ਕਿਸਾਨ ਸਘੰਰਸ਼ ਨੂੰ ਤੇਜ਼ ਕਰਨ ਤੇ ਸਿਖਰਾਂ ਤੇ ਪਹਿਚਾਉਣ ਲਈ ਪਿੰਡ–ਪਿੰਡ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ।

ਕਿਸਾਨ ਸਘੰਰਸ਼ ਨੂੰ ਤੇਜ਼ ਕਰਨ ਤੇ ਸਿਖਰਾਂ ਤੇ ਪਹਿਚਾਉਣ ਲਈ ਪਿੰਡ–ਪਿੰਡ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ।

ਪਿੰਡ-੍ਪਿੰਡ ਜਾ ਕੇ ਕਿਸਾਨਾਂ ਮਜ਼ਦੂਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿਸਾਨ ਸਘੰਰਸ਼ ਕਮੇਟੀਆਂ ਵੱਲੋਂ।

.                     ਪ੍ਰਧਾਨ   ਰਜਿੰਦਰ ਸਿੰਘ ਜੱਜ.

ਜੈਂਤੀਪੁਰ: 8‌ ਜਨਵਰੀ (ਕਿਰਪਾਲ ਸਿੰਘ ਛਿੱਤ)ਅੱਜ ਪਿੰਡ ਛਿੱਤ ਵਿਖੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਪ੍ਰਧਾਨ ਸ੍ਰ ਝਿਰਮਲ ਸਿੰਘ ਬੱਜੂਮਾਨ ਨੇ ਕੀਤੀ। ਬੱਜੂਮਾਨ ਨੇ ਜ਼ਬਰਦਸਤ ਸਪੀਚ ਕਰਦਿਆਂ ਇਕੱਠੇ ਹੋਏ ਕਿਸਾਨਾਂ ਨੂੰ ਮੋਦੀ ਦੇ ਕਾਲੇ ਕਾਨੂੰਨਾਂ ਤੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ‌ ,ਦਿੱਲੀ ਵਿੱਚ ਸੰਘਰਸ਼ ਕਰ ਰਹੇ ਬੀਬੀਆਂ,ਭੈਣਾਂ,ਮਾਤਾਵਾਂ ,ਨੌਜਵਾਨ, ਬੱਚਿਆਂ ਤੇ ਬੁਜ਼ੁਰਗਾਂ ਦਾ ਧੰਨਵਾਦ ਕੀਤਾ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

ਪਿੰਡ ਛਿੱਤ ਵਿਖੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੂੰ ਗਠਿਨ ਕੀਤਾ ‌ਸ੍ਰ ਰਜਿੰਦਰ ਸਿੰਘ ਜੱਜ ਨੂੰ ਕਮੇਟੀ ਪ੍ਰਧਾਨ, ਬਚਿੱਤਰ ਸਿੰਘ ਮੀਤ ਪ੍ਰਧਾਨ,ਲਖਬੀਰ ਸਿੰਘ ਗਿੱਲ ਖਜਾਨਚੀ, ਜਗਤਾਰ ਸਿੰਘ ‌ਛਿੱਤ ਸਕੱਤਰ ਨਿਯੁੱਕਤ ਕੀਤਾ ਗਿਆ।

ਮੀਡੀਆ ਨਾਲ ਗੱਲਬਾਤ ਕਰਦਿਆਂ ਸਮਾਰਟ ਮੀਟਰਾਂ ਦੇ ਬਾਰੇ ਪੁੱਛਿਆ ਤਾਂ ਪ੍ਰਧਾਨ ਬੱਜੂਮਾਨ ਨੇ ਕਿਹਾ ਕਿ ਇਹ ਮੀਟਰ ਹਰਗਿਜ਼ ਨਹੀਂ ਲਾਉਣ ਦਿੱਤੇ ਜਾਣਗੇ ਇਸ ਨਾਲ ਗਰੀਬ ਲੋਕਾਂ ਤੇ ਬਹੁਤ ਜ਼ਿਆਦਾ ਮਾੜਾ ਅਸਰ ਪਵੇਗਾ, ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਸਘੰਰਸ਼ ਕੀਤਾ ਜਾ ਰਿਹਾ ਹੈ ਉਸ ਤੋਂ ਪੰਜਾਬ ਸਰਕਾਰ ਚਿੰਤਿਤ ਨਹੀਂ ਜਾਪਦੀ ਇਸ ਕਰਕੇ ਸਮਾਰਟ ਮੀਟਰਾਂ ਨੂੰ ਲਗਾਉਣ ਤੇ ਤੱਤਪਰ ਹੈ।

‌  ਲਖਬੀਰ ਸਿੰਘ ਗਿੱਲ

ਇਸ ਮੌਕੇ ਤੇ ਸੁਖਦੇਵ ਸਿੰਘ , ਰਣਧੀਰ ਸਿੰਘ, ਸੁਲੱਖਣ ਸਿੰਘ,ਮੁੱਖਤਾਰ ਸਿੰਘ, ਕੁਲਵੰਤ ਸਿੰਘ ਗਿੱਲ, ਗੋਲਡੀ ਸਿੰਘ ,ਹਰਬਾਲ ਸਿੰਘ,ਅਮਰਜੀਤ ਸਿੰਘ, ਸਤਨਾਮ ਸਿੰਘ ਡਰਾਈਵਰ, ਸੁੱਚਾ ਸਿੰਘ, ਕਮੇਟੀ ਮੈਂਬਰ, ਪਿੰਡ ਛਿੱਤ ਵਾਸੀ ਤੇ ਪਿੰਡ ਬੱਲ ਤੋਂ ਕਿਸਾਨਾਂ ਨੇ ਹਾਜ਼ਰੀ ਭਰੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!