ਚਾਹੇ ਪਿੰਡਾਂ ਚ ਜਾਤ-ਪਾਤ ਵਖਰੇਂਵਾਂ ਉਵੇਂ ਹੀ ਖੜਾ ਹੈ ਪਰ ਇਸ ਸਮੇਂ ਵੱਡਾ ਦੁਸ਼ਮਣ ਮਨੂੰਵਾਦ ਹੈ: ਗੁਰਪ੍ਰੀਤ ਸਿੰਘ ਚੀਦਾ 

ਚਾਹੇ ਪਿੰਡਾਂ ਚ ਜਾਤ-ਪਾਤ ਵਖਰੇਂਵਾਂ ਉਵੇਂ ਹੀ ਖੜਾ ਹੈ ਪਰ ਇਸ ਸਮੇਂ ਵੱਡਾ ਦੁਸ਼ਮਣ ਮਨੂੰਵਾਦ ਹੈ: ਗੁਰਪ੍ਰੀਤ ਸਿੰਘ ਚੀਦਾ

ਭੁਲੱਥ , 8ਜਨਵਰੀ ( ਇਕਬਾਲ ਸਿੰਘ ਮੱਤੇਵਾਲ) – ਦਲਿਤ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਪਤਰਕਾਰਾਂ ਨਾਲ ਗਲ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੋ ਏਜੰਡਿਆਂ ਉੱਤੇ ਕੰਮ ਕਰ ਰਹੀ ਹੈ। ਜਿਹਨਾਂ ਵਿੱਚੋਂ ਇੱਕ ਦੇ ਤਹਿਤ ਜਲ, ਜੰਗਲ, ਜ਼ਮੀਨ ਅਤੇ ਹੋਰ ਖਣਿਜ ਪਦਾਰਥ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦਾ ਏਜੰਡਾ ਹੈ ਅਤੇ ਦੂਜਾ ਦੇਸ਼ ਵਿੱਚ ਮਨੂੰਵਾਦ ਨੂੰ ਲਾਗੂ ਕਰਨ ਦਾ ਏਜੰਡਾ ਹੈ। ਨਵੇਂ ਖੇਤੀ ਕਾਨੂੰਨ,ਬਿਜਲੀ ਐਕਟ 2020,ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਰਾਹੀਂ ਸਭ ਕੁੱਝ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਮਨੂੰਵਾਦ ਨੂੰ ਲਾਗੂ ਕਰਨ ਲਈ ਦਲਿਤਾਂ,ਘੱਟ ਗਿਣਤੀਆਂ ਮੁਸਲਾਮਾਨਾਂ,ਈਸਾਈਆਂ, ਸਿੱਖਾਂ, ਬੁੱਧੀਜੀਵੀਆਂ ਤੇ ਅਗਾਂਹਵਧੂ ਲੇਖਕਾਂ ਸਮੇਤ ਮੋਦੀ ਸਰਕਾਰ ਵਿਰੁੱਧ ਉੱਠਣ ਵਾਲੀ ਸੰਘਰਸ਼ਸ਼ੀਲ ਹਰ ਆਵਾਜ਼ ਨੂੰ ਕੁਚਲਣ ਲਈ ਡੰਡੇ ਦਾ ਰਾਜ ਥੋਪਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਧਾਰਾ 370,35A ਤੋੜ ਕੇ ਕਸ਼ਮੀਰੀ ਲੋਕਾਂ ਦਾ ਘਾਣ ਕੀਤਾ ਗਿਆ। ਸੰਘਰਸ਼ ਕਰਦੇ ਵਿਦਿਆਰਥੀਆਂ ਉੱਤੇ ਜ਼ਬਰ ਤੇ ਝੂਠੇ ਪਰਚੇ ਕੀਤੇ ਗਏ। ਦਿੱਲੀ ਵਿਖੇ ਐੱਨ.ਆਰ.