8 ਦਸੰਬਰ ਨੂੰ ਭਾਰਤ ਬੰਦ ਵਿੱਚ ਹਰ ਵਰਗ ਨੂੰ ਸਾਮਲ ਹੋਣ ਦੀ ਅਪੀਲ-ਗੁਰਪ੍ਰੀਤ ਸਿੰਘ ਚੀਦਾ

iqbal singh mattewal          kirpal singh chhit
8 ਦਸੰਬਰ ਨੂੰ ਭਾਰਤ ਬੰਦ ਵਿੱਚ ਹਰ ਵਰਗ ਨੂੰ ਸਾਮਲ ਹੋਣ ਦੀ ਅਪੀਲ-ਗੁਰਪ੍ਰੀਤ ਸਿੰਘ ਚੀਦਾ
ਸੁਭਾਨਪੁਰ, 7 ਦਸੰਬਰ(ਇਕਬਾਲ ਸਿੰਘ ‌ਮੱਤੇਵਾਲ)ਦਿੱਲੀ ਵਿੱਚ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ 8 ਦਸੰਬਰ ਨੂੰ ਭਾਰਤ ਬੰਦ ਨੂੰ ਪੂਰਾ ਤਾਣ ਲਾ ਕੇ ਸਫ਼ਲ ਬਣਾਉਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ IFTU ਦੇ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਕਿਹਾ ਕਿ ਵੰਗਾਰ ਨੂੰ ਕਬੂਲ ਕਰਕੇ ਦਿੱਲੀ ਦੀ ਘੇਰਾਬੰਦੀ ਕਰਕੇ ਕਿਸਾਨਾਂ ਮਜ਼ਦੂਰਾਂ ਨੇ ਖੇਤੀ ਕਾਨੂੰਨਾਂ ਤੇ ਬਿਜਲੀ ਐਕਟ 2020,ਪਰਾਲੀ ਸਾੜਨ ਵਿਰੁੱਧ ਭਾਰੀ ਜ਼ੁਰਮਾਨੇ ਤੇ ਪੰਜ ਸਾਲ ਦੀ ਕੈਦ ਵਾਲੇ ਲੋਕ ਵਿਰੋਧੀ ਆਰਡੀਨੈਂਸ ਲਿਆਉਣ ਵਾਲੀ ਤੇ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਨ ਵਾਲੀ ਆਰਐੱਸਐੱਸ ਭਾਜਪਾ ਦੀ ਹਿੰਦੂਤਵੀ ਫਾਸ਼ੀਵਾਦੀ ਹਕੂਮਤ ਨੂੰ ਨੈਤਿਕ ਤੌਰ ਉੱਤੇ ਮਾਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ, ਆਰਡੀਨੈਂਸ ਰੱਦ ਕਰਵਾਉਣ ਅਤੇ ਬਾਕੀ ਮੰਗਾਂ ਦੇ ਹੱਲ ਹੋਣ ਤੱਕ ਦਿੱਲੀ ਮੋਰਚੇ ਜਾਰੀ ਰਹਿਣਗੇ। ਇਹਨਾਂ ਮੋਰਚਿਆਂ ਦੀ ਕਾਮਯਾਬੀ ਲਈ ਸਮੁੱਚੇ ਮਿਹਨਤੀ ਲੋਕਾਂ ਨੂੰ ਡੱਟ ਕੇ ਮੈਦਾਨ ਵਿੱਚ ਨਿੱਤਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀਬਾੜੀ ਨਾਲ ਸਬੰਧਿਤ ਕੇਂਦਰੀ ਕਾਨੂੰਨਾਂ, ਬਿਜਲੀ ਬਿੱਲ ਅਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਜਾਰੀ ਕੀਤੇ ਆਰਡੀਨੈਂਸ ਅਤੇ ਕਿਰਤ ਸੁਧਾਰਾਂ ਦੇ ਨਾਂ ਥੱਲੇ ਮਜ਼ਦੂਰ ਵਿਰੋਧੀ ਪਾਸ ਕੀਤੇ ਕੋਡਜ ਵਿਰੁੱਧ ਉੱਭਰੇ ਸਮੁੱਚੇ ਪੰਜਾਬੀਆਂ ਦੇ ਅੰਦੋਲਨ ਨੂੰ ਪੰਜਾਬ ਦੇ ਹਰ ਵਰਗ ਦਾ ਭਰਵਾਂ ਸਹਿਯੋਗ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਇੱਕ ਦੇਸ਼-ਇੱਕ ਮੰਡੀ, ਇੱਕ ਦੇਸ਼-ਇੱਕ ਟੈਕਸ, ਇੱਕ ਦੇਸ਼-ਇੱਕ ਬੋਲੀ ਲਾਗੂ ਕਰਕੇ ਦੇਸ਼ ਦੀ ਵੰਨ-ਸੁਵੰਨਤਾ ਖਤਮ ਕਰਨ ਦੇ ਰਾਹ ਤੁਰੀ ਹੋਈ ਹੈ ਅਤੇ ਸੱਤਾ ਦੇ ਕੇਂਦਰੀਕਰਨ ਰਹੀਂ ਫਾਸ਼ੀਵਾਦੀ ਏਜੰਡਾ ਲਾਗੂ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਖੇਤੀਬਾੜੀ, ਸਿਹਤ, ਵਿੱਦਿਆ ਅਤੇ ਭਾਸ਼ਾ ਆਦਿ ਸਬੰਧੀ ਕਾਨੂੰਨ ਬਣਾਉਣਾ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਪ੍ਰੰਤੂ ਨਵੇਂ ਖੇਤੀ ਕਾਨੂੰਨ, ਬਿਜਲੀ ਬਿੱਲ ਰਾਹੀਂ, ਕੇਂਦਰ ਸਰਕਾਰ ਨੇ ਸੂਬਿਆਂ ਦੇ ਅਧਿਕਾਰ ਖੋਹ ਲਏ ਹਨ। ਪ੍ਰਦੂਸ਼ਣ ਦੀ ਰੋਕਥਾਮ ਲਈ ਕੇਂਦਰੀ ਕਮਿਸ਼ਨ ਸਥਾਪਿਤ ਕਰਕੇ ਸੂਬਾਈ ਪ੍ਰਦੂਸ਼ਣ ਬੋਰਡ ਬੇਕਾਰ ਅਤੇ ਗੈਰ-ਪ੍ਰਸੰਗਿਕ ਕਰ ਦਿੱਤੇ ਹਨ। ਨਵਾਂ ਬਿਜਲੀ ਬਿੱਲ, ਬਿਜਲੀ ਉਤਪਾਦਨ, ਵੰਡ ਅਤੇ ਦਰਾਂ ਤਹਿ ਕਰਨ ਦ ਅਧਿਕਾਰ ਵੀ ਕੇਂਦਰੀ ਸਰਕਾਰ ਨੇ ਆਪਣੇ ਹੱਥ ਵਿੱਚ ਲੈ ਲਿਆ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਕਰਕੇ ਸੋਸ਼ਲ ਮੀਡੀਆ ‘ਤੇ ਵੀ ਸ਼ਿਕੰਜਾ ਕਸ ਦਿੱਤਾ ਗਿਆ ਹੈ। ਕੇਂਦਰੀ ਪੜਤਾਲ ਏਜੰਸੀ (ਐਨ.ਆਈ.ਏ.), ਕੇਂਦਰ ਸਰਕਾਰ ਸੂਬਿਆਂ ਨੂੰ ਬਿਨਾਂ ਪੁੱਛਗਿੱਛ ਜਿਸਨੂੰ ਚਾਹੇ ਗ੍ਰਿਫਤਾਰ ਕਰ ਸਕਦੀ ਹੈ।
ਜਾਰੀ ਕਰਤਾ, ਗੁਰਪ੍ਰੀਤ ਸਿੰਘ ਚੀਦਾ, 98888-30600

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!