ਲੜਕੀ ਦਾ ਤਲਾਕ ਹੋਣ ਤੇ ਵੀ ਲੜਕੀ ਨੂੰ ਜਾਣਕਾਰੀ ਨਾਂ ਹੋਣ ਤੇ ਲੜਕੀ ਸੋਹਰੇ ਘਰ ਪਰਿਵਾਰ ਵਿੱਚ ਰਹਿ ਰਹੀ ਹੈ ।

ਲੜਕੀ ਦਾ ਤਲਾਕ ਹੋਣ ਤੇ ਵੀ ਲੜਕੀ ਨੂੰ ਜਾਣਕਾਰੀ ਨਾਂ ਹੋਣ ਤੇ ਲੜਕੀ ਸੋਹਰੇ ਘਰ ਪਰਿਵਾਰ ਵਿੱਚ ਰਹਿ ਰਹੀ ਹੈ ।

ਜੈਂਤੀਪੁਰ : 15 ਜਨਵਰੀ (ਕਿਰਪਾਲ ਸਿੰਘ ਛਿੱਤ) ਅੱਜ ਪਿੰਡ ਸਿਆਲਕਾ ਵਿਖੇ SC ਕਮਿਸ਼ਨ cell ਦੇ ਮੈਂਬਰ ਸਰਦਾਰ ਤਰਸੇਮ ਸਿੰਘ ਸਿਆਲਕਾ ਦੇ ਘਰ ਪ੍ਰੈਸ ਕਾਨਫਰੰਸ ਹੋਈ। ਤਰਸੇਮ ਸਿੰਘ ਦੀ ਚਚੇਰੀ ਭੈਣ ਪਰਮਜੀਤ ਕੌਰ ਨੂੰ ਸੋਹਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਣ ਤੇ ਮੀਡੀਆ ਸਾਹਮਣੇ ਇਲਜ਼ਾਮ ਲਾਏ ਗਏ।

ਪਰਮਜੀਤ ਕੌਰ ਦੀ ਸ਼ਾਦੀ ਸਿਆਲਕਾ ਦੇ ਨੇੜੇ ਪਿੰਡ ਕਾਜੀਕੋਟ ਵਿੱਚ ਅਜਮੇਰ ਸਿੰਘ ਪਿਤਾ ਸੁਵਿੰਦਰ ਸਿੰਘ ਦੇ ਨਾਲ 2009 ਨੂੰ ਹੋਈ ਸੀ।

ਮੀਡੀਆ ਨਾਲ ਗੱਲਬਾਤ ਕਰਦਿਆਂ ਪਰਮਜੀਤ ਕੌਰ ਦੇ ਮਾਤਾ ਪਿਤਾ ਨੇ ਅਜਮੇਰ ਸਿੰਘ ਤੇ ਦੋਸ਼ ਲਾਇਆ ਕਿ ਮੇਰੀ ਬੇਟੀ ਪਰਮਜੀਤ ਕੌਰ ਨੂੰ ਸੌਹਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ।

                        ਮਾਤਾ — ਪਿਤਾ

ਅਜਮੇਰ ਸਿੰਘ ਨੇ ਨਵੰਬਰ 2020 ਵਿੱਚ ਸ਼ਰਾਬ ਪੀ ਕੇ ਆਪਣੀ ਪਤਨੀ ਪਰਮਜੀਤ ਕੌਰ ਨਾਲ ਝਗੜਾ ਕੀਤਾ ਤੇ ਸ਼ਰਾਬ ਦੇ ਨਸ਼ੇ ਵਿੱਚ ਇਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਮੇਰਾ ਤੇਰੇ ਨਾਲ 2 ਸਾਲ ਪਹਿਲਾਂ ਕੋਟ ਵਿੱਚ 2018 ਨੂੰ ਤਲਾਕ ਹੋ ਗਿਆ ਹੈ । ਤੂੰ ਹੁਣ ਆਪਣੇ ਮਾਪਿਆਂ ਦੇ ਘਰ ਚੱਲੀ ਜਾ ਮੇਰਾ ਤੇਰੇ ਨਾਲ ਕੋਈ ਸਬੰਧ ਨਹੀਂ ਹੈ।

