ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮੋਦੀ ਦਾ ਪੁਤਲਾ ਫੂਕ ਕੇ ਮਨਾਈ ਗਈ ਕਾਲੀ ਦੀਵਾਲੀ  

iqbal   singh Mattewal                            kirpal singh chhit

ਮੱਤੇਵਾਲ  14 ਨਵੰਬਰ (ਇਕਬਾਲ  ਸਿੰਘ ਮੱਤੇਵਾਲ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਲੋਕ ਮਾਰੂ ਅਤੇ ਖੇਤੀ ਨੂੰ ਤਬਾਹ ਕਰਨ ਵਾਲੀਆਂ ਕਾਲੀਆਂ ਨੀਤੀਆਂ ਵਿਰੁੱਧ ਅੱਜ ਪਿੰਡ ਮੱਤੇਵਾਲ ਢਡਿਆਲਾ ਨੱਤ ਕੱਥੂਨੰਗਲ ਝੰਡੇ ਉਦੋਂ ਕੇ ਆਦਿ ਪਿੰਡਾਂ ਵਿਚ ਮੋਦੀ ਦਾ ਪੁਤਲਾ  ਫੂਕ ਕੇ  ਕਾਲੀ ਦੀਵਾਲੀ  ਮਨਾਈ ਗਈ l

ਇਸ ਮੌਕੇ ਤਰਸਿੱਕਾ ਜ਼ੋਨ ਦੇ ਪ੍ਰਧਾਨ ਕੇਵਲ ਸਿੰਘ ਮੱਤੇਵਾਲ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੋ ਸਰਕਾਰ ਵੱਲੋਂ ਤਿੰਨ ਆਰਡੀਨੈਂਸ ਬਣਾਏ ਗਏ ਹਨ ਉਨ੍ਹਾਂ ਦੇ ਵਿਰੋਧ ਵਿੱਚ ਅਸੀਂ ਕਾਲੀ ਦੀਵਾਲੀ ਮਨਾ ਰਹੇ ਹਾਂ  ਤੇ ਜਦੋਂ ਤੱਕ ਸਰਕਾਰ ਇਹ ਆਰਡੀਨੈਂਸ ਨੂੰ ਰੱਦ ਨਹੀਂ ਕਰੇਗੀ ਉਨ੍ਹਾਂ ਤਕ ਇਹ ਸੰਘਰਸ਼ ਜਾਰੀ ਰਹੇਗਾ  ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਤੇ ਕਾਲੀਆਂ ਝੰਡੀਆਂ ਨਾਲ ਆਪਣਾ ਰੋਸ ਪ੍ਰਗਟ ਕੀਤਾ ਗਿਆ ਇਸ ਮੌਕੇ  ਜ਼ੋਨ ਪ੍ਰਧਾਨ ਕੇਵਲ  ਸਿੰਘ ਮੱਤੇਵਾਲ ਮੰਗਲ ਸਿੰਘ ਸੰਤੋਖ ਸਿੰਘ ਹਰਦੀਪ ਸਿੰਘ ਦਲੀਪ ਸਿੰਘ ਗੁਰਮੀਤ ਸਿੰਘ ਦਿਆਲ ਸਿੰਘ ਹਰਭਜਨ ਸਿੰਘ ਆਦਿ ਹਾਜ਼ਰ ਸਨl

ਪਿੰਡ ਢਡਿਆਲਾ ਨੱਤ ਦੀ ਕਮੇਟੀ ਨੇ ਵਜਿੰਦਰ ਸਿੰਘ,ਕਲਦੀਪ ਸਿੰਘ,ਗੁਰਦਿਆਲ ਸਿੰਘ ਹਰਪਰੀਤ ਸਿੰਘ ਅਮਰੀਕ ਸਿੰਘ ਆਦਿ ਮੈਬਰਾ ਨੇ ਮੋਦੀ ਸਰਕਾਰ ਦਾ ਪੁਤਲਾ ਦਿਵਾਲੀ ਵਾਲੇ ਦਿਨ ਸਾੜਿਆ ਗਿਆ।ਤੇ ਕਾਲੀ ਦਿਵਾਲੀ ਮਨਾਈ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!