ਕਿਸਾਨਾਂ ਦੇ ਹੱਕ ਵਿੱਚ ਜਤਿੰਦਰ ਭਨੋਟ ਦਾ ਲਿਖਿਆ ਤੇ ਗਾਇਆ ਗੀਤ ‘ਹੱਕ’ ਕੀਤਾ ਲੋਕ ਅਰਪਣ

ਕਿਸਾਨਾਂ ਦੇ ਹੱਕ ਵਿੱਚ ਜਤਿੰਦਰ ਭਨੋਟ ਦਾ ਲਿਖਿਆ ਤੇ ਗਾਇਆ ਗੀਤ ‘ਹੱਕ’ ਕੀਤਾ ਲੋਕ ਅਰਪਣ

ਬਟਾਲਾ (ਇਕਬਾਲ ਸਿੰਘ ਮੱਤੇਵਾਲ) ਅੱਜ ਮਾਂ ਬੋਲੀ ਪੰਜਾਬੀ ਵਿਕਾਸ ਮੰਚ ਬਟਾਲਾ ਵੱਲੋਂ ਸੀਨੀਅਰ ਮੀਤ ਪ੍ਰਧਾਨ ਰਤਨ ਬਟਵਾਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਹੰਸਪਾਲ ਦੀ ਅਗਵਾਈ ਵਿੱਚ ਮੰਚ ਦੇ ਪ੍ਰਧਾਨ ਜਤਿੰਦਰ ਭਨੋਟ ਦਾ ਕਿਸਾਨਾਂ ਦੇ ਹੱਕ ਵਿੱਚ ਲਿਖਿਆ ਤੇ ਗਾਇਆ ਗੀਤ ‘ਹੱਕ’ ਲੋਕ ਅਰਪਣ ਕੀਤਾ ਗਿਆ । ਇਸ ਗੀਤ ਦਾ ਸੰਗੀਤ ਪੈਵੀ, ਵੀਡੀਉ-ਸੰਕਲਪ ਪੂਰਨ ਅਤੇ ਵੀਡੀਉ ਇਡੀਟਿੰਗ ਸਰਬਜੋਤ ਸਿੰਘ ਨੇ ਕੀਤੀ ਹੈ । ਆਗੂਆਂ ਕਿਹਾ ਕਿ ਉਹ ਹੱਕਾਂ ਲਈ ਜੂਝਦੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹਨ ਅਤੇ ਕੇਂਦਰ ਸਰਕਾਰ ਤੋਂ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਹਨ । ਇਸ ਮੋਕੇ ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ. ) ਦੇ ਵਿਸ਼ੇਸ਼ ਨਿਮੰਤਰਿਤ ਮੈਂਬਰ ਗੁਰਪ੍ਰੀਤ ਸਿੰਘ ਰੰਗੀਲਪੁਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਦਿਆਂ ਪ੍ਰਧਾਨ ਜਤਿੰਦਰ ਭਨੋਟ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ.) ਦੇ ਸਾਰੇ ਲੇਖਕ-ਸਿਪਾਹੀ ਲੋਕਾਂ ਦੇ ਹੱਕ ਵਿੱਚ ਲਿਖਦੇ ਹਨ ਅਤੇ ਹੱਕਾਂ ਲਈ ਜੂਝਦੇ ਲੋਕਾਂ ਨਾਲ ਸੰਘਰਸ਼ ਵਿੱਚ ਵੀ ਸ਼ਾਮਲ ਹੁੰਦੇ ਹਨ । ਇਸੇ ਲਈ ਅੱਜ ਸਾਰੇ ਲੇਖਕ ਕਿਸਾਨਾਂ ਦੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ । ਇਸ ਮੋਕੇ ਵਿਜੇ ਅਗਨੀਹੋਤਰੀ, ਸੁਲਤਾਨ ਭਾਰਤੀ, ਨਿਸ਼ਾਨ ਸਿੰਘ ਜੋੜਾ ਸਿੰਘਾਂ, ਰਵੀ ਸਨਮ ਸ਼ਾਇਰ, ਲਵਪ੍ਰੀਤ ਸਿੰਘ, ਦੀਪਕ ਕਾਹਲੋਂ ਅਤੇ ਗੁਰਮੇਜ਼ ਸਿੰਘ ਹਾਜ਼ਰ ਸਨ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!