ਕਿਰਤੀ ਕਿਸਾਨ ਅਤੇ ਪੇਂਡੂ ਮਜ਼ਦੂਰ ਦਿੱਲੀ ਮੋਰਚੇ ਲਈ ਹੋਏ ਰਵਾਨਾ

ਕਿਰਤੀ ਕਿਸਾਨ ਅਤੇ ਪੇਂਡੂ ਮਜ਼ਦੂਰ ਦਿੱਲੀ ਮੋਰਚੇ ਲਈ ਹੋਏ ਰਵਾਨਾ

ਅੰਦੋਲਨਕਾਰੀਆਂ ਲਈ ਰਜਾਈਆਂ, ਤਲਾਈਆਂ, ਤਰਪਾਲਾਂ ਦੀ ਰਸਦ ਨਾਲ ਲ਼ੈ ਕੇ ਗਏ।

ਕਰਤਾਰਪੁਰ,2 ਜਨਵਰੀ ( ਇਕਬਾਲ ਸਿੰਘ ਮੱਤੇਵਾਲ)-ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਕੀਤੇ ਗਏ ਯਤਨਾਂ ਤਹਿਤ ਹਾਕਮਾਂ ਵਲੋਂ ਪਾਈਆਂ ਵੰਡੀਆਂ ਨੂੰ ਮਿਟਾ ਕੇ ਕਿਰਤੀ ਕਿਸਾਨਾਂ ਅਤੇ ਪੇਂਡੂ ਮਜ਼ਦੂਰਾਂ ਦੀ 7 ਮੈਂਬਰੀ ਕਮੇਟੀ ਦੀ ਅਗਵਾਈ ਹੇਠ ਕੀਤੇ ਗਏ ਉੱਦਮਾਂ ਨੂੰ ਬੂਰ ਪੈਂਦਾ ਨਜ਼ਰੀਂ ਆਉਣਾ ਸ਼ੁਰੂ ਹੋ ਗਿਆ ਹੈ।ਪਿੰਡ ਦਿਆਲਪੁਰ,ਬੂਲਾ, ਘੁੱਗਸ਼ੋਰ ਅਤੇ ਧੀਰਪੁਰ ਵਿਖੇ ਕਿਰਤੀ ਕਿਸਾਨਾਂ ਮਜ਼ਦੂਰਾਂ ਦੇ ਅਤੇੇ ਪੇਂਡੂ ਮਜ਼ਦੂਰਾਂ ਕਿਸਾਨਾਂ ਦੇ ਘਰੋ ਘਰੀਂ ਜਾ ਕੇ ਸਾਂਝੇ ਤੌਰ ਉੱਤੇ ਜਿੱਥੇ ਕਾਰਪੋਰੇਟ ਘਰਾਣੇ ਅਡਾਨੀ, ਅੰਬਾਨੀ ਅਤੇ ਪਤੰਜਲੀ ਦੀਆਂ ਵਸਤਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ, ਉੱਥੇ ਰੱਲ-ਮਿਲ ਕੇ ਦਿੱਲੀ ਮੋਰਚੇ ਉੱਤੇ ਡਟੇ ਬੈਠੇ ਅੰਦੋਲਨਕਾਰੀਆਂ ਦੇ ਠੰਡ ਤੋਂ ਬਚਾਅ ਲਈ 200 ਤੋਂ ਵੱਧ ਰਜਾਈਆਂ, ਤਲਾਈਆਂ, 100 ਤਰਪਾਲਾਂ ਆਦਿ ਇਕੱਠੀਆਂ ਕੀਤੀਆਂ। ਪਿੰਡਾਂ ਦੇ ਸਮੂਹ ਵਸਨੀਕਾਂ ਨੇ ਵੱਧ ਚੱੜ੍ਹ ਕੇ ਸਹਿਯੋਗ ਦਿੱਤਾ।ਇਸ ਵਿੱਚ ਦਿਆਲਪੁਰ ਪਿੰਡ ਵਾਸੀਆਂ ਦਾ ਹੋਰ ਵੀ ਸ਼ਲਾਘਾਯੋਗ ਯੋਗਦਾਨ ਰਿਹਾ।ਉਕਤ ਪਿੰਡਾਂ ਵਿੱਚ ਹਾਕਮਾਂ ਵਲੋਂ ਖੜੀਆਂ ਕੀਤੀਆਂ ਦੂਰੀਆਂ ਨੂੰ ਮਿਟਾਉਂਦੇ ਹੋਏ ਦੋ ਟਰਾਲੀਆਂ ਵਿੱਚ ਇਹ ਰਸਦ ਲੈ ਕੇ ਕਿਸਾਨ, ਮਜ਼ਦੂਰ ਜੋਸ਼ੀਲੀ ਨਾਅਰੇਬਾਜ਼ੀ ਕਰਦੇ ਹੋਏ ਦਿੱਲੀ ਮੋਰਚੇ ਲਈ ਰਵਾਨਾ ਹੋਏ।ਇਸ ਮੌਕੇ ਕਿਸਾਨਾਂ ਮਜ਼ਦੂਰਾਂ ਵਲੋਂ ਲੋਕ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ, ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਾਉਣ ਲਈ ਸੰਘਰਸ਼ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਲਾਮਬੰਦੀ ਤੇਜ਼ ਕਰਨ ਦਾ ਐਲਾਨ ਵੀ ਕੀਤਾ।

