ਪਿੰਡ ਛਿੱਤ ਤੋਂ ਟਰੈਕਟਰ ਟਰਾਲੀ ਦਿੱਲੀ ਰਵਾਨਾ ਹੋਇਆ।

kirpal singh chhit

ਨਵੰਬਰ 10 ਬਟਾਲਾ (ਕਿਰਪਾਲ ਸਿੰਘ ਛਿੱਤ) ਅੱਜ਼ ਪਿੰਡ ਛਿੱਤ ਤੋਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਜੋਨ ਕੱਥੂਨੰਗਲ ਇਕਾਈ ਪਿੰਡ ਛਿੱਤ ਤੋਂ ਟਰੈਕਟਰ ਟਰਾਲੀ ਦਿੱਲੀ ਰਵਾਨਾ

 

ਪਿੰਡ ਛਿੱਤ ਤੋਂ ਸੁਖਦੇਵ ਸਿੰਘ ਮਾਹਲ ਨੇਂ ਦਰਿਆ ਦਿਲੀ ਦਿਖਾਉਂਦਿਆਂ ਪਿੰਡ ਦੇ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਵਿੱਚ ਕਿਸਾਨ ਮਜ਼ਦੂਰ ਤੇ ਹਰ ਵਰਗ ਦੇ ਕਿਰਤੀ ਲੋਕਾਂ ਵਲੋਂ ਅਰੰਭੇ ਸੰਘੰਰਸ਼ ਵਿੱਚ ਹਿੱਸਾ ਪਾਉਣ ਲਈ ਸਮੂਹ ਨਗਰ ਨਿਵਾਸੀਆਂ ਦੀ ਇਕੱਤਰਾ ਵਿੱਚ ਅਰਦਾਸ ਕਰਕੇ ਆਪਣੇ ਟਰੈਕਟਰ ਟਰਾਲੀ ਤੇ ਦਿੱਲੀ ਰਵਾਨਾ ਹੋਇਆ। ਜ਼ਿਕਰ ਯੋਗ ਹੈ ਕਿ ਪਿੰਡ ਦੇ ਸਾਬਕਾ ਸਰਪੰਚ ਬਲਵੰਤ ਸਿੰਘ ਨੇਂ ਮਿਹਨਤ ਕਰਕੇ ਸਮੂਹ ਨਗਰ ਨਿਵਾਸੀਆਂ ਨੂੰ ਇਕੱਠਾ ਕੀਤਾ ਤੇ ਨਗਰ ਨੇ ਖਾਣ ਪੀਣ ਦੀਆਂ ਵਸਤਾਂ ਤੇ ਹੋਰ ਰਸਦਾ ਦੇ 65000/ਰੁਪਿਆ ਖਰਚ ਕਰਨ ਲਈ ਵੀ ਦਿੱਤਾ ਮਜੂਦਾ ਸਰਪੰਚ ਅਵਤਾਰ ਸਿੰਘ ਛਿੱਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੱਕ ਇਹ ਸਘੰਰਸ਼ ਜਾਰੀ ਰਹੇਗਾ ਉਦੋਂ ਤੱਕ ਪਿੰਡ ਛਿੱਤ ਤੋਂ ਵਾਰੀ– ਵਾਰੀ ਜਥਾ ਦਿੱਲੀ ਰਵਾਨਾ ਹੁੰਦਾ ਰਹੇਗਾ।ਇੱਕ ਆਮ ਪਿੰਡਾਂ ਤੋਂ ਵਿਲੱਖਣਤਾ ਬਿਆਨ ਕਰਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਿੰਡ ਛਿੱਤ ਦੇ ਸਾਰੇ ਸਾਬਕਾ ਸਰਪੰਚ , ਮਜੂਦਾ ਸਰਪੰਚ ਤੇ ਹੋਰ ਆਗੂ ਵੀ ਇਕੱਤਰ ਸਨ।ਅਵਤਾਰ ਸਿੰਘ, ਹਰਦੀਪ ਸਿੰਘ, ਬਲਵੰਤ ਸਿੰਘ, ਜਥੇਦਾਰ ਮੱਸਾ ਸਿੰਘ, ਟੋਨੀ, ਸੁਖਦੇਵ ਸਿੰਘ ਮਾਹਲ, ਨਿਰਮਲ ਸਿੰਘ, ਬਲਵਿੰਦਰ ਸਿੰਘ, ਬਚਿੱਤਰ ਸਿੰਘ, ਹਰਜਿੰਦਰ ਸਿੰਘ ਮਾਹਲ, ਵਰਿਆਮ ਸਿੰਘ, ਪਿਆਰਾ ਸਿੰਘ ਸ਼ਾਹ, ਸਮੂਹ ਨਗਰ ਨਿਵਾਸੀ (ਜਥਾ ਦਿੱਲੀ ਰਵਾਨਾ ਹੋਣ ਤੱਕ) ਹਾਜ਼ਰ ਰਹੇ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!