ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਲੋ Jio ਦਫਤਰ ਦਾ ਘਿਰਾਓ 

 
ਇਕਬਾਲ ਸਿੰਘ ਮੱਤੇਵਾਲ)
ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਲੋ Jio ਦਫਤਰ ਦਾ ਘਿਰਾਓ
ਭੁਲੱਥ ,19ਦਸੰਬਰ (ਇਕਬਾਲ ਸਿੰਘ ਮੱਤੇਵਾਲ)
ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਲੋਂ ਸੂਬਾਈ ਸੱਦੇ ਉੱਤੇ 31ਕਿਸਾਨ ਜਥੇਬੰਦੀਆਂ ਦੇ ਅੰਦੋਲਨ ਦੀ ਹਮਾਇਤ ਕਰਦਿਆਂ ਕਾਰਪੋਰੇਟਰ/ਸਰਮਾਏਦਾਰ ਅੰਬਾਨੀ ਦੀ ਫ਼ੋਨ ਕੰਪਨੀ jio ਦਫਤਰ ਦਾ ਘਿਰਾਉ ਕੀਤਾ ਗਿਆ।ਇਸ ਮੌਕੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਵਲੋਂ ਐਲਾਨ ਕੀਤਾ ਗਿਆ ਕਿ ਜੇਕਰ Jio ਦਫਤਰ ਨੂੰ ਖੋਹਲਣ ਦੀ ਕੋਸ਼ਿਸ਼ ਕੀਤੀ ਤਾਂ ਨਿਕਲਣ ਵਾਲੇ ਸਿੱਟਿਆਂ ਲੲੀ jio ਮਾਲਕ, ਪ੍ਰਬੰਧਕ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਅੰਬਾਨੀ ਦੀ ਯਾਰ ਮੋਦੀ ਸਰਕਾਰ ਤੋਂ ਖੇਤੀ ਵਿਰੋਧੀ ਤਿੰਨ ਕਾਨੂੰਨ ਰੱਦ ਕਰਵਾਉਣ ਲਈ ਰਲਾਇੰਸ ਪੈਟਰੋਲ ਪੰਪ, jio ਸਿਮ ਅਤੇ ਹੋਰ ਵਸਤਾਂ ਦਾ ਬਾਈਕਾਟ ਕੀਤਾ ਜਾਵੇ। 
ਉਨ੍ਹਾਂ ਦੁਹਰਾਇਆ ਕਿ ਜਿਹੜੀ ਸਰਕਾਰ ਸਾਲ ਵਿੱਚ ਦੋ ਕਰੋੜ ਰੁਜ਼ਗਾਰ ਦੇਣ ਦੇ ਸੁਫ਼ਨੇ ਵਿਖਾ ਕੇ ਵੋਟਾਂ ਲੈਣ ਵਾਲੇ ਹਾਕਮ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਕਾਲੇ ਖੇਤੀ ਕਾਨੂੰਨ,ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ,ਬਿਜਲੀ ਐਕਟ 2020 ਆਦਿ ਕਾਲੇ ਕਾਨੂੰਨ ਲਿਆ ਕੇ ਦੋ ਕਰੋੜ ਰੁਜ਼ਗਾਰ ਖ਼ਤਮ ਕਰ ਚੁੱਕੀ ਹੈ ਅਤੇ ਕਿਸਾਨਾਂ, ਮਜ਼ਦੂਰਾਂ,ਛੋਟੇ ਕਾਰੋਬਾਰੀਆਂ,ਨੌਜਵਾਨਾਂ ਅਤੇ ਹੋਰ ਮਿਹਨਤੀ ਲੋਕਾਂ ਨੂੰ ਉਜਾੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇਕਰ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਨੌਜਵਾਨ ਨੇ ਭਾਰੀ ਗਿਣਤੀ ਵਿਚ ਸਮੂਲੀਅਤ ਕੀਤੀ।
ਇਸ ਮੌਕੇ ਯੂਨੀਅਨ ਆਗੂ ਗੁਰਪ੍ਰੀਤ ਸਿੰਘ ਚੀਦਾ, ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਵੀਰ ਕੁਮਾਰ,ਅਜਾਦ ਕਿਸਾਨ  ਸੰਘਰਸ਼ ਕਮੇਟੀ ਤੋਂ ਰਜਿੰਦਰ ਸਿੰਘ ਢਿਲਵਾਂ ਆਦਿ ਨੇ ਸੰਬੋਧਨ ਕੀਤਾ।
ਕੈਪਸਨ: jio ਦਫਤਰ ਦਾ ਘੇਰਾਓ ਕਰਕੇ ਨਾਅਰੇਬਾਜ਼ੀ ਕਰਦੇ ਹੋਏ ਨੌਜਵਾਨ।
ਜਾਰੀ ਕਰਤਾ,ਗੁਰਪ੍ਰੀਤ ਸਿੰਘ ਚੀਦਾ 98888-30600

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!