ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਦਫਤਰ ਦਾ ਰੋਕਿਆ ਉਦਘਾਟਨ 

   kirpal singh Chhit

ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਦਫਤਰ ਦਾ ਰੋਕਿਆ ਉਦਘਾਟਨ

ਮੋਗਾ 19 ਨਵੰਬਰ (ਕਿਰਪਾਲ ਸਿੰਘ ਛਿੱਤ ) ਅੱਜ ਕਿਸਾਨਾਂ ਤੇ ਮਜ਼ਦੂਰ ਨੌਜਵਾਨ ਤੇ ਮਾਤਾਵਾਂ, ਬੀਬੀਆਂ , ਭੈਣਾਂ ਦਾ ਠਾਠਾਂ ਮਾਰਦਾ ਭਾਰੀ ਇਕੱਠ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਦੇ ਗੇਟ ਮੂਹਰੇ ਮੋਗਾ ਵਿਖੇ ਹੋਇਆ । ਕਿਸਾਨਾਂ ਵੱਲੋਂ ਦਿੱਤਾ ਜਾ ਰਿਹਾ ਦਿਨ ਰਾਤ ਨਿਰੰਤਰ ਧਰਨਾ ਅੱਜ 24 ਵੇਂ ਦਿਨ ਚ ਪਹੁੰਚ ਗਿਆ ਹੈ , ਇਸ ਦੇ ਨਾਲ ਹੀ ਅੱਜ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਮੁਖੀ ਨੇ ਮੋਗਾ ਵਿਖੇ ਦਫਤਰ ਦਾ ਉਦਘਾਟਨ ਕਰਨਾ ਸੀ ਪਰ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਅੱਜ ਉਨ੍ਹਾਂ ਨੂੰ ਇਹ ਉਦਘਾਟਨ ਕੈਂਸਲ ਕਰਨਾ ਪਿਆ ਪਰ ਉਹ ਬਹਾਨਾ ਬਣਾ ਰਹੇ ਹਨ ਕਿ ਸਾਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਹੈ।

ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਮੰਡੀਆਂ ਚੋਂ ਖ਼ਰੀਦ ਬੰਦ ਕਰ ਕੇ ਪਿੰਡਾਂ ਚ ਆਧਾਰ ਕਾਰਡ ਦੀ ਗਿਣਤੀ ਰਜਿਸਟਰਡ ਕਰਕੇ ਬਿਜਲੀ ਮੀਟਰ ਕਾਰਡ ਪਾਉਣ ਵਾਲੇ ਲਾਕੇ ਕੇਂਦਰ ਸਰਕਾਰ ਦਾ ਪੱਖ ਪੂਰ ਰਹੀ ਹੈ, ਤੇ ਕਿਸਾਨਾਂ ਨਾਲ ਸਾਂਝੀ ਕਮੇਟੀ ਬਣਾ ਕੇ ਕੇਂਦਰ ਸਰਕਾਰ ਦਾ ਪੱਖ ਲੈ ਰਹੀ ਤੇ ਕਿਸਾਨਾਂ ਨੂੰ ਮੂਰਖ਼ ਬਣਾਇਆ ਜਾ ਰਿਹਾ ਹੈ; ਚੋਣਾਂ ਵੇਲੇ ਕੀਤੇ ਵਾਅਦੇ ਤੋਂ ਮੁੱਕਰ ਰਹੀ ਹੈ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਅਤੇ ਆਮ ਜਨਤਾ ਨੂੰ ਮਾਰਨ ਵਾਲੇ ਕਾਲੇ ਕਾਨੂੰਨਾਂ ਤੋਂ ਆਜ਼ਾਦੀ ਲਈ ਕਿਸਾਨ ਮਜ਼ਦੂਰ ਬੀਬੀਆਂ ਭੈਣਾਂ ਤੇ ਨੌਜਵਾਨਾਂ ਦਾ ਵਫਦ ਡੀ ਸੀ ਦਫਤਰ ਵਿੱਚ ਜਾ ਕੇ ਮੰਗ ਪੱਤਰ ਦੇਵੇਗਾ ਤੇ 21-22-23- ਨਵੰਬਰ ਨੂੰ ਦਿਨੇ ਬੀਬੀਆਂ ਦੇ ਪਿੰਡੋਂ ਪਿੰਡ ਮੁਜ਼ਾਹਰੇ ਹੋਣਗੇ ,ਇਸ ਦੇ ਨਾਲ ਹੀ ਨੌਜਵਾਨ ਮਸ਼ਾਲ ਮਾਰਚ ਕਰ ਕੇ ਪਿੰਡਾਂ ਨੂੰ ਹਿਲੂਣ ਕੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨਗੇ ਤੇ 26-27- ਨਵੰਬਰ ਨੂੰ ਦਿੱਲੀ ਚਲੋ ਇਕ ਜ਼ਬਰਦਸਤ ਲਹਿਰ ਤਿਆਰ ਕੀਤੀ ਜਾਵੇਗੀ ਤੇ ਖਨੌਰੀ ਵਿੱਚ ਵੱਡੇ ਇਕੱਠ ਕਰ ਕੇ ਦਿੱਲੀ ਨੂੰ ਕੂਚ ਕਰਨਗੇ ਉਹਦੀ ਤਿਆਰੀ ਵਿੱਚ ਨੌਜਵਾਨ ਤੇ ਬੀਬੀਆਂ ਆਦਿ ਇਕੱਠੇ ਕਰਕੇ ਵੱਡੀ ਤਿਆਰੀ ਆਰੰਭ ਦਿੱਤੀ ਗਈ ਹੈ । ਪ੍ਰਧਾਨ ਸੈਦੋਕੇ ਦਾ ਕਹਿਣਾ ਹੈ ਕਿ ਜਦ ਤੱਕ ਇਹ ਕਾਲੇ ਕਾਨੂੰਨਾਂ ਨੂੰ ਸਰਕਾਰ ਰੱਦ ਨਹੀਂ ਕਰਦੀ ਉਦੋ ਤੱਕ ਇਹ ਧਰਨੇ ਨਿਰੰਤਰ ਜਾਰੀ ਰਹਿਣਗੇ । ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ,ਭਜਨ ਸਿੰਘ ਸੁੰਨੀਆਂ ਗੁਰਮੇਲ ਸਿੰਘ ਸੈਦੋਕੇ ਅਵਤਾਰ ਮਧੇਕੇ ਅਵਤਾਰ ਸਿੰਘ ਬੌਡੇ ਸਰਬਨ ਸਿੰਘ ਜਗਜੀਤ ਸਿੰਘ ਰਣਜੀਤ ਸਿੰਘ ਸੁਰਜੀਤ ਕੌਰ ਹੀਰ ਕੌਰ ਦਲਵੀਰ ਕੌਰ ਅਤੇ ਭਾਰੀ ਗਿਣਤੀ ਵਿੱਚ ਕਿਸਾਨ, ਮਜ਼ਦੂਰ,ਤੇ ਬੀਬੀਆਂ ਭੈਣਾਂ ਤੇ ਮਾਤਾਵਾਂ ਨੇ ਹਾਜ਼ਰੀ ਭਰੀ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!