ਕਿਸਾਨ ਸੰਘਰਸ਼ ਕਮੇਟੀ ਵੱਲੋਂ ਮੋਗਾ ਜ਼ਿਲ੍ਹੇ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵਿਨੈ ਸ਼ਰਮਾ ਦੇ ਗੇਟ ਅੱਗੇ ਸਤਾਈ ਵੇਂ ਦਿਨ ਲਗਾਤਾਰ ਧਰਨਾ ਜਾਰੀ ਰੱਖਿਆ ਗਿਆ ।

kirpal singh chhit

ਕਿਸਾਨ ਸੰਘਰਸ਼ ਕਮੇਟੀ ਵੱਲੋਂ ਮੋਗਾ ਜ਼ਿਲ੍ਹੇ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵਿਨੈ ਸ਼ਰਮਾ ਦੇ ਗੇਟ ਅੱਗੇ ਸਤਾਈ ਵੇਂ ਦਿਨ ਲਗਾਤਾਰ ਧਰਨਾ ਜਾਰੀ ਰੱਖਿਆ ਗਿਆ ।

ਮੋਗਾ 22 ਨਵੰਬਰ (ਕਿਰਪਾਲ ਸਿੰਘ ਛਿੱਤ)ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਅੱਜ ਧਰਨਾ 27ਵੇਂ ਦਿਨ ਵੀ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਮੋਗਾ ਜ਼ਿਲੇ ਦੇ ਪ੍ਰਧਾਨ ਵਿਨੇ ਸ਼ਰਮਾ ਦੇ ਗੇਟ ਅੱਗੇ ਲਾਇਆ ਗਿਆ। ਗੁਰਚਰਨ ਸਿੰਘ ਰਾਮੇ ਕੇ ਨੇਂ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਧਰਨੇ ਦੀ ਸ਼ੁਰੂਆਤ ਕੀਤੀ।

ਭਾਸ਼ਣ ਵਿਚ ਜਗਰੂਪ ਸਿੰਘ ਡੇਮਰੂ ਦੇ ਭੋਗ ਸਮਾਗਮ ਦੇ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ ।

ਗੁਰਮੇਲ ਸਿੰਘ ਸੈਦੋਕੇ ਬਲਾਕ ਆਗੂ ਨੇ ਸਰਕਾਰ ਦੇ ਕਾਲ਼ੇ ਕਨੂੰਨਾਂ ਨੂੰ ਦੁਰਕਾਰਦੇ ਹੋਇਆ ਮੋਦੀ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆ ਦੋਸ਼ ਲਾਇਆ ਕਿ ਸਾਡਾ ਸਤਿਕਾਰ ਯੋਗ ਭਰਾ ਜਗਰੂਪ ਸਿੰਘ ਡੇਮਰੂ ਸਰੀਰਕ ਤੌਰ ਤੇ ਸਾਡੇ ਕੋਲੋਂ ਖੋਹ ਲਿਆ ਹੈ। ਬੁਲਾਰੇ ਨੇ ਦੱਸਿਆ ਕਿ ਜਗਰੂਪ ਸਿੰਘ ਦੀ ਸੋਚ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਅਤੇ ਇਕੱਠ ਨੂੰ ਸੰਬੋਧਨ ਕਰਦਿਆਂ ਜਗਰੂਪ ਸਿੰਘ ਦੀ ਸੋਚ ਤੇ ਚਾਨਣਾ ਪਾਇਆ।

ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਸ਼ੂਆਂ ਦੀ ਗਿਣਤੀ ਕਰਕੇ ਟੈਕਸ ਲਾਉਣ ਦਾ ਫੈਸਲਾ ਕਰ ਰਹੀ ਹੈ ਸਰਕਾਰ ਦਾ ਇਹ ਰਵਈਆ ਗਰੀਬ ਮਜ਼ਦੂਰ ਕਿਸਾਨ ਮਾਰੂ ਰੱਵਾਈਆ ਹੈ।

ਹਰਬੰਸ ਸਿੰਘ ਮਧੇ ਕੇ ਨੇ 26 ਨਵੰਬਰ ਦਿੱਲੀ ਜਾਣ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਮਬੰਦ ਹੋਣ ਲਈ ਅਪੀਲ ਕੀਤੀ ਅਤੇ ਰਾਸ਼ਨ ਇਕੱਠਾ ਕਰਨ ਵਾਸਤੇ ਨੌਜਵਾਨਾਂ ਨੂੰ ਪ੍ਰੇਰਿਆ ।

23 ਨਵੰਬਰ ਨੂੰ ਪਿੰਡ ਹਿਲਾਓ ਪਿੰਡ ਜਗਾਓ ਦੇ ਨਾਅਰੇ ਨੂੰ ਗੁਰਦੇਵ ਸਿੰਘ ਰਾਮੇ ਕੇ ਨੇ ਜ਼ੋਰ ਦਿੱਤਾ।

ਇਸ ਧਰਨੇ ਵਿੱਚ ਹਰਨੇਕ ਸਿੰਘ ਪ੍ਰੇਮੀ ਸੈਦੋਕੇ, ਕੁਲਵੰਤ ਸਿੰਘ ਬਾਬਾ ਜੀਆਂ ,ਸ਼ਿੰਗਾਰਾ ਸਿੰਘ ਤਖਤੂਪੁਰਾ, ਜਗਜੀਤ ਕੌਰ ਬੰਧਨੀ ਕਲਾ, ਬਲਵੀਰ ਕੌਰ ਮੋਗਾ ,ਪਰਮਜੀਤ ਕੌਰ ਤੇ ਹੋਰ ਕਿਸਾਨ ਮਜਦੂਰ ਨੌਜਵਾਨ ਨੇ ਭਾਰੀ ਗਿਣਤੀ ਵਿਚ ਹਾਜ਼ਰੀ ਭਰੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!