ਮਿਡ-ਡੇਅ-ਮੀਲ ਵਰਕਰਾਂ ਨੇ ਖੇਤੀ ਸਬੰਧੀ ਕਾਲ਼ੇ ਕਾਨੂੰਨਾਂ ਦੀਆਂ ਕਾਪੀਆਂ ਅਤੇ ਸਿੱਖਿਆ ਮੰਤਰੀ ਦੇ ਮਾਣਭੱਤਾ ਵਧਾਉਣ ਦੇ ਲਾਰੇ ਫੂਕੇ   ਮਿਡ-ਡੇਅ-ਮੀਲ ਵਰਕਰ ਯੂਨੀਅਨ ਨੇ ਕਿਸਾਨ ਮਹਿਲਾ ਦਿਵਸ ਮਨਾਇਆ

ਮਿਡ-ਡੇਅ-ਮੀਲ ਵਰਕਰਾਂ ਨੇ ਖੇਤੀ ਸਬੰਧੀ ਕਾਲ਼ੇ ਕਾਨੂੰਨਾਂ ਦੀਆਂ ਕਾਪੀਆਂ ਅਤੇ ਸਿੱਖਿਆ ਮੰਤਰੀ ਦੇ ਮਾਣਭੱਤਾ ਵਧਾਉਣ ਦੇ ਲਾਰੇ ਫੂਕੇ

ਮਿਡ-ਡੇਅ-ਮੀਲ ਵਰਕਰ ਯੂਨੀਅਨ ਨੇ ਕਿਸਾਨ ਮਹਿਲਾ ਦਿਵਸ ਮਨਾਇਆ

ਬਟਾਲਾ ( ਇਕਬਾਲ ਸਿੰਘ ਮੱਤੇਵਾਲ) ਅੱਜ ਮਿਡ-ਡੇਅ-ਮੀਲ ਵਰਕਰ ਯੂਨੀਅਨ ਪੰਜਾਬ ਦੀ ਇਕਾਈ ਸੈਂਟਰ ਸਰੂਪਵਾਲੀ ਦੀਆਂ ਆਗੂਆਂ ਕਾਕੀ, ਪਲਵਿੰਦਰ ਕੌਰ ਅਤੇ ਪ.ਸ.ਸ.ਫ. ਆਗੂ ਗੁਰਪ੍ਰੀਤ ਸਿੰਘ ਰੰਗੀਲਪੁਰ ਦੀ ਅਗਵਾਈ ਵਿੱਚ ਕਿਸਾਨ ਸੰਘਰਸ਼ ਕਮੇਟੀ ਇੰਡੀਆ ਦੇ ਸੱਦੇ ਤੇ ਮਹਿਲਾ ਕਿਸਾਨ ਦਿਵਸ ਮਨਾਉਂਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਸਰਕਾਰ ਦੇ ਖੇਤੀ ਸਬੰਧੀ ਲਿਆਂਦੇ ਤਿੰਨੇ ਕਾਲ਼ੇ ਕਾਨੂੰਨਾਂ ਦੀਆਂ ਕਾਪੀਆਂ ਅਤੇ ਸਿੱਖਿਆ ਮੰਤਰੀ ਪੰਜਾਬ ਵੱਲੋਂ ਮਾਣਭੱਤਾ ਵਧਾਉਣ ਦੇ ਲਾਏ ਲਾਰੇ ਫੂਕੇ ਗਏ । ਆਗੂਆਂ ਕਿਹਾ ਕਿ ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਨੌਂਵੇਂ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ ਹੈ । ਕੇਂਦਰ ਸਰਕਾਰ ਕੜਾਕੇ ਦੀ ਠੰਢ ਵਿੱਚ ਕਿਸਾਨਾਂ ਨੂੰ ਸੜਕਾਂ ਤੇ ਰੁਲਣ ਲਈ ਮਜ਼ਬੂਰ ਕਰ ਰਹੀ ਹੈ । ਉਹਨਾਂ ਕੇਂਦਰ ਸਰਕਾਰ ਤੋਂ ਤਰੁੰਤ ਤਿੰਨੇ ਕਾਲ਼ੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ । ਉਹਨਾਂ ਸਿੱਖਿਆ ਮੰਤਰੀ ਪੰਜਾਬ ਵੱਲੋਂ ਵੀ ਮਿਡ-ਡੇਅ-ਮੀਲ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਵਿੱਚ ਮਾਣਭੱਤਾ ਵਧਾਉਣ ਦੇ ਲਾਰੇ ਲਾ ਕੇ ਹੁਣ ਤੱਕ ਮਾਣਭੱਤਾ ਨਾ ਵਧਾਉਣ ਤੇ ਰੋਸ ਪ੍ਰਗਟ ਕੀਤਾ । ਉਹਨਾਂ ਕਿਹਾ ਕਿ ਮਾਣਭੱਤਾ ਵਧਾਉਣ ਅਤੇ ਮਿਡ-ਡੇਅ-ਮੀਲ ਵਰਕਰਾਂ ਦੀਆਂ ਹੋਰ ਮੰਗਾਂ ਦੀ ਪੂਰਤੀ ਲਈ ਸਮੁੱਚੇ ਪੰਜਾਬ ਵਿੱਚ ਵੀ ਸੰਘਰਸ਼ ਤੇਜ਼ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਮਿਡ-ਡੇਅ-ਮੀਲ ਵਰਕਰ ਯੂਨੀਅਨ ਪੰਜਾਬ ਵੱਡੀ ਗਿਣਤੀ ਵਿੱਚ 12 ਫਰਵਰੀ 2021 ਨੂੰ ਮੁਹਾਲੀ ਵਿਖੇ ਹੋ ਰਹੀ ਪੰਜਾਬ, ਯੂ.ਟੀ. ਮੁਲਾਜ਼ਮਾਂ, ਪੈਨਸ਼ਨਰਾਂ ਦੇ ਸਾਂਝੇ ਫਰੰਟ ਦੀ ਸੁਬਾਈ ਰੈਲੀ ਵਿੱਚ ਸ਼ਾਮਿਲ ਹੋਣਗੀਆਂ । ਪਰਮਜੀਤ ਕੌਰ, ਜੋਗਿੰਦਰ ਕੌਰ, ਮਨਪ੍ਰੀਤ ਕੌਰ, ਮਨਜੀਤ ਕੌਰ, ਸਵਿੰਦਰ ਕੌਰ, ਗੁਰਮਤਿ ਕੌਰ, ਮਨਜੀਤ ਕੌਰ, ਸੁਖਵਿੰਦਰ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ, ਸੀਮਾ, ਮਨਜੀਤ ਕੌਰ, ਵੀਰ ਕੌਰ, ਅਮਰਜੀਤ ਕੌਰ, ਮਨਦੀਪ ਸਿੰਘ ਅਤੇ ਜਸਵੰਤ ਸਿੰਘ ਆਦਿ ਹਾਜ਼ਰ ਸਨ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!