ਕਿਰਤੀ ਕਿਸਾਨ ਯੂਨੀਅਨ ਵਲੋਂ ਜੀ.ਟੀ.ਰੋਡ ਜਾਮ

ਕਿਰਤੀ ਕਿਸਾਨ ਯੂਨੀਅਨ ਵਲੋਂ ਜੀ.ਟੀ.ਰੋਡ ਜਾਮ
ਟਾਂਡਾ ਉੜਮੁੜ,8 ਦਸੰਬਰ,( ਇਕਬਾਲ ਸਿੰਘ ਮੱਤੇਵਾਲ )-ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਕਿਸਾਨਾਂ ਮਜ਼ਦੂਰਾਂ ਦੇ ਸਹਿਯੋਗ ਨਾਲ ਕਿਸਾਨ ਜਥੇਬੰਦੀਆ ਦੇ ਭਾਰਤ ਬੰਦ ਦੇ ਸੱਦੇ ਤਹਿਤ ਹਰਗੋਬਿੰਦਪੁਰ – ਟਾਂਡਾ ਜੀ.ਟੀ.ਰੋਡ ਉੱਤੇ ਰੜਾਮੋੜ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਜਾਮ ਲਗਾਇਆ ਗਿਆ। ਇਸ ਮੌਕੇ ਜਥੇਬੰਦੀਆਂ ਵਲੋਂ ਐਲਾਨ ਕੀਤਾ ਗਿਆ ਕਿ ਜਿੰਨ੍ਹਾਂ ਚਿਰ ਚੱਲ ਰਹੇ ਅੰਦੋਲਨ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਗੁਰਪ੍ਰੀਤ ਸਿੰਘ ਚੀਦਾ ਨੇ ਕਿਹਾ ਕਿ ਸਰਕਾਰ ਜਲ, ਜੰਗਲ, ਜ਼ਮੀਨ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਦੇਣਾ ਚਾਹੁੰਦੀ ਹੈ। ਜ਼ਰੂਰੀ ਵਸਤਾਂ ਸਬੰਧੀ ਕਾਨੂੰਨ ਦੇ ਤਹਿਤ ਭਾਅ ਮਿਥਣ ਦੇ ਸਾਰੇ ਅਧਿਕਾਰ ਕੰਪਨੀਆਂ ਕੋਲ ਚਲੇ ਜਾਣਗੇ।ਉਹ ਮਨਮਰਜ਼ੀ ਦੇ ਨਾਲ ਕਿਸਾਨਾਂ ਕੋਲੋਂ ਫ਼ਸਲ ਖਰੀਦਣਗੀਆਂ ਅਤੇ ਮਨਮਰਜ਼ੀ ਦੇ ਨਾਲ ਆਮ ਲੋਕਾਂ ਨੂੰ ਵਧੇਰੇ ਭਾਅ ਵੇਚਣਗੀਆਂ। ਠੇਕੇ ਆਧਾਰਿਤ ਖੇਤੀ ਕਾਨੂੰਨ ਤਹਿਤ ਜੇਕਰ ਕਿਸਾਨ ਕੰਟਰੈਕਟ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਰੋਜ਼ਾਨਾ ਪੰਜ ਹਜ਼ਾਰ ਰੁਪਏ ਜੁਰਮਾਨਾ ਹੋਵੇਗਾ, ਜੋ ਨਾ ਦੇਣ ਦੀ ਸੂਰਤ ਵਿੱਚ ਉਸ ਦੀ ਜਮੀਨ ਵਿੱਚੋ ਵਸੂਲਿਆ ਜਾਵੇਗਾ। ਹੁਣ ਜਦੋਂ ਮੋਦੀ ਸਰਕਾਰ ਤੋਂ ਸਿੱਧੇ ਰੂਪ ਵਿੱਚ ਕਿਸਾਨ ਘੋਲ ਨਹੀਂ ਦਬਾਇਆ ਜਾ ਸਕਿਆ ਤਾਂ ਉਸ ਨੇ ਕੋਝੇ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ।ਕੁਝ ਫੱਟਾ ਮਾਰਕਾ ਕਿਸਮ ਦੀਆਂ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਬੁਲਾ ਕੇ ਕਿਸਾਨਾਂ ਵਿਚ ਫੁੱਟ ਪਾਉਣ ਦੀਆਂ ਕੋਸ਼ਿਸ਼ਾ ਕੀਤੀਆ ਜਾ ਰਹੀਆ ਹਨ ਪਰ ਸਰਕਾਰ ਦੀਆਂ ਕੋਝੀਆਂ ਚਾਲਾਂ ਸਫ਼ਲ ਨਹੀਂ ਹੋਣਗੀਆਂ।ਮੋਦੀ ਸਰਕਾਰ ਦੇ ਚਿਹਰੇ ਤੋਂ ਹੰਕਾਰ ਤੇ ਹਾਰ ਸਾਫ਼ ਝਲਕਦੀ ਵਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਮੋਦੀ ਇਨ੍ਹਾਂ ਕਾਨੂੰਨਾਂ ਨੂੰ ਸਹੀ ਦੱਸਦਾ ਹੈ ਤੇ ਖੇਤੀ ਮੰਤਰੀ ਕਿਸਾਨਾਂ ਨਾਲ ਦੋ ਹੱਥ ਕਰਨ ਦੀ ਗੱਲ ਕਰਦਾ ਹੈ ਤੇ ਦੂਸਰੇ ਪਾਸੇ ਵੱਖਰੇ ਢੰਗਾਂ ਨਾਲ ਗੱਲਬਾਤ ਲਈ ਬੁਲਾ ਰਿਹਾ ਹੈ। ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਲੋਕ ਵਿਰੋਧੀ ਖੇਤੀ ਕਾਨੂੰਨ,ਬਿਜਲੀ ਐਕਟ 2020 ਰੱਦ ਕਰਨ ਸਮੇਤ ਚੱਲ ਰਹੇ ਅੰਦੋਲਨ ਦੀਆਂ ਹੋਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨੀਂ ਦੇਰ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬੋਧ ਰਾਜ ਟਾਹਲੀ,ਗੁਰਪ੍ਰੀਤ ਸਿੰਘ,ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਨਾਵਲ ਗਿੱਲ ਟਾਹਲੀ, ਬਚਿੱਤਰ ਸਿੰਘ ਸਰਪੰਚ ਟਾਹਲੀ,ਸੱਤਪਾਲ ਸਿੰਘ ਸੱਤੀ ਸਰਪੰਚ ਸਲੇਮਪੁਰ, ਸਰਪੰਚ ਰਜਿੰਦਰ ਸਿੰਘ ਵਿੱਕੀ, ਕੁਲਵਿੰਦਰ ਸਿੰਘ ਅਤੇ ਪ੍ਰਿੰਸ ਆਦਿ ਨੇ ਸੰਬੋਧਨ ਕੀਤਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!