ਇਸ ਮੌਕੇ ਕਾਰਪੋਰੇਟ ਘਰਾਣਿਆਂ ਦੀਆਂ ਵਸਤਾਂ ਦਾ ਬਾਈਕਾਟ ਕਰਾਉਣ ਲਈ 4 ਜਨਵਰੀ ਨੂੰ ਕਰਤਾਰਪੁਰ ਵਿਖੇ ਮੁਜ਼ਾਹਰਾ ਕਰਨ ਦਾ ਐਲਾਨ ਵੀ ਕੀਤਾ ਗਿਆ। ਦਿੱਲੀ ਮੋਰਚੇ ਲਈ ਜਥੇ ਦੀ ਰਵਾਨਗੀ ਮੌਕੇ,ਗੁਰਪ੍ਰੀਤ ਸਿੰਘ ਚੀਦਾ,ਗੁਰਚਰਨਜੀਤ ਸਿੰਘ,ਜਥੇਦਾਰ ਪਿਆਰਾ ਸਿੰਘ, ਪਰਮਜੀਤ ਸਿੰਘ, ਸਰਬਜੀਤ ਸਿੰਘ, ਗੁਰਦੀਪ ਸਿੰਘ, ਬਚਿੱਤਰ ਸਿੰਘ,ਪਾਖਰ ਸਿੰਘ, ਸ਼ਿੰਦਰ,ਬਲਵਿੰਦਰ ਕੌਰ ਦਿਆਲਪੁਰ, ਸੁਰਿੰਦਰ ਸਿੰਘ, ਸਕੱਤਰ ਸਿੰਘ, ਸਰਪੰਚ ਦਿਲਬਾਗ ਸਿੰਘ ਬੂਲਾ, ਲੰਬੜਦਾਰ ਬਲਵਿੰਦਰ ਸਿੰਘ, ਪਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਸੁਰਜੀਤ ਭੁੱਲਰ,ਮੇਜਰ ਸਿੰਘ ਘੁੱਗ, ਜਸਬੀਰ ਸਿੰਘ ਅਤੇ ਕਸ਼ਮੀਰ ਸਿੰਘ ਘੁੱਗਸ਼ੋਰ ਆਦਿ ਸਮੇਤ ਸੈਂਕੜੇ ਲੋਕ ਹਾਜ਼ਰ ਸਨ।ਕੈਪਸ਼ਨ:ਰਸਦ ਇਕੱਠੀ ਕਰਦੇ ਕਿਸਾਨ ਮਜ਼ਦੂਰ ਅਤੇ ਦਿੱਲੀ ਮੋਰਚੇ ਲਈ ਜਥਾ ਰਵਾਨਾ ਹੋਣ ਮੌਕੇ ਜੋਸ਼ੀਲੀ ਨਾਅਰੇਬਾਜ਼ੀ ਕਰਦੇ ਵੱਖ-ਵੱਖ ਪਿੰਡਾਂ ਦੇ ਕਿਸਾਨ-ਮਜ਼ਦੂਰ।

 

ਜਾਰੀ ਕਰਤਾ, ਗੁਰਪ੍ਰੀਤ ਸਿੰਘ ਚੀਦਾ,98888-30600

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!