ਦਮਨਪ੍ਰੀਤ ਕੌਰ ਭਾਟੀਆ ਦੀ ਚੋਥੀ ਸਲਾਨਾ ਬਰਸੀ ਮੋਕੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਪੁਰਾਣਾ ਪਿੰਡ ਦੇ 40 ਬੱਚਿਆਂ ਨੂੰ ਸਕੂਲੀ ਬੈਗ ਵੰਡੇ।

Baldev singh khalsa

ਬੀਬੀ ਦਮਨਪ੍ਰੀਤ ਕੌਰ ਭਾਟੀਆ ਦੀ ਚੋਥੀ ਸਲਾਨਾ ਬਰਸੀ ਮੋਕੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਪੁਰਾਣਾ ਪਿੰਡ ਦੇ 40 ਬੱਚਿਆਂ ਨੂੰ ਸਕੂਲੀ ਬੈਗ ਵੰਡੇ।

ਸਕੂਲ ਇੰਚਾਰਜ ਸਤਿੰਦਰਪਾਲ ਸਿੰਘ ਨੇ ਮਿਡ ਡੇ ਮੀਲ ਵਰਕਰਾਂ ਨੂੰ ਗਰਮ ਸੂਟ ਅਤੇ ਬੱਚਿਆਂ ਨੂੰ ਸਕੂਲੀ ਬੈਗ ਦੇ ਕੇ ਆਪਣੀ ਧਰਮਪਤਨੀ ਦੀ ਸਲਾਨਾ ਬਰਸੀ ਮਨਾਈ।

ਬਟਾਲਾ 17 ਦਸੰਬਰ (ਬਲਦੇਵ ਸਿੰਘ ਖਾਲਸਾ ,)ਸਰਕਾਰੀ ਮਿਡਲ ਸਕੂਲ ਪੁਰਾਣਾ ਪਿੰਡ ਦੇ ਇੰਚਾਰਜ ਸਤਿੰਦਰਪਾਲ ਸਿੰਘ ਭਾਟੀਆ ਵੱਲੋਂ ਆਪਣੀ ਧਰਮਪਤਨੀ ਬੀਬੀ ਦਮਨਪ੍ਰੀਤ ਕੌਰ ਭਾਟੀਆ ਦੀ ਚੋਥੀ ਸਲਾਨਾ ਬਰਸੀ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨਾਲ ਸਕੂਲ ਵਿੱਚ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਮਨਾਈ ਗਈ।

ਇਸ ਮੌਕੇ ਤੇ ਸ੍ਰ ਸਤਿੰਦਰਪਾਲ ਸਿੰਘ ਭਾਟੀਆ ਨੇ ਆਪਣੀ ਧਰਮਪਤਨੀ ਬੀਬੀ ਦਮਨਪ੍ਰੀਤ ਕੌਰ ਭਾਟੀਆ ਦੀ ਚੋਥੀ ਬਰਸੀ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਅਤੇੇ ਸਰਕਾਰੀ ਮਿਡਲ ਸਕੂਲ ਪੁਰਾਣਾ ਪਿੰਡ ਦੇ ਪੰਜਵੀ, ਛੇਵੀਂ ਅਤੇ ਸੱਤਵੀਂ ਜਮਾਤ ਦੇ 40 ਵਿਦਿਆਰਥੀਆਂ ਨੂੰ ਸਕੂਲੀ ਬੈਗ ਵੰਡੇ ਅਤੇ ਸਕੂਲ ਦੇ ਮਿਡ ਡੇ ਮੀਲ ਵਰਕਰਾਂ ਨੂੰ ਗਰਮ ਸੂਟ ਦਿੱਤੇ।ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਪੁਰਾਣਾ ਪਿੰਡ ਦੇ ਸਮੂਹ ਅਧਿਆਪਕਾਂ,ਸਟਾਫ ਮੈਂਬਰਾਂ,ਮਿਡ ਡੇ ਮੀਲ ਵਰਕਰਾਂ ਅਤੇ ਵਿਦਿਆਰਥੀਆਂ ਨੇ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ ਬੀਬੀ ਦਮਨਪ੍ਰੀਤ ਕੌਰ ਭਾਟੀਆ ਨੂੰ ਸਦੀਵੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਸ੍ਰ ਸਤਿੰਦਰਪਾਲ ਸਿੰਘ ਭਾਟੀਆ ਇੰਚਾਰਜ ਨੂੰ ਤੇ ਉਹਨਾਂ ਦੇ ਸਪੁੱਤਰ ਸ੍ਰ ਸਹਿਜਪ੍ਰੀਤ ਸਿੰਘ ਸਰਗੁਨ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਦੀ ਅਰਦਾਸ ਕੀਤੀ।ਇਸ ਮੌਕੇ ਤੇ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸ੍ਰ ਸਤਿੰਦਰਪਾਲ ਸਿੰਘ ਭਾਟੀਆ ਵੱਲੋਂ ਹਰ ਸਾਲ ਆਪਣੀ ਧਰਮਪਤਨੀ ਦੀ ਯਾਦ ਸਕੂਲ ਵਿੱਚ ਮਨਾਉਣ ਦੀ ਭਰਪੂਰ ਸ਼ਲਾਘਾ ਕੀਤੀ।ਇਜ ਮੋਕੇ ਤੇ ਸ੍ਰੀਮਤੀ ਆਰਤੀ ਮਹਾਜਨ ਹੈਡ ਟੀਚਰ,ਮਾਸਟਰ ਹਰਵਿੰਦਰ ਸਿੰਘ, ਸ੍ਰੀਮਤੀ ਪਰਮਿੰਦਰ ਕੌਰ ਅਧਿਆਪਕ, ਸ੍ਰੀਮਤੀ ਕੁਲਵਿੰਦਰ ਕੌਰ ਅਧਿਆਪਕ, ਸ੍ਰੀਮਤੀ ਪ੍ਰਭਜੀਤ ਕੋਰ ਅਧਿਆਪਕ, ਸ੍ਰੀਮਤੀ ਜਸਵੀਰ ਕੌਰ ਅਧਿਆਪਕ, ਸ੍ਰੀਮਤੀ ਰਣਜੀਤ ਕੌਰ ਅਧਿਆਪਕ ਆਦਿ ਸਟਾਫ਼ ਮੈਂਬਰ,ਮਿਡ ਡੇ ਮੀਲ ਵਰਕਰ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!