ਜ਼ਿਕਰ ਯੋਗ ਹੈ ਕਿ ਪਰਮਜੀਤ ਕੌਰ ਨੂੰ ਹੋਏ ਤਲਾਕ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਮੇਰੇ ਪਤੀ ਅਜਮੇਰ ਸਿੰਘ ਨਾਲ ਨਵੰਬਰ 2020 ਤੱਕ ਪਤੀ ਪਤਨੀ ਵਾਲੇ ਸਬੰਧ ਜਾਰੀ ਰਹੇ ਹਨ ਪਰਮਜੀਤ ਕੌਰ ਆਪਣੇ ਸੌਹਰੇ ਘਰ ਪਰਿਵਾਰ ਵਿੱਚ ਰਹਿ ਰਹੀ ਸੀ ਜਦੋਂ ਪਰਮਜੀਤ ਕੌਰ ਨੂੰ ਮਾਂ ਬਾਪ ਦੇ ਘਰ ਜਾਣ ਲਈ ਮਜਬੂਰ ਕੀਤਾ ਗਿਆ ਤਾਂ ਪਰਮਜੀਤ ਕੌਰ ਨੇ ਆਪਣੇ ਮਾਪਿਆਂ ਨੂੰ ਤਲਾਕ ਬਾਰੇ ਦੱਸਿਆ ।

ਪਿਤਾ ਨੇ SC ਕਮਿਸ਼ਨ Cell ਦੇ ਮੈਂਬਰ , ਤਰਸੇਮ ਸਿੰਘ ਨਾਲ ਗੱਲਬਾਤ ਕੀਤੀ ਜਦ ਪਰਮਜੀਤ ਕੌਰ ਦੇ ਪਤੀ ਅਜਮੇਰ ਸਿੰਘ ਨੂੰ ਤਲਾਕ ਹੋਣ ਬਾਰੇ ਪੁੱਛਿਆ ਤਾਂ ਉਸ ਨੇ ਕੋਟ ਵਿੱਚ ਹੋਏ ਤਲਾਕ ਦੇ ਪੇਪਰ ਦੇ ਦਿੱਤੇ ।

Sc commission Cell Tarsem Singh

ਅੱਜ ਪਿੰਡ ਕਾਜੀਕੋਟ ਵਿੱਚ ਅਜਮੇਰ ਸਿੰਘ ਪਿਤਾ ਸਵਿੰਦਰ ਸਿੰਘ ਦੇ ਘਰ ਮੀਡੀਆ ਦੇ ਆਦਮੀ ਪਹੁੰਚੇ ੳੁਸ ਸਮੇਂ ਪਰਮਜੀਤ ਕੌਰ ਆਪਣੇ 2 ਬੱਚਿਆਂ ਸਮੇਤ ਸੋਹਰੇ ਘਰ ਵਿੱਚ ਮੌਜੂਦ ਸੀ। ਪਰਮਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕੀਤੀ। ਪਰਮਜੀਤ ਕੌਰ ਦਾ ਕਹਿਣਾ ਹੈ ਕਿ ਮੇਰਾ ਸੋਹਰਾ ਸਵਿੰਦਰ ਸਿੰਘ ਸ਼ਰਾਬ ਪੀ ਕੇ ਮੇਰੇ ਤੇ ਬੁਰੀ ਨਜ਼ਰ ਰੱਖਦਾ ਹੈ। ਪਰਮਜੀਤ ਕੌਰ ਦਾ ਪਤੀ 2/3 ਮਹੀਨੇ ਤੋਂ ਡੁੱਬਈ ਦੇਸ਼ ਵਿੱਚ ਰਹਿ ਰਿਹਾ ਹੈ।

ਲੜਕੀ ਪਰਿਵਾਰ ਵੱਲੋਂ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਵੋਮੈਨ ‌Cell ਮਜੀਠਾ ਇੰਚਾਰਜ ਮੈਡਮ ਦਲਜੀਤ ਕੌਰ ਨੇ ਪੈ੍ਸ ਕਾਨਫਰੰਸ ਦੌਰਾਨ ਭਰੋਸਾ ਦਿਵਾਇਆ ਕਿ ਅਜਮੇਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰ ਜੋ ਦੋਸ਼ੀ ਪਾਏ ਜਾਣਗੇ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!