ਸਿਮਰਨਜੀਤ ਸਿੰਘ ਮਾਨ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ 

 

ਸਿਮਰਨਜੀਤ ਸਿੰਘ ਮਾਨ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ

ਬਟਾਲਾ 17 ਦਸੰਬਰ, ਪੈਰਿਸ(ਬਲਦੇਵ ਸਿੰਘ ਖਾਲਸਾ ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਸੱਸ ਮਾਤਾ ਬੀਬੀ ਸਤਿੰਦਰ ਕੌਰ ਕਾਹਲੋ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਨ ਕਰਦੇ ਹੋਏ ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਜਿਸ ਤੇ ਪਾਰਟੀ ਦੇ ਯੂਰਪ ਦੇ ਯੂਥ ਆਗੂਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਪ੍ਰਧਾਨ ਦਲਵਿੰਦਰ ਸਿੰਘ ਘੁੰਮਣ, ਹਰਜਾਪ ਸਿੰਘ , ਜਸਪਾਲ ਸਿੰਘ , ਜਗਜੀਤ ਸਿੰਘ ਚੀਮਾ , ਤਲਵਿੰਦਰ ਸਿੰਘ ਅਤੇ ਨਿਹਾਲ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾ ਵਿੱਚ ਨਿਵਾਸ ਬਖਸ਼ਣ ਅਤੇ ਦੁਖ ਦੀ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਬਖਸ਼ਣ । ਜਿਕਰਯੋਗ ਹੈ ਕਿ ਮਾਤਾ ਸਤਿੰਦਰ ਕੌਰ , ਬੀਬੀ ਗੀਤਇੰਦਰ ਕੌਰ ਅਤੇ ਮਹਾਰਾਣੀ ਪ੍ਰਨੀਤ ਕੌਰ ਦੇ ਮਾਤਾ ਜੀ , ਜਦਕਿ ਮਹਾਰਾਜਾ ਅਮਰਿੰਦਰ ਸਿੰਘ ਦੇ ਵੀ ਸੱਸ ਲਗਦੇ ਸਨ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!