ਅੱਜ ਸੈਂਕੜੇ ਕਿਸਾਨ-ਮਜ਼ਦੂਰ ਮਾਵਾਂ-ਭੈਣਾਂ ਨੌਜਵਾਨਾਂ ਨੇ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਵਿਨੇ ਸ਼ਰਮਾਂ ਦੇ , ਬਾਹਰ ਗੇਟ ਮੂਹਰੇ ਧਰਨਾ ਦਿੱਤਾ

kirpal singh chhit

ਮੋਗਾ 20 ਨਵੰਬਰ (ਕਿਰਪਾਲ ਸਿੰਘ ਛਿੱਤ) ਅੱਜ ਸੈਂਕੜੇ ਕਿਸਾਨ-ਮਜ਼ਦੂਰ ਮਾਵਾਂ-ਭੈਣਾਂ ਨੌਜਵਾਨਾਂ ਨੇ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਵਿਨੇ ਸ਼ਰਮਾਂ ਦੇ ,ਬਾਹਰ ਗੇਟ ਮੂਹਰੇ ਧਰਨਾ ਦਿੱਤਾ ਅੱਜ ਇਹ ਧਰਨਾ 25 ਵੇ ਦਿਨ ਵਿੱਚ ਦਾਖਲ ਹੋ ਗਿਆ ਹੈ ਇਹ ਜਾਣਕਾਰੀ ਹਰਬੰਸ ਸਿੰਘ ਨੇ ਆਪਣੇ ਭਾਸ਼ਣ ਵਿੱਚ ਦਿੱਤੀ।

ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇਂ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਜਗਰੂਪ ਸਿੰਘ ਜੋ ਸਿੰਘੇਵਾਲਾ ਟੋਲ ਪਲਾਜ਼ਾ ਤੇ ਸ਼ਹੀਦ ਹੋਏ ਹਨ, ਇਨਕਲਾਬੀ ਗੀਤ ਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਜਗਰੂਪ ਸਿੰਘ ਦੇ ਭੋਗ ਬਾਰੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਗਿਆ ।

ਪ੍ਰਧਾਨ ਸੈਦੋਕੇ ਨੇ ਬਿਆਨ ਕੀਤਾ ਹੈ ਕਿ ਜੋ ਪੰਜਾਬ ਸਰਕਾਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਹੈ ਉਹ ਭਾਰੀ ਇਕੱਠ ਵਿੱਚ ਪੜ੍ਹ ਕੇ ਸੁਣਾਇਆ ਗਿਆ ਹੈ।

ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਜਰਨਲ ਸੈਕਟਰੀ ਗੁਰਮੀਤ ਸਿੰਘ ਕਿਸ਼ਨਪੁਰਾ ਦੀ ਹੋਈ ਲੁੱਟ ਖੋਹ ਦੇ ਬਾਰੇ ਐਸ ਪੀ ਡੀ ਨੂੰ ਮਿਲ ਕਰਕੇ ਹੋਈ ਵਾਰਦਾਤ ਬਾਰੇ ਜਾਣੂ ਕਰਵਾਇਆ ਐਸ ਪੀ ਡੀ ਨੇ ਭਰੋਸਾ ਦਵਾਇਆ ਹੈ ਕਿ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੁੰਡਿਆਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ:” ਨਾਲ ਹੀ ਪ੍ਰਧਾਨ ਨਛੱਤਰ ਸਿੰਘ ਦੇ 17 ਅਕਤੂਬਰ ਨੂੰ ਚੋਰੀ ਹੋਏ ਮੋਟਰਸਾਈਕਲ ਦੇ ਬਾਰੇ ਵੀ ਗੱਲ ਬਾਤ ਕੀਤੀ ਗਈ ,ਸੀ ਸੀ ਟੀ ਵੀ, ਕੈਮਰੇ ਦੀ ਫੁਟੇਜ ਦੇ ਆਧਾਰ ਤੇ ਦੋਸ਼ੀ ਫੜੇ ਗਏ ਸਨ ।ਦੋਸ਼ੀਆਂ ਨੂੰ ਮੋਗਾ ਸ਼ਹਿਰੀ ਪ੍ਰਸ਼ਾਸਨ ਨੇਂ ਕੋਈ ਕਾਰਵਾਈ ਕੀਤੀ ਬਿਨਾਂ ਹੀ ਦੋਸ਼ੀਆਂ ਨੂੰ ਛੱਡ ਦਿੱਤਾ ਹੈ।

ਅੱਜ ਦੇ ਇਸ ਭਾਰੀ ਇਕੱਠ ਵਿੱਚ ਕਿਸਾਨ ਤੇ ਲੋਕ ਮਾਰੂ ਕਾਲੇ ਕਨੂੰਨਾਂ ਤੇ ਚਾਨਣਾ ਪਾਇਆ ਗਿਆ ਅਤੇ ਨਾਲ ਹੀ ਕੁੱਤਿਆਂ ਪਸ਼ੂਆਂ ਤੇ ਘਰੇਲੂ ਮੀਟਰ ਕਾਰਡ ਸਕੀਮ ਚਲਾਉਣ ਬਾਰੇ ਬੜੇ ਵਿਸਥਾਰ ਦੇ ਨਾਲ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਵੱਲੋਂ ਐਕਟ 2020 ਬਾਰੇ ਬੜੇ ਵਿਸਥਾਰ ਨਾਲ ਦੱਸਿਆ ਗਿਆ ।

ਅਮਰਜੀਤ ਸਿੰਘ ਸੈਦੋਕੇ ਸਮੇਤ ਜਥੇਬੰਦਕ ਆਗੂ , ਮਜ਼ਦੂਰ, ਬੀਬੀਆਂ, ਭੈਣਾਂ, ਨੋਜਵਾਨਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!