ਰਾਤ ਨੂੰ ਲੜਕੀਆਂ ਵੱਲੋਂ ਜਾਗੋ ਕੱਢ ਕੇ ਮੋਦੀ ਨੂੰ ਪਾਈ ਫਿਟਕਾਰ

 

ਰਾਤ ਨੂੰ ਲੜਕੀਆਂ ਵੱਲੋਂ ਜਾਗੋ ਕੱਢ ਕੇ ਮੋਦੀ ਨੂੰ ਪਾਈ ਫਿਟਕਾਰ

ਬਾਬਾ ਅਮਰੀਕ ਸਿੰਘ ਜੀ ਕਾਰਸੇਵਾ ਵਾਲਿਆਂ ਦਿਤਾ ਆਸ਼ੀਰਵਾਦ

ਬਟਾਲਾ 26 ਦਸੰਬਰ (ਬਲਦੇਵ ਸਿੰਘ ਖ਼ਾਲਸਾ ) ਕਿਸਾਨੀ ਸੰਘਰਸ਼ ਵਿਚ ਹਰ ਕੋਈ ਨਾਗਰਿਕ ਆਪਣੀ ਭੂਮਿਕਾ ਨਿਭਾ ਰਿਹਾ ਹੈ ਚਾਹੇ ਉਹ ਦੇਸ਼ ਵਿੱਚ ਹੋਵੇ ਜਾਂ ਵਿਦੇਸ਼ ਵਿਚ ਬੈਠ ਕੇ ਕਿਸਾਨੀ ਬਿੱਲਾਂ ਵਿਰੁੱਧ ਪ੍ਰਦਰਸ਼ਨ ਕਰ ਰਿਹਾ ਹੈ ਜਿਸ ਦੇ ਤਹਿਤ ਕੱਲ ਰਾਤ ਨੂੰ ਸਿੰਘੂ ਬਾਡਰ ਦਿੱਲੀ ਤੇ ਫਿਰੋਜ਼ਪੁਰ ਤੋਂ ਵੱਖ-ਵੱਖ ਕਾਲਜਾਂ ਦੀਆਂ ਵਿਦਿਆਰਥਣਾ ਮੈਡਮ ਸੁਮਨ ਲਤਾ ਦੀ ਅਗਵਾਈ ਹੇਠ ਜਾਗੋ ‌ਕੱਢੀ ਗਈ ਜਾਗੋ ਵਿਚ ਲੜਕੀਆਂ ਨੇ ਬੜੇ ਹੀ ਵਧੀਆ ਤਰੀਕੇ ਨਾਲ ਮੋਦੀ ਸਰਕਾਰ ਨੂੰ ਆਪਣੀਆਂ ਬੋਲੀਆਂ ਤੇ ਲੋਕ ਗੀਤਾਂ‌ ਤੂਤਕ ਤੂਤਕ ਹਾਕਮਾਂ ਰਹੇ ਮੋਦੀ ਸਰਕਾਰ ਨੂੰ ਲਾਹਨਤਾਂ ਪਾਈਆਂ ਅਤੇ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ ਪਿਛਲੇ ਲੰਮੇ ਸਮੇਂ ਤੋਂ ਮਾਝੇ ਦੀ ਧਰਤੀ ਤੇ ਬਾਬਾ ਹਜ਼ਾਰਾ ਸਿੰਘ ਜੀ ਦੇ ਪਵਿੱਤਰ ਅਸਥਾਨ ਨਿੱਕੇ ਘੁੰਮਣਾਂ ਤੇ ਬਾਬਾ ਅਮਰੀਕ ਸਿੰਘ ਜੀ ਤੇ ਉਨ੍ਹਾਂ ਦੇ ਸਪੁੱਤਰ ਬਾਬਾ ਤਰਨਜੀਤ ਸਿੰਘ ਜੀ ਲੰਬੇ ਸਮੇਂ ਤੋਂ ਲਗਰਾਂ ਚ ਸੇਵਾ ਨਿਭਾ ਰਹੇ ਆਦਿ ਜਾਗੋ ਕੱਢਣ ਵਾਲੀਆਂ ਲਡ਼ਕੀਆਂ ਦੇ ਪ੍ਰੋਗਰਾਮ ਤੋਂ ਬਾਬਾ ਜੀ ਬਹੁਤ ਖ਼ੁਸ਼ ਹੋਏ ਅਤੇ ਮੈਡਮ ਸੁਮਨ ਲਤਾ ਤੇ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਹੌਸਲਾ ਅਫ਼ਜ਼ਾਈ ਕੀਤੀ ਇਸ ਮੌਕੇ ਸੁਰਜੀਤ ਸਿੰਘ ,, ਨਿਰਵੈਲ ਸਿੰਘ ਘੁੰਮਣ,, ਗੁਰਬਚਨ ਸਿੰਘ ਨਸੀਰਪੁਰ,, ਗੁਰਪ੍ਰਤਾਪ ਸਿੰਘ ਕਾਕਾ ,,ਜੱਗਾ ਸਿੰਘ ਘੁੰਮਣ ,,ਪਰਗਟ ਸਿੰਘ ਵਿੰਝਵਾਂ ,,ਗੁਰਵਿੰਦਰ ਸਿੰਘ ,,ਗੁਰਮੀਤ ਸਿੰਘ ਬਿੱਟੂ ,, ਪਿੰਦਰ ਸਿੰਘ ਪਿੰਦੂ ,,ਸੁਲੱਖਣ ਸਿੰਘ ,,ਸੋਨੀ ,, ਬੰਟੀ ਜਰਨੈਲ ਸਿੰਘ ਲਾਂਗਡ਼ੀਆਂ ,,ਕਿਸ਼ਨ ਸਿੰਘ,, ਹਰਭਜਨ ਸਿੰਘ ,, ਸੰਤੋਖ ਸਿੰਘ ਆਦਿ ਮੈਂਬਰ ਹਾਜ਼ਰ ਸਨ

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!