ਸੀ. ਵਿਰੁੱਧ ਸ਼ਹੀਨਬਾਗ ਵਿਖੇ ਹੋਏ ਸੰਘਰਸ਼ ਨੂੰ ਕੁਚਲਣ ਉਪਰੰਤ ਲੋਕ ਵਿਰੋਧੀ ਕਾਲੇ ਕਾਨੂੰਨ ਲੈ ਕੇ ਆਈ ਹੈ। ਪਿੰਡਾਂ ਵਿੱਚ ਪਏ ਜਾਤ-ਪਾਤ ਦੇ ਮਸਲੇ ਨੂੰ ਹਵਾ ਦੇ ਕੇ ਮਨੂੰਵਾਦੀ ਭਾਜਪਾ ਦਲਿਤਾਂ ਵਿੱਚ ਘੁੱਸ ਪੈਠ ਕਰਨਾ ਚਾਹੁੰਦੀ ਹੈ। ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪ੍ਰੇਡ ਤੋਂ ਪਹਿਲਾਂ ਦਿੱਲੀ ਨੂੰ ਕੂਚ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਲੋਕ ਵਿਰੋਧੀ ਕਾਨੂੰਨਾਂ ਨੇ ਮਜ਼ਦੂਰ ਵਰਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਾ। ਮੰਡੀਆਂ ਚੋਂ, ਖੇਤਾਂ ਚ ਕੰਮ ਕਰਦੇ ਮਜ਼ਦੂਰਾਂ ਤੋਂ ਰੁਜ਼ਗਾਰ ਖੋਇਆ ਜਾਣਾ ਹੈ। ਜ਼ਰੂਰੀ ਵਸਤਾਂ ਸਟੋਰੇਜ ਐਕਟ ਤਹਿਤ ਮਹਿੰਗਾਈ ਨੇ ਕੲੀ ਗੁਣਾਂ ਵਧਣਾ ਹੈ ਜੋ ਮਜ਼ਦੂਰਾਂ ਵਿਰੋਧੀ ਹੈ। ਬਿਜਲੀ ਐਕਟ 2020 ਜੋ ਸਰਕਾਰ ਲੈ ਕੇ ਆ ਰਹੀ ਉਸ ਨਾਲ ਮਜ਼ਦੂਰਾਂ ਨੂੰ ਜੋ ਮਹੀਨੇ ਦਾ 200 ਯੂਨਿਟ ਮੁਫ਼ਤ ਮਿਲਦਾ ਹੈ ਉਹ ਵੀ ਮਜ਼ਦੂਰ ਤੋਂ ਖੁਸਣਾ ਹੈ, ਜੇਕਰ ਕਿਸਾਨ ਖੇਤੀ ਚੋਂ ਵਿਹਲੇ ਹੁੰਦੇ ਹਨ ਤਾਂ ਲੇਬਰ ਨੇ ਹੋਰ ਸਸਤੀ ਹੋ ਜਾਣਾ ਜਿਸ ਕਾਰਨ ਮਜ਼ਦੂਰਾਂ ਨੂੰ ਘਰ ਚਲਾਉਣੇ ਹੋਰ ਵੀ ਅੌਖੇ ਹੋਣਗੇ। ਇੱਥੇ ਹੀ ਬੱਸ ਨਹੀਂ ਜਦੋਂ ਸਰਕਾਰ ਨੇ ਖਰੀਦ ਹੀ ਸਰਕਾਰੀ ਨਹੀਂ ਕਰਨੀ ਤਾਂ ਜਨਤਕ ਵੰਡ ਪ੍ਰਣਾਲੀ ਤਹਿਤ ਗਰੀਬ ਮਜ਼ਦੂਰ ਲੋਕਾਂ ਨੂੰ ਮਿਲਦੀ ਆਟਾ ਦਾਲ ਸਕੀਮ ਨੇ ਵੀ ਬੰਦ ਹੋਣਾ, ਸਰਕਾਰੀ ਸਕੂਲਾਂ ਚ ਮਿਲਦਾ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਵੀ ਬੰਦ ਹੋਣਾ।

ਉਨ੍ਹਾਂ ਕਿਹਾ ਕਿ ਚਾਹੇ ਪਿੰਡਾਂ ਚ ਜਾਤ-ਪਾਤ ਵਖਰੇਂਵਾਂ ਉਵੇਂ ਹੀ ਖੜਾ ਹੈ ਪਰ ਇਸ ਸਮੇਂ ਵੱਡਾ ਦੁਸ਼ਮਣ ਮਨੂੰਵਾਦ ਹੈ ਜਿਸ ਖਿਲਾਫ਼ ਲੜਾਈ ਸਾਂਝੀ ਬਣਦੀ ਹੈ ਇਸ ਲਈ ਸਾਨੂੰ ਸਭ ਨੂੰ ਦਿੱਲੀ ਅੰਦੋਲਨ ਚ ਵੱਡੀ ਪੱਧਰ ਤੇ ਸ਼ਮੂਲੀਅਤ ਕਰਨੀ ਚਾਹੀਦੀ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!