ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਰਾਜ ਭਰ ਵਿੱਚ ਭੁੱਖ ਹੜਤਾਲ ਕੀਤੀ ਕਰਤਾਰਪੁਰ ਹਲਕੇ ਚ 5 ਹਜਾਰ ਤੋਂ ਵੱਧ ਲੋਕਾਂ ਨੇ ਕੀਤੀ ਸਿਰਕਤ

ਇਕਬਾਲ ਸਿੰਘ ਮੱਤੇਵਾਲ

ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਰਾਜ ਭਰ ਵਿੱਚ ਭੁੱਖ ਹੜਤਾਲ ਕੀਤੀ

ਕਰਤਾਰਪੁਰ ਹਲਕੇ ਚ 5 ਹਜਾਰ ਤੋਂ ਵੱਧ ਲੋਕਾਂ ਨੇ ਕੀਤੀ ਸਿਰਕਤ

ਕਰਤਾਰਪੁਰ ,23 ਦਸੰਬਰ ( ਇਕਬਾਲ ਸਿੰਘ ਮੱਤੇਵਾਲ )-ਸੰਯੁਕਤ ਕਿਸਾਨ ਮੋਰਚਾ ਦੇ ਦੇਸ਼ ਵਿਆਪੀ ਸੱਦੇ ਕਿਰਤੀ ਕਿਸਾਨ ਯੂਨੀਅਨ,ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਕਰਤਾਰਪੁਰ ਹਲਕੇ ਅੰਦਰ ਅੰਨ ਦਾ ਤਿਆਗ ਕਰਦੇ ਹੋਏ ਭੁੱਖ ਹੜਤਾਲ ਕੀਤੀ ਗਈ। ਹੜਤਾਲ ਵਿੱਚ 5 ਹਜਾਰ ਤੋਂ ਵੱਧ ਲੋਕਾਂ ਨੇ ਸਿਰਕਤ ਕੀਤੀ।ਇਸ ਮੌਕੇ ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਹੀ ਮਹਿੰਗਾਈ ਨੇ ਤਰਾਹ ਕੀਤੇ ਹੋਏ ਹਨ।ਬਿਜਲੀ ਬਿੱਲਾਂ ਦੇ ਕਰੰਟ ਲੱਗ ਰਹੇ ਹਨ।ਜੇਕਰ ਖੇਤੀ ਕਾਨੂੰਨ, ਬਿਜਲੀ ਐਕਟ 2020 ਤੇ ਹੋਰ ਕਾਲੇ ਕਾਨੂੰਨ ਵਾਪਿਸ ਨਹੀਂ ਹੁੰਦੇ ਤਾਂ ਲੋਕਾਂ ਦਾ ਜਿਉਣਾ ਦੁੱਭਰ ਹੋ ਜਾਵੇਗਾ।ਉਨਾਂ ਕਿਹਾ ਕਿ ਇਹ ਕਾਨੂੰਨ ਲੋਕ ਵਿਰੋਧੀ,ਦੇਸ ਵਿਰੋਧੀ ਹਨ।ਉਨਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀ ਸੇਵਾ ਵਿੱਚ ਸਰਕਾਰ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਪਰੰਤੂ ਲੋਕ ਸਰਕਾਰ ਦੀਆਂ ਇਹਨਾਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦੇਣਗੇ।

ਜਥੇਬੰਦੀਆਂ ਨੇ ਦੇਸ਼ ਵਿਆਪੀ ਸੱਦੇ ਤਹਿਤ ਪਰਧਾਨ ਮੰਤਰੀ ਵਲੋਂ ਮਨ ਕੀ ਬਾਤ ਕਰਨ ਵਾਲੇ ਦਿਨ ਭਾਂਡੇ ਖੜਕਾਉਣ ਦਾ ਸੱਦਾ ਵੀ ਦਿਤਾ।

ਇਸ ਮੌਕੇ ਤੇ ਪਿੰਡ ਘੁੱਗਸ਼ੋਰ ,ਪਾੜਾ ਪਿੰਡ, ਕਰਤਾਰਪੁਰ ਸਹਿਰ ਦੇ ਮੇਨ ਚੌਂਕ, ਦਿਆਲਪੁਰ, ਕੁਦੋਵਾਲ ਪਿੰਡਾ ਵਿਚ ਇਕੱਠੇ ਹੋ ਕੇ ਭੁੱਖ ਹੜਤਾਲ ਕੀਤੀ ਗਈ।

ਇਸ ਮੌਕੇ ਯੂਨੀਅਨ ਆਗੂ ਕਸਮੀਰ ਸਿੰਘ ਘੁੱਗਸ਼ੋਰ,ਗੁਰਪ੍ਰੀਤ ਸਿੰਘ ਚੀਦਾ, ਬਲਵਿੰਦਰ ਦਿਆਲਪੁਰ, ਵੀਰ ਕੁਮਾਰ, ਸਰਬਜੀਤ ਕੌਰ ਕੁਦੋਵਾਲ, ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਸਾਖਾ ਕਰਤਾਰਪੁਰ ਦੇ ਆਗੂ ਵਿਸਵਾਸ ਗਿੱਲ, ਪੂਜਾ ,ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਬਲਵਿੰਦਰ ਕੌਰ,ਦਲਜੀਤ ਕੌਰ ਆਦਿ ਨੇ ਸੰਬੋਧਨ ਕੀਤਾ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!