ਸੜਕੀ ਹਾਦਸਿਆਂ ਮੌਕੇ ਪੀੜਤਾਂ ਦੀ ਮਦਦ ਕਰਨ ਸਬੰਧੀ ਜਾਗਰੂਕ ਕੀਤਾ।

kirpal singh chhit

ਸੜਕੀ ਹਾਦਸਿਆਂ ਮੌਕੇ ਪੀੜਤਾਂ ਦੀ ਮਦਦ ਕਰਨ ਸਬੰਧੀ ਜਾਗਰੂਕ ਕੀਤਾ।
ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਸਿਵਲ ਡਿਫੈਂਸ ਵਲੋਂ ਅਪੀਲ ।

ਬਟਾਲਾ, 15 ਅਕਤੂਬਰ (ਕਿਰਪਾਲ ਸਿੰਘ ਛਿੱਤ ) ਸਥਾਨਿਕ ਸਿਵਲ ਡਿਫੈਂਸ ਵਲੋਂ ਆਵਾਜਾਈ ਹਾਦਸਿਆˆ ਮੌਕੇ ਪੀੜਤਾਂ ਦੀ ਸਹਾਇਤਾ ਕਰਨ ਲਈ “ਵਿਸ਼ਵ ਪ੍ਰਣ ਦਿਵਸ” ਮਨਾਇਆ ਗਿਆ । ਇਹ ਦਿਨ ਨਵੰਬਰ ਮਹੀਨੇ ਦੇ ਤੀਸਰੇ ਐਤਵਾਰ ਨੂੰ ਸੜਕ, ਰੇਲ, ਹਵਾਈ ਜਾਂ ਸਮੁੰਦਰੀ ਅਤੇ ਪੈਦਲ ਚਲਦੇ ਹੋਏ, ਹਾਦਸਿਆˆ ਕਾਰਨ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਤੇ ਜਿਉਦੇ ਲੋਕਾਂ ਨੂੰ ਆਪਣੇ ਬਚਾਓ ਅਤੇ ਪੀੜਤਾˆ ਦੀ ਮਦਦ ਕਰਨ ਸਬੰਧੀ, ਜਾਗਰੂਕ ਕਰਨਾ ਹੈ ।
ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਅਪੀਲ ਕੀਤੀ ਕਿ ਹਾਦਸਿਆਂ ਦਾ ਮੁੱਖ ਕਾਰਣ ਸੜਕੀ ਨਿਯਮਾਂ ਦੀ ਪਾਲਣਾ ਨਾ ਕਰਨਾ ਕਾਹਲੀ ਨਾਲ ਅੱਗੇ ਵੱਧਣਾ ਡਰਾਈਵ ਕਰਦੇ ਸਮੇਂ ਮੌਬਾਇਲ ਦੀ ਵਰਤੋਂ ਕਰਨਾ, ਨਸ਼ਾ ਕਰਕੇ ਜਾਂ ਤਨਾਉ ਸਥਿਤੀ ਵਿੱਚ ਵਹੀਕਲ ਚਲਾਉਣਾਂ, ਵੀ ਮੋਤਾਂ ਦੀ ਗਿਣਤੀ ਵਿੱਚ ਦਿਨ-ਬ-ਦਿਨ ਵਧਦਾ ਕਰ ਰਿਹਾ ਹੈ। ਜਿਆਦਾ ਤਰ ਹਾਦਸਿਆਂ ‘ਚ ਅਪਾਹਜ ਹੋਣ ਕਰਕੇ ਬਾਅਦ ਵਿਚ ਜੀਵਨ ਬਤੀਤ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ ਤੇ ਪਰਿਵਾਰਕ ਮੈਂਬਰਾਂ ਲਈ ਵੀ ਭਾਰੀ ਮੁਸੀਬਤ ਬਣ ਜਾਂਦੀ ਹੈ। ਹਰੇਕ ਵਹੀਕਲ ਚਾਲਕ ਨੂੰ ਮੁੱਢਲੀ ਸਹਾਇਤਾ ਦੀ ਸਿਖਲਾਈ ਦੇ ਨਾਲ ਵਹੀਕਲ ਵਿਚ ਮੁਢੱਲੀ ਸਹਾਇਤਾ ਕਿੱਟ ਰੱਖਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਹਾਦਸੇ ਮੌਕੇ ਪੀੜਤ ਦੀ ਸਹਾਇਤਾ ਕੀਤੀ ਜਾ ਸਕੇ । ਲੋਕ ਸੜਕੀ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਜਾਗਰੂਕ ਨਹੀ ਹੋ ਰਹੇ ਹਨ ।ਸੜਕੀ ਹਾਦਸਿਆਂ ਵਿੱਚ ਹੋਈਆਂ, ਜਾਂ ਹੋ ਰਹੀਆਂ ਮੋਤਾਂ ਨੂੰ ਰੱਬ ਦਾ ਭਾਣਾ ਮੰਨਣ ਤੱਕ ਹੀ ਸੀਮਤ ਹਨ । ਲੋਕਾਂ ਨੂੰ ਟਰੈਫਿਕ ਨਿਯਮਾਂ, ਚਿੰਨਾਂ, ਰਾਈਟ ਆਫ ਵੇ ( ਪਹਿਲਾਂ ਲੰਘਣ ਦੇ ਅਧਿਕਾਰ) ਰਜਿਸਟਰੇਸ਼ਨ ਕਾਪੀ, ਡਰਾਇਵਿੰਗ ਲਾਇਸੰਸ, ਬੀਮਾ, ਪ੍ਰਦੂਸ਼ਨ ਚੈਕ ਅੱਪ, ਮੈਡੀਕਲ ਫਿਟਨੈੱਸ, ਵਧੀਆ ਕਿਸਮ ਦੇ ਹੈਲਮਟ ਪਹਿਨਣ,ਠੀਕ ਪਾਰਕਿੰਗ, ਸੀਟ ਬੈਲਟਾ ਦੀ ਵਰਤੋਂ ਆਦਿ ਦੀ ਪਾਲਣਾ ਕਰਨੀ ਚਾਹੀਦੀ ਹੈ ।
ਇਸ ਮੋਕੇ ਪੀ.ਸੀ. ਕਸ਼ਮੀਰ ਸਿੰਘ, ਸੈਕਟਰ ਵਾਰਡਨ ਪਰਮਜੀਤ ਸਿੰਘ ਬਮਰਾਹ, ਤਰਲੋਕ ਨਾਥ ਸਪੋ੍ਰਟਸ ਕੋਚ, ਦਲਜਿੰਦਰ ਸਿੰਘ, ਹਰਦੀਪ ਸਿੰਘ, ਮੋਹਨ ਲਾਲ, ਹਰਦੀਪ ਸਿੰਘ ਤੇ ਜਸਪਾਲ ਸਿੰਘ ਮੋਜੂਦ ਸਨ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!