ਸੰਜੀਵ ਮਹਿਤਾ ਨੂੰ ਵਿਸ਼ਵ ਹਿੰਦੂ ਸੰਘ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ

 

ਸੰਜੀਵ ਮਹਿਤਾ ਨੂੰ ਵਿਸ਼ਵ ਹਿੰਦੂ ਸੰਘ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਟਾ

ਬਟਾਲਾ 26ਦਸੰਬਰ (ਬਲਦੇਵ ਸਿੰਘ ਖਾਲਸਾ)ਵਿਸ਼ਵ ਹਿੰਦੂ ਸੰਘ ਦੀ ਇੱਕ ਵਿਸ਼ੇਸ਼ ਮੀਟਿੰਗ ਕੌਮੀ ਪ੍ਰਧਾਨ ਅਜੈ ਮਹਿਤਾ ਦੀ ਪ੍ਰਧਾਨਗੀ ਹੇਠ ਬਟਾਲਾ ਵਿਖੇ ਹੋਈ ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਦਾ ਗਠਨ ਕੀਤਾ ਗਿਆ। ਇਸ ਮੌਕੇ ਸੰਜੀਵ ਮਹਿਤਾ (ਸੰਜੂ) ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਮੁਖੀ ਨਿਯੁਕਤ ਕੀਤਾ ਗਿਆ ਅਤੇ ਪੂਰੇ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹੇ ਅਧੀਨ ਆਉਂਦੀਆਂ ਸਾਰੀਆਂ ਤਹਿਸੀਲਾਂ ਵਿਚ ਵਿਸ਼ਵ ਹਿੰਦੂ ਸੰਘ ਦੀਆਂ ਟੀਮਾਂ ਬਣਾਉਣ ਦਾ ਅਧਿਕਾਰ ਵੀ ਦਿੱਤਾ ਗਿਆ। ਮੌਕੇ ‘ਤੇ ਸੰਜੀਵ ਕੁਮਾਰ (ਸੋਨੂੰ) ਨੂੰ ਜ਼ਿਲ੍ਹਾ ਚੇਅਰਮੈਨ, ਸੁਨੀਲ ਚਾਂਗਾ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਗਗਨਦੀਪ ਗੌਰੀ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਮੀਤ ਪ੍ਰਧਾਨ, ਰੌਕੀ ਨੂੰ ਜ਼ਿਲ੍ਹਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਸੰਜੀਵ ਮਹਿਤਾ ਨੇ ਰਾਸ਼ਟਰੀ ਪ੍ਰਧਾਨ ਅਜੈ ਮਹਿਤਾ ਦਾ ਓਹਨਾਂ ਦੀ ਨਿਯੁਕਤੀ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਜੋ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਹਿੰਦੂਤਵ ਦਾ ਵਿਸਥਾਰ ਕਰਨ ਅਤੇ ਹਿੰਦੂਆਂ ਦੀ ਰੱਖਿਆ ਕਰਨ ਲਈ ਤਿਆਰ ਰਹਿਣਗੇ। ਇਸ ਮੌਕੇ ਸ਼ਿਵ ਸੈਨਾ ਭਾਰਤ ਦੇ ਕੌਮੀ ਪ੍ਰਧਾਨ ਓਮ ਪ੍ਰਕਾਸ਼ ਅਤੇ ਸੂਬਾ ਜਨਰਲ ਸਕੱਤਰ ਮਨੋਜ ਮੁੰਨਾ ਵਿਸ਼ੇਸ਼ ਤੌਰ ਤੇ ਨਵੇਂ ਨਿਯੁਕਤ ਅਧਿਕਾਰੀਆਂ ਨੂੰ ਵਧਾਈ ਦੇਣ ਲਈ ਪਹੁੰਚੇ। ਇਸ ਮੌਕੇ ਰਾਸ਼ਟਰੀ ਜਨਰਲ ਸਕੱਤਰ ਅਨਿਲ ਗੋਇਲ, ਪੰਜਾਬ ਪ੍ਰਮੁੱਖ ਰਾਕੇਸ਼ ਕੁਮਾਰ, ਜ਼ਿਲ੍ਹਾ ਕਪੂਰਥਲਾ ਦੇ ਮੀਤ ਪ੍ਰਧਾਨ ਮੋਨੂੰ ਕੁਮਾਰ, ਫਗਵਾੜਾ ਦਿਹਾਤੀ ਪ੍ਰਧਾਨ ਜਤਿੰਦਰ ਕੌਸ਼ਲ (ਬੱਬੀ), ਸਿਮਰ ਕੁਮਾਰ, ਬਨਵਾਰੀ ਲਾਲ, ਅਸ਼ਵਨੀ ਆਨੰਦ, ਵਾਲਮੀਕਿ ਲਵ ਕੁਸ਼ ਸੈਨਾ ਦੇ ਮੁਖੀ ਸੰਜੀਤ ਦੈਤਆ, ਜਰਨਲਿਸਟ ਯੂਨੀਅਨ ਪੰਜਾਬ ਪ੍ਰਧਾਨ ਜੋਗਿੰਦਰ ਅੰਗਰਾਲਾ, ਜ਼ਿਲ੍ਹਾ ਗੁਰਦਾਸਪੁਰ ਦੇ ਪੀਆਰਓ ਈਸ਼ੂ ਰਾਂਚਲ, ਵਿਜੇ ਮਹਿਤਾ, ਨਿੱਪੀ ਨਈਅਰ, ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਮੁਨੀਸ਼ ਵਰਮਾ, ਸ਼ਿਵ ਸੈਨਾ ਦੇ ਮੁਖੀ ਵਿਕਾਸ ਸ਼ਰਮਾ, ਜੇਕੇ ਚੈਨਲ ਤੋਂ ਬਲਵਿੰਦਰ ਭੱਲਾ, ਰਾਧੇ ਅਤੇ ਦਾਰਾ ਵੀ ਮੌਜੂਦ ਸਨ।

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!