ਵਿਜੀਲੈਂਸ ਇੰਸਪੈਕਟਰ ਦੇ ਨਸ਼ੇੜੀ ਮੁੰਡੇ ਨੇ ਸੁਨਾਰ ਦੀ ਦੁਕਾਨ ਤੋਂ ਸੋਨੇ ਦੀ ਕੀਤੀ ਚੋਰੀ  

ਵਿਜੀਲੈਂਸ ਇੰਸਪੈਕਟਰ ਦੇ ਨਸ਼ੇੜੀ ਮੁੰਡੇ ਨੇ ਸੁਨਾਰ ਦੀ ਦੁਕਾਨ ਤੋਂ ਸੋਨੇ ਦੀ ਕੀਤੀ ਚੋਰੀ

ਬਟਾਲਾ 24 ਜਨਵਰੀ ( ਕਿਰਪਾਲ ਸਿੰਘ ਛਿੱਤ) ਵਿਜੀਲੈਂਸ ਇੰਸਪੈਕਟਰ ਹਰਪਾਲ ਸਿੰਘ ਦੇ ਮੁੰਡੇ ਮਨਜਿੰਦਰਪਾਲ ਸਿੰਘ ਨੂੰ ਸੁਨਾਰ ਦੀ ਦੁਕਾਨ ਤੋਂ ਸੋਨੇ ਦੇ ਦੱਸ ਗ੍ਰਾਮ ਚੇਨ ਮੋਬਾਇਲ ਫੋਨ ਲੈ ਕੇ ਫਰਾਰ ਹੋਂਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕਰ ਲਿਆ ਥਾਣਾ ਸਿਵਲ ਲਾਈਨ ਦੇ ਅਧੀਨ ਚੌਕੀ ਸਿੰਬਲ ਦੇ ਪ੍ਰਭਾਰੀ ਅਸ਼ੋਕ ਕੁਮਾਰ ਨੇ ਨਾਕੇ ਦੌਰਾਨ ਉਸ ਨੂੰ ਕਾਬੂ ਕੀਤਾ ਪੁਲਸ ਨੇ ਅਪਰਾਧੀ ਦੇ ਖ਼ਿਲਾਫ਼ ਚੋਰੀ ਦੀਆਂ ਧਾਰਾਵਾਂ ਲਾ ਕੇ ਮਾਮਲਾ ਦਰਜ ਕਰ ਲਿਆ ਹੈ  ।

ਇਹ ਵਾਰਦਾਤ ਸ਼ੁੱਕਰਵਾਰ ਦੁਪਹਿਰੇ ਰਾਜਾ ਜਿਊਲਰਜ਼ ਵਿੱਚ ਹੋਈ ਅਪਰਾਧੀ ਦੀ ਮਾਂ ਸਰਕਾਰੀ ਸਕੂਲ ਦੀ ਅਧਿਆਪਕ ਹੈ ਅਤੇ ਸ਼ਹਿਰ ਸ਼ਹਿਰ ਦੇ ਕੋਲ ਕਲੀਨੀ ਗ੍ਰੇਟਰ ਕਲਾਸ਼ ਦੀ ਨਿਵਾਸੀ ਹੈ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਅਪਰਾਧੀ ਨਸ਼ੇ ਦਾ ਆਦੀ ਹੈ ਜਿਸ ਮੌਕੇ ਜਿਊਲਰ ਦੀ ਦੁਕਾਨ ਤੋਂ ਸੋਨੇ ਦੀ ਚੈਨ ਚੋਰੀ ਕੀਤੀ ਗਈ ਉਸ ਸਮੇਂ ਵੀ ਅਪਰਾਧੀ ਨਸ਼ੇ ਵਿਚ ਸੀ ਸਟਾਫ ਰੋਡ ਦੇ ਰਹਿਣ ਵਾਲੇ ਰਾਜਾ ਜਿਊਲਰ ਦੇ ਪ੍ਰਬੰਧਕ ਚਰਨਜੀਤ ਨੇ ਦੱਸਿਆ ਕਿ ਇਹ ਪਿਛਲੇ ਚਾਰ ਸਾਲ ਤੋਂ ਚੰਦਰਨਗਰ ਵਿੱਚ ਆਪਣੀ ਜਿਊਲਰ ਦੀ ਦੁਕਾਨ ਚਲਾ ਰਿਹਾ ਹੈ ਸ਼ੁੱਕਰਵਾਰ ਸਵੇਰੇ ਅਪਰਾਧੀ ਉਹਦੇ ਕੋਲ ਆਇਆ ਤੇ ਉਹਨੇ ਉਹਨੂੰ ਸੋਨੇ ਦੀ ਦੱਸ ਗ੍ਰਾਮ ਚੈਨ ਦਿਖਾਉਣ ਨੂੰ ਕਿਹਾ ਉਹਨੇ ਵਿਖਾਈ ਤੇ ਕਹਿਣ ਲੱਗਾ ਕਿ ਉਹਨੂੰ ਪਸੰਦ ਆ ਗਈ ਹੈ ਘਰ ਵਾਲਿਆ ਨੂੰ ਪੁੱਛ ਕੇ ਦੁਪਹਿਰੇ ਉਹਦੇ ਕੋਲ ਇਹਨੂੰ ਖ਼ਰੀਦਣ ਲਈ ਆਵਾਾਂਗਾ ਦੁਪਹਿਰ ਤੋਂ ਬਾਅਦ ਅਪਰਾਧੀ ਮੋਟਰਸਾਈਕਲ ਤੇ ਆਇਆ ਤੇ ਉਹਨੇ ਚੈਨ ਲਿਆਉਣ ਬਾਅਦ ਵਿਚ ਕਿਸੇ ਨਾਲ ਵੀਡੀਓ ਕਾਲ ਕਰਦਾ ਹੋਇਆ ਚੈਨ ਲੈ ਕੇ ਦੁਕਾਨ ਦੇ ਬਾਹਰ ਚਲਾ ਗਿਆ ਅਤੇ ਫ਼ਰਾਰ ਹੋ ਗਿਆ ਚੌਕੀ ਸਿੰਬਲ ਦੇ ਪ੍ਰਭਾਰੀ ਏ ਐੱਸ ਆਈ ਅਸ਼ੋਕ ਕੁਮਾਰ ਨੇ ਡਿਫੈਂਸ ਰੋਡ ਤੇ ਨਾਕੇ ਦੇ ਦੌਰਾਨ ਉਸ ਨੂੰ ਫੜ ਲਿਆ।

‌ ਦੁਕਾਨਦਾਰ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!