ਬਾਇਓ-ਮੈਡੀਕਲ ਰਹਿੰਦ-ਖੂਹੰਦ ਨੂੰ ਨਿਯਮਾਂ ਮੁਤਾਬਕ ਸੁਰੱਖਿਅਤ ਤੇ ਵਿਗਿਆਨਕ ਢੰਗ ਨਾਲ ਹੀ ਨਿਪਟਾਇਆ ਜਾਵੇ : ਚੇਅਰਮੈਨ ਚੀਮਾ

kirpal singh chhit

ਬਾਇਓ-ਮੈਡੀਕਲ ਰਹਿੰਦ-ਖੂਹੰਦ ਨੂੰ ਨਿਯਮਾਂ ਮੁਤਾਬਕ ਸੁਰੱਖਿਅਤ ਤੇ ਵਿਗਿਆਨਕ ਢੰਗ ਨਾਲ ਹੀ ਨਿਪਟਾਇਆ ਜਾਵੇ : ਚੇਅਰਮੈਨ ਚੀਮਾ

ਬਟਾਲਾ, 16 ਦਸੰਬਰ ( ਬਲਦੇਵ ਸਿੰਘ ਖਾਲਸਾ) – ਪੰਜਾਬ ਹੈਲਥ ਸਿਸਟਮਜ਼ ਕਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਸੂਬੇ ਦੇ ਸਮੂਹ ਸਰਕਾਰੀ ਅਤੇ ਨਿਜੀ ਹਸਪਤਾਲਾਂ ਅਤੇ ਸਿਹਤ ਸਹੂਲਤਾਂ ਦੇਣ ਵਾਲੀਆਂ ਸੰਸਥਾਵਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਬਾਇਓ ਮੈਡੀਕਲ ਵੇਸਟ (ਬੀ.ਐਮ.ਡਬਲਯ) ਮੈਨੇਜਮੈਂਟ ਦੇ ਰੂਲਜ਼ 2016 ਦੀ ਸਖਤੀ ਨਾਲ ਪਾਲਣਾ ਕਰਨ। ਚੇਅਰਮੈਨ ਸ. ਚੀਮਾ ਨੇ ਕਿਹਾ ਕਿ ਬਾਇਓ ਮੈਡੀਕਲ ਰਹਿੰਦ-ਖੂੰਹਦ ਮਨੁੱਖਤਾ ਅਤੇ ਵਾਤਾਵਰਣ ਲਈ ਵੱਡਾ ਖ਼ਤਰਾ ਹੈ। ਉਨਾਂ ਕਿਹਾ ਕਿ ਬਾਇਓ-ਮੈਡੀਕਲ ਰਹਿੰਦ-ਖੂਹੰਦ ਨੂੰ ਨਿਯਮਾਂ ਮੁਤਾਬਕ ਸੁਰੱਖਿਅਤ ਤੇ ਵਿਗਿਆਨਕ ਢੰਗ ਨਾਲ ਹੀ ਨਿਪਟਾਇਆ ਜਾਣਾ ਚਾਹੀਦਾ ਹੈ।
ਚੇਅਰਮੈਨ ਸ. ਚੀਮਾ ਨੇ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੀਆਂ ਕਈ ਸੰਸਥਾਵਾਂ ਆਪਣੇ ਬਾਇਓ ਮੈਡੀਕਲ ਰਹਿੰਦ-ਖੂੰਹਦ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਨਹੀਂ ਕਰ ਰਹੀਆਂ, ਜਿਸ ਨਾਲ ਵੱਡੇ ਪੱਧਰ ’ਤੇ ਸੰਕਰਮਿਤ ਬਿਮਾਰੀਆਂ ਖਾਸ ਕਰਕੇ ਐਚ.ਆਈ.ਵੀ, ਹੈਪੇਟਾਈਟਸ ਬੀ ਅਤੇ ਸੀ ਅਤੇ ਟੈਟਨਸ ਵਿਚ ਵਾਧਾ ਹੁੰਦਾ ਹੈ। ਉਨਾਂ ਕਿਹਾ ਕਿ ਬਾਇਓ ਮੈਡੀਕਲ ਰਹਿੰਦ-ਖੂੰਹਦ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਨਾ ਜਰੂਰੀ ਹੁੰਦਾ ਹੈ।