ਪ. ਸ. ਸ. ਫ. ਦੇ ਝੰਡੇ ਹੇਠ ਮੁਲਾਜ਼ਮਾਂ ਕਿਸਾਨਾਂ ਦੇ ਹੱਕ ਚ ਹਰਿਆਣਾ ਅਤੇ ਕੇਂਦਰ ਸਰਕਾਰ ਦੀ ਅਰਥੀ ਫੂਕੀ  

iqbal singh mattewal
ਪ. ਸ. ਸ. ਫ. ਦੇ ਝੰਡੇ ਹੇਠ ਮੁਲਾਜ਼ਮਾਂ ਕਿਸਾਨਾਂ ਦੇ ਹੱਕ ਚ ਹਰਿਆਣਾ ਅਤੇ ਕੇਂਦਰ ਸਰਕਾਰ ਦੀ ਅਰਥੀ ਫੂਕੀ
ਕੱਚੇ ਅਤੇ ਮਾਣ ਭੱਤੇ ਵਾਲੇ ਮੁਲਾਜ਼ਮਾਂ ਦੀਆਂ ਰੁਕੀਆਂ ਤਨਖ਼ਾਹਾਂ ਤੁਰੰਤ ਹੋਣ   ਜਾਰੀ –  ਆਗੂ
ਬਟਾਲਾ 4 ਦਸੰਬਰ  (ਇਕਬਾਲ  ਸਿੰਘ ਮੱਤੇਵਾਲ  ) ਅੱਜ ਪੰਜਾਬ ਫੈਡਰੇਸ਼ਨ ਬਟਾਲਾ ਵੱਲੋਂ ਰਣਜੀਤ ਸਿੰਘ ਭਾਗੋਵਾਲ ਗੁਰਪ੍ਰੀਤ ਸਿੰਘ ਰੰਗੀਲਪੁਰ ਹੀਰਾ ਸਿੰਘ ਭੱਟੀ ਰਜਵੰਤ ਕੌਰ ਬਖਤਪੁਰ ਕਿਸਾਨ ਸਿੰਘ ਜੌੜਾ ਸਿੰਘ ਅਤੇ ਰਤਨ  ਬਟਵਾਲ ਦੀ ਅਗਵਾਈ ਵਿਚ ਹਰਿਆਣਾ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ  ।
ਇਸ ਬਾਰੇ ਗੱਲਬਾਤ ਕਰਦੇ ਆਗੂਆਂ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਉਨ੍ਹਾਂ ਨਾਲ ਧੱਕਾ ਕੀਤਾ ਹੈ ਅਤੇ ਕੇਂਦਰ ਸਰਕਾਰ ਵੀ ਕਿਸਾਨਾਂ ਨਾਲ ਬੇਰੁਖ਼ੀ ਵਾਲਾ ਰਵੱਈਆ ਅਪਣਾ ਰਹੀ  ।   ਆਗੂਆਂ ਕਿਹਾ ਕਿ ਪੰਜਾਬ ਦੇ ਸਮੁੱਚੇ ਮੁਲਾਜ਼ਮ ਦੇਸ਼ ਦੇ ਅੰਨਦਾਤੇ ਨਾਲ ਚੱਟਾਨ ਵਾਂਗ ਖਡ਼੍ਹੇ ਹਨ ,ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਤੁਰੰਤ ਕੱਚੇ ਮੁਲਾਜ਼ਮ  ਰੈਗੂਲਰ ਕੀਤੇ ਜਾਣ ,ਮਾਣ ਭੱਤੇ ਵਾਲੇ ਮਿਡ ਡੇ ਮੀਲ ਵਰਕਰ ,ਆਂਗਣਵਾੜੀ ਵਰਕਰ, ਹੈਲਪਰ ,ਆਸ਼ਾ ਵਰਕਰਾਂ ਨੂੰ ਘੱਟੋ ਘੱਟ ਜੀਵਨ ਯੋਗ ਉਜਰਤ 21000 ਮਹੀਨਾ ਦਿੱਤਾ  ਜਾਵੇ ,ਕਰਮਚਾਰੀ ਵਿਰੋਧੀ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ,ਪੇ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ , ਡੀ ਏ ਦੇ ਬਕਾਏ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੁਰੰਤ ਦਿੱਤੀਆਂ ਜਾਣ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕਰਨਾ ਬੰਦ ਕਰ ਕੇ  ਸਾਰੀਆਂ ਪੋਸਟਾਂ ਰੈਗੂਲਰ ਭਰਤੀ ਕਰਕੇ ਭਰੀਆਂ ਜਾਣ ਉਨ੍ਹਾਂ ਕਿਹਾ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਅਣਗੌਲਿਆਂ ਕਰਦੀ ਹੈ ਤਾਂ ਪੰਜਾਬ ਦੇ ਮੁਲਾਜ਼ਮ ਵੀ ਕਿਸਾਨਾਂ ਦੇ ਸੰਘਰਸ਼ ਤੋਂ ਸੇਧ  ਲੈਂਦੇ ਹੋਏ ਪੰਜਾਬ ਅੰਦਰ ਤਿੱਖਾ ਸੰਘਰਸ਼ ਆਰੰਭ ਕਰਨਗੇ।  ਇਸ ਮੌਕੇ ਸੀਨੀਅਰ ਆਗੂ ਸੰਤੋਖ ਸਿੰਘ ਆਈ ਟੀ ਆਈ ਬਲਜੀਤ ਸਿੰਘ ਕੁਲਦੀਪ ਹੰਸਪਾਲ ਬਲਵਿੰਦਰ ਸਿੰਘ ਜਸਵੰਤ ਸਿੰਘ  ਅਵਤਾਰ ਸਿੰਘ ਹਰਬੰਸ ਸਿੰਘ ਕਾਦੀਆਂ ਦਲਬੀਰ ਕੌਰ ਜਗਦੀਸ਼ ਤਾਰੋ ਹਰਜੀਤ ਮਨਜੀਤ ਕੌਰ ਕਮਲਾ ਕਾਕੀ ਆਦਿ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!