ਜ਼ੁਲਮਾਂ ਦੇ ਸ਼ਿਕਾਰ ਬੱਚਿਆਂ ਲਈ 1098 ਚਾਈਲਡ ਹੈਲਪਲਾਈਨ ਬਣੀ ਵਰਦਾਨ ਬੱਚਿਆਂ ‘ਤੇ ਹੋਰ ਰਹੇ ਜੁਲਮਾਂ ਨੂੰ ਰੋਕਣ ਲਈ 1098 ਨੰਬਰ ‘ਤੇ ਕੀਤੀ ਜਾ ਸਕਦੀ ਹੈ ਸ਼ਿਕਾਇਤ

                                         kirpal singh chhit

ਜ਼ੁਲਮਾਂ ਦੇ ਸ਼ਿਕਾਰ ਬੱਚਿਆਂ ਲਈ 1098 ਚਾਈਲਡ ਹੈਲਪਲਾਈਨ ਬਣੀ ਵਰਦਾਨ ਬੱਚਿਆਂ ‘ਤੇ ਹੋਰ ਰਹੇ ਜੁਲਮਾਂ ਨੂੰ ਰੋਕਣ ਲਈ 1098 ਨੰਬਰ ‘ਤੇ ਕੀਤੀ ਜਾ ਸਕਦੀ ਹੈ ਸ਼ਿਕਾਇਤ

ਬਟਾਲਾ, 16 ਦਸੰਬਰ ( ਬਲਦੇਵ ਸਿੰਘ ਖਾਲਸਾ ) – ਬੱਚਿਆਂ ਉੱਪਰ ਹੁੰਦੇ ਅੱਤਿਆਚਾਰਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਟੌਲ ਫਰੀ ਚਾਈਲਡ ਹੈਲਪ ਲਾਈਨ 1098 ਚਲਾਈ ਜਾ ਰਹੀ ਹੈ। ਜੇਕਰ ਛੋਟੇ ਬੱਚਿਆਂ ਨੂੰ ਕੋਈ ਪਰੇਸ਼ਨੀ ਜਾਂ ਮੁਸਕਲ ਦਰਪੇਸ਼ ਹੋਵੇ ਤਾਂ ਉਹ ਚਾਈਲਡ ਹੈਲਪ ਲਾਈਨ 1098 ਉੱਪਰ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਡੀ.ਪੀ.ਓ. ਬਟਾਲਾ ਸ੍ਰੀ ਵਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਹੈਲਪ ਲਾਈਨ ਨੰਬਰ ’ਤੇ ਇਹ ਸਹੂਲਤ 24 ਘੰਟੇ ਉਪਲੱਬਧ ਹੈ ਅਤੇ ਹੈਲਪ ਲਾਈਨ ਵੱਲੋਂ ਇਹ ਸਹਾਇਤਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਵਾਂ ਵਿਚ ਦਿੱਤੀ ਜਾ ਰਹੀ ਹੈ ਸੀ.ਡੀ.ਪੀ.ਓ. ਬਟਾਲਾ ਸ੍ਰੀ ਵਰਿੰਦਰ ਸਿੰਘ ਗਿੱਲ ਨੇ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਇਹ ਹੈਲਪ ਲਾਈਨ ਬਾਲ ਮਜ਼ਦੂਰੀ ਕਰਦੇ ਬੱਚਿਆਂ, ਬੇਸਹਾਰਾ ਬੱਚਿਆਂ, ਘਰੋਂ ਕੱਢੇ ਬੱਚਿਆਂ, ਵੱਖ-ਵੱਖ ਜੁਲਮਾਂ ਦੇ ਸ਼ਿਕਾਰ ਬੱਚਿਆਂ, ਮਾਨਸਿਕ ਤੇ ਸਰੀਰਕ ਤੌਰ ‘ਤੇ ਬਿਮਾਰ ਬੱਚਿਆਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਚਾਈਲਡ ਹੈਲਪ ਲਾਈਨ ਉੱਪਰ ਕਿਸੇ ਵੀ ਸਥਾਨ ਤੋਂ ਕਿਸੇ ਵੀ ਸਮੇਂ ਮੁਫਤ ਫੋਨ ਕੀਤਾ ਜਾ ਸਕਦਾ ਹੈ। ਉਨਾਂ ਅੱਗੇ ਦੱਸਿਆ ਕਿ ਚਾਈਲਡ ਲਾਈਨ ਵੱਲੋਂ ਬੱਚਿਆਂ ਨਾਲ ਸਬੰਧਤ ਸਲਾਹ ਮਸ਼ਵਰਾ, ਬੱਚਿਆਂ ਦੇ ਰਹਿਣ ਦੀ ਸੁਵਿਧਾ, ਅੱਤਿਆਚਾਰਾਂ ਤੋਂ ਸੁਰੱਖਿਆ, ਡਾਕਟਰੀ ਸਹਾਇਤਾ, ਵਜ਼ੀਫਾ, ਕਾਨੂੰਨੀ ਸਹਾਇਤਾ, ਰਿਹਾਇਸ਼ ਦੀ ਸਹੂਲਤ ਅਤੇ ਗੁਆਚੇ ਬੱਚੇ ਨੂੰ ਲੱਭਣ ਤੇ ਉਸਨੂੰ ਘਰ ਵਾਪਸ ਪਹੁੰਚਾਉਣ ਦੀ ਸੇਵਾ ਵੀ ਦਿੱਤੀ ਜਾਂਦੀ ਹੈ।ਸ੍ਰੀ ਗਿੱਲ ਨੇ ਅੱਗੇ ਦੱਸਿਆ ਕਿ ਇਹ ਚਾਈਲਡ ਹੈਲਪ ਲਾਈਨ ਰਾਸ਼ਟਰ ਪੱਧਰ ‘ਤੇ ਚੱਲ ਰਹੀ ਹੈ ਅਤੇ ਬੱਚਿਆਂ ‘ਤੇ ਜੁਲਮਾਂ ਨੂੰ ਰੋਕਣ ਲਈ ਇਹ ਹੈਲਪ ਲਾਈਨ ਬਹੁਤ ਸਹਾਈ ਹੋ ਰਹੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਦੇ ਆਲੇ-ਦੁਆਲੇ ਕਿਸੇ ਬੱਚੇ ਨਾਲ ਜੁਲਮ ਹੋ ਰਹੇ ਹੋਣ ਜਾਂ ਖੁਦ ਬੱਚੇ ਇਸ ਗੱਲ ਦੀ ਸਮਝ ਰੱਖਦੇ ਹੋਣ ਤਾਂ ਉਹ 1098 ਨੰਬਰ ਡਾਈਲ ਕਰਕੇ ਆਪਣੀ ਮੁਸ਼ਕਲ ਜਾਂ ਸ਼ਿਕਾਇਤ ਦਰਜ ਕਰਾ ਸਕਦੇ ਹਨ, ਜਿਸ ਉਪਰ ਫੌਰੀ ਤੌਰ ‘ਤੇ ਕਾਰਵਾਈ ਕੀਤੀ ਜਾਵੇਗੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!