ਮੰਗਾਂ ਨਾ ਮੰਨਣ ਅਤੇ ਮੀਟਿੰਗ ਨਾ ਕਰਨ ਦੇ ਕਰਨ ਤੇ ਜੰਗਲਾਤ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ

           

iqbal singh mattewal

ਮੰਗਾਂ ਦਾ ਹੱਲ ਨਾ ਹੋਣ ਤੇ ਰੇਂਜ ਅਫ਼ਸਰ ਅਲੀਵਾਲ ਵਿਰੁੱਧ ਰੋਸ ਪ੍ਰਦਰਸ਼ਨ 4 ਦਸੰਬਰ ਨੂੰ

ਬਟਾਲਾ 2 ਦਸੰਬਰ. ( ਇਕਬਾਲ  ਸਿੰਘ ਮੱਤੇਵਾਲ ) ਅੱਜ ਜੰਗਲਾਤ ਵਰਕਰ ਯੂਨੀਅਨ ਪੰਜਾਬ ਦੀ ਇਕਾਈ ਰੇਂਜ ਅਲੀਵਾਲ ਦੇ ਪ੍ਰਧਾਨ ਰਣਜੀਤ ਸਿੰਘ ਭਾਗੋਵਾਲ, ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ, ਬਲਜੀਤ ਸਿੰਘ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਰੇਂਜ ਅਫ਼ਸਰ ਅਲੀਵਾਲ ਵੱਲੋਂ ਮੰਗਾਂ ਨਾ ਮੰਨਣ ਅਤੇ ਮੀਟਿੰਗ ਨਾ ਕਰਨ ਦੇ ਰੋਸ ਵਜੋਂ ਰੋਸ ਪ੍ਰਦਰਸ਼ਨ ਕੀਤਾ ਗਿਆ । ਆਗੂਆਂ ਕਿਹਾ ਕਿ ਰੇਂਜ ਅਫ਼ਸਰ ਅਲੀਵਾਲ ਵੱਲੋਂ ਫੰਡ ਹੁੰਦੇ ਹੋਏ ਵੀ ਵਰਕਰਾਂ ਦੀਆਂ ਪੇਮੈਂਟਾਂ ਨਹੀਂ ਕੀਤੀਆਂ ਜਾ ਰਹੀਆਂ । ਤਾਲਾਬੰਦੀ ਦੌਰਾਨ ਕੱਟੀਆਂ ਹਾਜ਼ਰੀਆਂ ਦੀ ਪੇਮੈਂਟ ਵੀ ਨਹੀਂ ਕੀਤੀ ਗਈ ਹੈ । ਆਗੂਆਂ ਮੰਗ ਕੀਤੀ ਕਿ ਵਰਕਰਾਂ ਦੀ ਪੇਮੈਂਟ ਤਰੁੰਤ ਕੀਤੀ ਜਾਵੇ । ਆਗੂਆਂ ਮੰਗ ਕੀਤੀ ਕਿ ਵਰਕਰਾਂ ਦੀ ਪੇਮੈਂਟ ਤਰੁੰਤ ਕੀਤੀ ਜਾਵੇ, ਜਾਅਲੀ ਮਸਟਰੋਲਾਂ ਦੀ ਜਾਂਚ ਕੀਤੀ ਜਾਵੇ, ਕੰਮ ਵਿੱਚ ਵਾਧਾ ਕੀਤਾ ਜਾਵੇ, ਕੰਮ ਵਾਲੇ ਔਜ਼ਾਰ ਦਿੱਤੇ ਜਾਣ, ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਵਰਦੀ ਦਿੱਤੀ ਜਾਵੇ । ਆਗੂਆਂ ਚੇਤਾਵਨੀ ਦਿੱਤੀ ਕਿ ਜੇਕਰ 3 ਦਸੰਬਰ ਤੱਕ ਵਰਕਰਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਹੋਇਆ ਤਾਂ 4 ਦਸੰਬਰ ਨੂੰ ਰੇਂਜ ਅਫ਼ਸਰ ਅਲੀਵਾਲ ਦੇ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਮੋਕੇ ਲਖਬੀਰ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਪ੍ਰੇਮ ਸਿੰਘ, ਤਰਸੇਮ ਲਾਲ, ਜੱਸੀ, ਕਮਲਾ, ਪਾਸ਼ੋ, ਰੂਪ ਬਸੰਤ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!