ਕੀ ਲੋਹੜੀ ਕਿਸਾਨਾਂ ਦੀ ਮੋਦੀ ਮਾਰਿਆ ਲੋਹੜਾ

Featured Video Play Icon

 

ਕੀ ਲੋਹੜੀ ਕਿਸਾਨਾਂ ਦੀ ਮੋਦੀ ਮਾਰਿਆ ਲੋਹੜਾ

ਜੈਂਤੀਪੁਰ:13 ਜਨਵਰੀ (ਕਿਰਪਾਲ ਸਿੰਘ ਛਿੱਤ) ਜਿਥੇ ਪੰਜਾਬੀ ਲੋਹੜੀ ਦਾ ਤਿਉਹਾਰ ਬੜੀ ਖੁਸ਼ੀ ਨਾਲ ਇਕੱਤਰ ਹੋ ਕੇ ਰਲ-ਮਿਲ ਕੇ ਆਪਸ ਵਿੱਚ ਖੁਸ਼ੀ ਦਾ ਪ੍ਰਗਟਾਵਾ ਕਰਦੇ ਸਨ।

ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ,ਕਿ ਅੱਜ ਮੋਦੀ ਮੰਡਲੀ ਦੇ ਲੋਕ ਮਾਰੂ ਕਨੂੰਨਾਂ ਦੇ ਕਾਰਨ ਪੰਜਾਬ ਵਿੱਚ ਲੋਹੜੀ ਦੇ ਤਿਉਹਾਰ ਤੇ ਖੁਸ਼ੀਆਂ ਦੀ ਥਾਂ ਗ਼ਮੀਆਂ ਦਾ ਮਾਹੌਲ ਬਣਿਆ ਹੋਇਆ ਹੈ ।

ਇਨ੍ਹਾਂ ਲੋਕ ਮਾਰੂ ਕਾਨੂੰਨਾਂ ਨੇ ਮਾਵਾਂ ਦੇ ਪੁੱਤਰ, ਭੈਣਾਂ ਦੇ ਵੀਰ, ਬੱਚਿਆਂ ਦੇ ਮਾਪੇ, ਕੲੀਆਂ ਦੇ ਸੁਹਾਗ ਖੋਹ ਲਏ ਹਨ ਸਘੰਰਸ਼ ਕਰ ਰਹੇ 100 ਦੇ ਲੱਗਭਗ ਸ਼ਹੀਦਾਂ ਦੀ ਗਿਣਤੀ ਪਹੁੰਚ ਚੁੱਕੀ ਹੈ। ਜਿਸ ਕੌਮ ਨੇ ਆਪਣੇ ਏਨੇ ਜੋਧਿਆਂ ਦੀ ਕੁੱਝ ਦਿਨਾਂ ਵਿੱਚ ਕੁਰਬਾਨੀ ਦਿੱਤੀ ਹੋਵੇ ੳੁਹ ਕੌਮ ਜਾਂ ਦੇਸ਼ ਵਾਸੀਆਂ ਲੲੀ ਖੁਸ਼ੀਆਂ ਦੇ ਤਿਉਹਾਰ ਗ਼ਮੀਆਂ ਵਿੱਚ ਤਬਦੀਲ ਹੋ ਜਾਂਦੇ ਹਨ।

ਇਸ ਤਰ੍ਹਾਂ ਹੀ ਲੋਹੜੀ ਦਾ ਤਿਉਹਾਰ ਖੁਸ਼ੀ ਦੀ ਥਾਂ ਗ਼ਮੀਆਂ ਵਿੱਚ ਤਬਦੀਲ ਹੋਇਆ ਹੈ ਇਸ ਦੀ ਉਦਾਹਰਨ ਪੰਜਾਬ ਵਾਸੀਆਂ ਨੇ ਮੋਦੀ ਦੇ ਬਣਾਏ ਗਏ ਲੋਕ ਮਾਰੂ ਕਾਨੂੰਨਾਂ ਦੀਆਂ ਕਾਪੀਆਂ ਪਿੰਡ-ਪਿੰਡ ਸਾੜੀਆਂ ਤੇ ਆਪਣੇ ਅਫਸੋਸ ਤੇ ਗ਼ਮੀਆਂ ਦਾ ਪ੍ਰਗਟਾਵਾ ਕੀਤਾ ।ਇਸੇ ਤਰ੍ਹਾਂ ਪਿੰਡ ਬੱਲ ਪੁਰੀਆਂ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਲੋਹੜੀ ਦੇ ਭੁੱਗੇ ਦੀ ਥਾਂ ਲੋੁਕ ਮਾਰੂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਤੇ ਮੋਦੀ ਮੰਡਲੀ ਦੇ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ ।

ਇਸ ਮੌਕੇ ਤੇ ਅਮਰਜੀਤ ਸਿੰਘ ਬੱਲ ‌ਪ੍ਰਧਾਨ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ,ਬਖਸੀਸ ਸਿੰਘ, ਭੁਪਿੰਦਰ ਸਿੰਘ, ਚੂੜ ਸਿੰਘ, ਗ੍ਰਾਮ ਸੇਵਕ, ਗੁਰਵੇਲ ਸਿੰਘ, ਸਤਨਾਮ ਸਿੰਘ, ਜੋਗਾ ਸਿੰਘ,ਪਨ ਸਿੰਘ ,ਭਾਨ ਸਿੰਘ, ਕੁਲਵੰਤ ਸਿੰਘ ਬਾਬਾ ਮੱਘਾ , ਜਰਨੈਲ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਭਰੀ।

 

ਮੇਰਾ ਤਨੋਂ ਮਨੋਂ ਸਲਾਮ ਹੈ ਸਘੰਰਸ਼ ਕਰ ਰਹੇ ਲੋਕਾਂ ਨੂੰ

ਤੇ ਸਘੰਰਸ਼ ਚ ਹੋਏ ‌ਸਹੀਦਾਂ ਨੂੰ ।

ਕਿਰਪਾਲ ਸਿੰਘ ਛਿੱਤ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!