ਚੋਣਾਂ ਵੇਲੇ ਜੋ ਕਿਹਾ ਸੀ ਉਹ ਹੀ ਕਰ ਦਿਖਾਇਆ – ਸਰਪੰਚ ਗੁਰਮੀਤ ਕੌਰ 

 

ਚੋਣਾਂ ਵੇਲੇ ਜੋ ਕਿਹਾ ਸੀ ਉਹ ਹੀ ਕਰ ਦਿਖਾਇਆ – ਸਰਪੰਚ ਗੁਰਮੀਤ ਕੌਰ

ਸੁਭਾਨਪੁਰ 30 ਦਸੰਬਰ ( ਇਕਬਾਲ ਸਿੰਘ ਮੱਤੇਵਾਲ ) ਪੰਚਾਇਤੀ ਚੋਣਾਂ ਦੌਰਾਨ ਸਰਪੰਚੀ ਦੇ ਉਮੀਦਵਾਰ ਸ ਗੁਰਮੀਤ ਕੌਰ ਜੀ (ਪਤਨੀ ਸਵ ਸ ਸਵਰਨ ਸਿੰਘ ਸਰਪੰਚ) ਵਲੋਂ ਪਿੰਡ ਮੁਰਾਰ ਵਾਸੀਆਂ ਨਾਲ ਵਾਧਾ ਕੀਤਾ ਗਿਆ ਸੀ ਕੇ ਜੇਕਰ ਪਿੰਡ ਵਾਸੀ ਉਹਨਾਂ ਨੂੰ ਸੇਵਾ ਦਾ ਮੌਕਾ ਦੇਣਗੇ ਤਾਂ ਪਿੰਡ ਦੇ ਸਭ ਤੋਂ ਵੱਡੇ 2ਕੰਮ ਪਾਣੀ ਦੇ ਨਿਕਾਸ ਲਈ ਛੱਪੜ ਅਤੇ SC ਗਰੀਬ ਪਰਿਵਾਰਾਂ ਦੀ ਰਿਹਾਇਸ਼ ਲਈ ਉਹਨਾਂ ਵਲੋਂ ਜਮੀਨ ਦਿੱਤੀ ਜਾਵੇਗੀ ।

ਪਿੰਡ ਵਾਸੀਆਂ ਨੇ ਸਰਪੰਚੀ ਦਾ ਤਾਜ ਸ ਗੁਰਮੀਤ ਕੌਰ ਜੀ ਦੇ ਸਿਰ ਤੇ ਸਜਾਇਆ ਤੇ ਸਰਪੰਚ ਅਤੇ ਸਮੂਹ ਪੰਚਾਇਤ ਵਲੋਂ ਪਿਛਲੇ ਦਿਨੀਂ ਛੱਪੜ ਅਤੇ ਅਜ SC ਗਰੀਬ ਪਰਿਵਾਰਾਂ ਲਈ ਕਲੋਨੀ ਦਾ ਉਦਘਾਟਨ ਕਰਕੇ ਕੀਤੇ ਵਾਧਿਆ ਨੂੰ ਪੂਰਾ ਕੀਤਾ।ਇਸ ਮੌਕੇ SC ਸਮਾਜ ਤੇ ਪਿੰਡ ਵਾਸੀਆਂ ਵਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਸਰਪੰਚ ਰਿੰਕੂ , ਤਰਸੇਮ ਲਾਲ ਪੰਚ,ਚਮਨ ਲਾਲ ਪੰਚ, ਜਸਮੀਤ ਕੌਰ ਪੰਚ,ਕਸ਼ਮੀਰੀ ਲਾਲ ਪੰਚ, ਸੁਰਿੰਦਰ ਕੁਮਾਰ ਪੰਚ, ਸਾਬਕਾ ਸਰਪੰਚ ਬਲਵਿੰਦਰ ਸਿੰਘ ਨਾਹਰ,ਮਨੋਜ ਕੁਮਾਰ ਆਦਿ ਭਾਰੀ ਗਿਣਤੀ ਵਿਚ ਲੋਕ ਹਾਜਰ ਸਨ।

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!