕੁਮਾਰ ਰੇਹੜੀ ਯੂਨੀਅਨ ਪ੍ਰਧਾਨ ਸ਼ਿਵ ਸੈਨਾ , ਅਨੰਦ ਸਰੂਪ ਜ਼ਿਲ੍ਹਾ ਪ੍ਰਧਾਨ ਸਿਵ ਸੈਨਾ ਹਿੰਦੁਸਤਾਨ, ਓਮ ਪ੍ਰਕਾਸ਼ ਸ਼ਿਵ ਸੈਨਾ ਪ੍ਰਧਾਨ ਭਾਰਤ,ਵਿਜੇ ਪ੍ਰਭਾਕਰ ,ਧੀਰਜ ਵਰਮਾ Right anti crime assistant Chandigarh ,ਨਰੇਸ਼ ਸ਼ਰਮਾਂ City ਉਪ ਪ੍ਰਧਾਨ ਬਟਾਲਾ, ਰਾਜੀਵ ਮਹਾਜਨ ਸ਼ਿਵ ਸੈਨਾ,ਜੁਗਨਾਜ ਸਿੰਘ ਸਮੇਤ ਕਈ‌ ਹੋਰ ਸ਼ਿਵ ਸੈਨਾ ਵਰਕਰ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!