ਸ. ਚੀਮਾ ਨੇ ਕਿਹਾ ਕਿ ਵਾਟਰ (ਪ੍ਰੀਵੈਨਸ਼ਨ ਐਂਡ ਕੰਟਰੋਲ ਆਫ ਪਲਿਊਸ਼ਨ) ਐਕਟ, 1974 ਅਤੇ ਏਅਰ (ਪ੍ਰੀਵੈਨਸ਼ਨ ਐਂਡ ਕੰਟਰੋਲ ਆਫ ਪਲਿਊਸ਼ਨ) ਐਕਟ, 1981 ਤਹਿਤ ਆਉਂਦੇ ਸਾਰੇ ਹਸਪਤਾਲਾਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਕੰਮ ਕਰਨ ਸਬੰਧੀ ਸਹਿਮਤੀ ਲੈਣੀ ਲਾਜ਼ਮੀ ਹੈ। ਉਨਾਂ ਕਿਹਾ ਕਿ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਦਿਆਂ ਬਾਇਓ ਮੈਡੀਕਲ ਰਹਿੰਦ-ਖੂੰਹਦ ਦਾ ਰਿਕਾਰਡ ਹਰੇਕ ਸਿਹਤ ਸੰਸਥਾ ਦੁਆਰਾ ਢੁਕਵੇਂ ਪ੍ਰਬੰਧਾਂ ਅਨੁਸਾਰ ਰੱਖਿਆ ਜਾਣਾ ਜਰੂਰੀ ਹੈ, ਜਿਸਦਾ ਆਡਿਟ ਰਾਜ ਅਤੇ ਜ਼੍ਹਿਲਾ ਪੱਧਰੀ ਜਾਂਚ ਟੀਮਾਂ ਦੁਆਰਾ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਸ. ਚੀਮਾ ਨੇ ਸਪੱਸ਼ਟ ਕੀਤਾ ਕਿ ਬਾਇਓ-ਮੈਡੀਕਲ ਕੂੜੇ ਦਾ ਅਰਥ ਹੈ ਕੋਈ ਠੋਸ ਜਾਂ ਤਰਲ ਕੂੜਾ ਜਿਸ ਵਿੱਚ ਇਸ ਦੇ ਡੱਬੇ ਅਤੇ ਕੋਈ ਵੀ ਵਿਚਕਾਰਲਾ ਉਤਪਾਦ ਸ਼ਾਮਲ ਹੁੰਦਾ ਹੈ, ਜੋ ਮਨੁੱਖਾਂ ਜਾਂ ਜਾਨਵਰਾਂ ਦੀ ਜਾਂਚ, ਇਲਾਜ ਜਾਂ ਟੀਕਾਕਰਨ ਦੌਰਾਨ ਪੈਦਾ ਹੁੰਦਾ ਹੈ ਜਾਂ ਇਸ ਨਾਲ ਸਬੰਧਤ ਜਾਂ ਖੋਜ ਕਾਰਜ ਜੈਵਿਕ ਜਾਂ ਸਿਹਤ ਕੈਂਪਾਂ ਦੇ ਉਤਪਾਦਨ ਜਾਂ ਟੈਸਟਿੰਗ ਜਿਵੇਂ ਕਿ ਮਨੁੱਖੀ ਸਰੀਰ ਵਿਗਿਆਨਕ ਰਹਿੰਦ-ਖੂਹੰਦ ਜਿਵੇਂ ਟਿਸ਼ੂਆਂ, ਅੰਗਾਂ ਅਤੇ ਸਰੀਰ ਦੇ ਅੰਗ, ਕੂੜੇ ਦੇ ਭਾਂਡੇ ਜਿਵੇਂ ਹਾਈਪੋਡਰਮਿਕ ਸੂਈਆਂ, ਸਰਿੰਜਾਂ, ਟੁੱਟੇ ਸ਼ੀਸ਼ੇ, ਨਾ-ਵਰਤਣਯੋਗ ਦਵਾਈਆਂ, ਖੂਨ ਦੀਆਂ ਥੈਲੀਆਂ, ਰਬੜ ਦੇ ਦਸਤਾਨੇ, ਸਾਰੀਆਂ ਵਰਤੀਆਂ ਮੈਡੀਕਲ ਵਸਤਾਂ ਅਤੇ ਸਾਇਟੋਟੌਕਸਿਕ ਦਵਾਈਆਂ ਆਦਿ ਦਾ ਬੀ.ਐਮ.ਡਬਲਯੂ ਨਿਯਮਾਂ ਅਨੁਸਾਰ ਵਿਗਿਆਨਕ ਤੌਰ ਤੇ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!