ਬਟਾਲੀਅਨ ਦਫ਼ਤਰ ਵਿਖੇ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ 58 ਵਾˆ ਸਥਾਪਨਾ ਦਿਵਸ ਮਨਾਇਆ

kirpal singh chhit
ਬਟਾਲੀਅਨ ਦਫ਼ਤਰ ਵਿਖੇ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ 58 ਵਾˆ ਸਥਾਪਨਾ ਦਿਵਸ ਮਨਾਇਆ।
ਕੋਰੋਨਾ ਮਹਾਂਮਾਰੀ ਵਿਚ ਪੰਜਾਬ ਹੋਮਗਾਰਡ ਦੇ ਜਵਾਨਾਂ ਤੇ ਸਿਵਲ ਡਿਫੈਂਸ ਦੇ ਵਲੰਟੀਅਰਜ਼ ਦਾ ਅਹਿਮ ਯੋਗਦਾਨ।
ਬਟਾਲਾ, 6 ਦਸੰਬਰ ( ਕਿਰਪਾਲ ਸਿੰਘ ਛਿੱਤ) – ਸਥਾਨਿਕ ਬਟਾਲੀਅਨ ਨੰ. 2 ਵਿਖੇ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ 58ਵਾˆ ਸਥਾਪਨਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ‘ਚ ਬਟਾਲੀਅਨ ਕਮਾਂਡਰ ਸ: ਸਖਬੀਰ ਸਿੰਘ ਅਤੇ ਜ਼ਿਲਾ ਕਮਾਂਡਰ ਸ: ਸੁਖਰਾਜ ਸਿੰਘ ਵਿਸ਼ੇਸ਼ ਮਹਿਮਾਨ ਵਜੋ ਸ਼ਾਮਲ ਹੋਏ।
ਇਸ ਮੌਕੇ ਬਟਾਲੀਅਨ ਕਮਾਂਡਰ ਸ: ਸਖਬੀਰ ਸਿੰਘ ਵਲੋਂ 58ਵਾਂ ਸਥਾਪਨਾ ਦਿਵਸ ਮੌਕੇ ਸਮੂਹ ਅਫਸਰਾਂ, ਕਰਮਚਾਰੀਆਂ ਅਤੇ ਵਲੰਟੀਅਰਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਇਸ ਔਖੇ ਸਮੇਂ ਦੌਰਾਨ ਰਾਜ ਵਿੱਚ ਫਰੰਟ ਲਾਈਨ ਵਾਰੀਅਜ਼ ਵਜੋਂ ਆਪਣੀ ਡਿਊਟੀ ਬੇਹਦ ਸਮਰਪਣ ਅਤੇ ਪਹਿਲ ਕਦਮੀ ਨਾਲ ਨਿਭਾਈ ਜਾ ਰਹੀ ਹੈ । ਹੋਮ ਗਾਰਡਜ਼ ਦੇ ਜਵਾਨਾਂ ਵਲੋਂ ਲਾਅ ਅਤੇ ਆਰਡਰ ਡਿਊਟੀ ਵੀ ਬੇਹਦ ਸ਼ਲਾਘਾਯੋਗ ਢੰਗ ਨਾਲ ਨਿਭਾਈ ਜਾ ਰਹੀ ਹੈ ।
ਇਸ ਅਗੇ ਜ਼ਿਲਾ ਕਮਾਂਡਰ ਸੁਖਰਾਜ ਸਿੰਘ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੋਰਾਨ ਸਿਵਲ ਡਿਫੈਂਸ ਵਲੰਟੀਅਰਜ਼ ਦਾ ਵਿਸ਼ੇਸ਼ ਯੋਗਦਾਨ ਹੈ । ਜਿਸ ਵਿੱਚ ਸੂਤੀ ਮਾਸਕ ਵੰਡਣੇ, ਸੈਨੀਟਾਈਜ਼ ਕਰਨਾ ਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਪ੍ਰੇਰਿਤ ਕਰਨਾ ਹੈ ਤੇ ਆਸ ਕਰਦਾ ਹਾਂ ਕਿ ਅਸੀ ਜਲਦੀ ਹੀ ਇਸ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰ ਲਵਾਂਗੇ ।

ਸਮਾਗਮ ਦੇ ਸ਼ੁਰੂਆਤ ਕੋਵਿਡ ਮਹਾਂਮਾਰੀ ਵਿਚ ਵਿੱਛੜੇ ਜਵਾਨਾਂ ਦੀ ਆਤਮਾਂ ਦੀ ਸ਼ਾਤੀ ਲਈ ਦੋ ਮਿੰਟ ਦੇ ਮੋਨ ਉਪਰੰਤ ਮਾਣਯੋਗ ਵੀ.ਕੇ. ਭਾਵਰਾ (ਆਈ.ਪੀ.ਐਸ.) ਡਾਇਰੈਕਟਰ ਜਨਰਲ ਪੁਲਿਸ ਪੰਜਾਬ ਹੋਮ ਗਾਰਡਜ਼ ਅਤੇ ਡਾਇਰੈਕਟਰ ਸਿਵਲ ਡਿਫੈਂਸ ਚੰਡੀਗੜ੍ਹ ਦਾ 58ਵਾਂ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ।
ਆਖਰ ਵਿਚ ਸ: ਮਨਪ੍ਰੀਤ ਸਿੰਘ ਰੰਧਾਵਾ (ਰਾਸ਼ਟਰਪਤੀ ਐਵਾਰਡੀ) ਬਟਾਲੀਅਨ ਸਟਾਫ ਅਫਸਰ ਨੇ ਜਵਾਨਾਂ ਨੂੰ ਤਨ-ਮਨ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਲਈ ਪੇ੍ਰਰਿਤ ਕੀਤਾ । ਡਿਊਟੀ ਦੌਰਾਨ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਨਾ ਕਰਨ ਲਈ ਪ੍ਰੇਰਿਆ । ਸਮਾਗਮ ਦੇ ਅੰਤ ਵਿਚ ਰਿਟਾਇਰਡ ਹੋਏ ਅਫਸਰਾਂ, ਜਵਾਨਾਂ ਤੇ ਵਲੰਟੀਅਰਜ਼ ਨੂੰ ਸਨਮਾਨ ਚਿੰਨ੍ਹ, ਸ਼ਾਲ ਤੇ ਸਨਮਾਨ ਪੱਤਰ ਭੇਟ ਕੀਤੇ ।
ਇਸ ਮੌਕੇ ਕਿਸ਼ਨ ਚੰਦ, ਰਵੇਲ ਸਿੰਘ, ਹਰਦੀਪ ਸਿੰਘ ਬਾਜਵਾ, ਹਰਬਖਸ਼ ਸਿੰਘ, ਕੰਪਨੀ ਇੰਚਾਰਜ਼, ਜਵਾਨ ਅਤੇ ਟੀਮ ਸਿਵਲ ਡਿਫੈਂਸ ਦੇ ਵਲੰਟੀਅਰਜ਼ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!