ਕਿਸਾਨ ਮਜਦੂਰ ਜਥੇਬੰਦੀ ਵੱਲੋਂ ਰਤਨ ਸਿੰਘ ਕੋਟਲੀ ਦਾ ਇਨਕਲਾਬੀ ਰਸਮਾਂ ਨਾਲ ਉਹਨਾਂ ਦੇ ਜੱਦੀ ਪਿੰਡ ਸੰਸਕਾਰ ਕੀਤਾ। 

ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ

 

ਕਿਸਾਨ ਮਜਦੂਰ ਸਘੰਰਸ਼ ਕਮੇਟੀ ‌ਜਥੇਬੰਦੀ ਵੱਲੋਂ ਰਤਨ ਸਿੰਘ ਕੋਟਲੀ ਦਾ ਇਨਕਲਾਬੀ ਰਸਮਾਂ ਨਾਲ ਉਹਨਾਂ ਦੇ ਜੱਦੀ ਪਿੰਡ ਸੰਸਕਾਰ ਕੀਤਾ।

ਜੰਡਿਆਲਾ ਗੁਰੂ (ਗਹਿਰੀ)ਰੇਲ ਰੋਕੋ ਅੰਦੋਲਨ 123ਵੇਂ ਦਿਨ ਚ ਦਾਖਿਲ।

ਜੈਂਤੀਪੁਰ: 24 ਜਨਵਰੀ (ਰਣਜੀਤ ਸਿੰਘ ਕੋਟਲੀ)ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਦੇ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਵਿਸ਼ੇਸ਼ ਤੌਰ ਤੇ ਦਿੱਲੀ ਤੋਂ ਕੋਟਲੀ ਪਿੰਡ ਪਹੁੰਚੇ,ਉਹਨਾਂ ਦੱਸਿਆ ਕਿ ਸ਼ਹੀਦ ਰਤਨ ਸਿੰਘ ਦੇ ਦੋ ਪੁੱਤਰ ਦੋ ਬੇਟੀਆਂ ਹਨ, ਉਹ ਮਜਦੂਰ ਪ੍ਰਵਾਰ ਨਾਲ ਸਬੰਧਤ ਹਨ,ਅੱਜ ਵਿਸਾਲ ਇਕੱਠ ਚ ਉਹਨਾਂ ਦਾ ਇੰਨਕਲਾਬੀ ਰੁਹ ਰਸਮਾਂ ਨਾਲ ਸੰਸਕਾਰ ਕੀਤਾ ਗਿਆ । ਵੱਡੇ ਇਕੱਠ ਨੂੰ ਸਬੋਧਿਤ ਕਰਦੀ ਹੈ, ਪੰਧੇਰ ਨੇ ਕਿਹਾ ਕਿ ਮੋਦੀ ਸਰਕਾਰ ਇਹਨਾਂ ਮੌਤਾਂ ਲਈ ਜਿੰਮੇਵਾਰ ਹੈ,75 ਤੋਂ ਉੱਪਰ ਹੁਣ ਤੱਕ ਕਿਸਾਨਾਂ ਮਜਦੂਰਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਦੂਸਰੇ ਪਾਸੇ ਮੋਦੀ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਭੱਜੀ ਹੈ,ਅੱਗੇ ਉਹਨਾਂ ਕਿਹਾ ਕਿ ਕਿਸਾਨਾਂ ਮਜਦੂਰਾਂ ਦੀਆਂ ਇਹ ਸ਼ਹੀਦੀਆਂ ਅਜਾਈਆਂ ਨਹੀਂ ਜਾਣਗੀਆਂ, ਇਹਨਾਂ ਸ਼ਹੀਦਾਂ ਦੇ ਸੁਪਨੇ ਹਰ ਹੀਲੇ ਪੂਰੇ ਹੋਣਗੇ। ਅੱਗੇ ਉਹਨਾਂ ਕਿਹਾ ਕਿ ਇਹ ਕਾਲੇ ਕਾਨੂੰਨ ਕੇਂਦਰ ਦੀ ਮੋਦੀ ਸਰਕਾਰ ਨੂੰ ਰੱਦ ਕਰਨੇ ਪੈਣੇ ਹਨ। 26 ਦੀ ਪਰੇਡ ਇਤਿਹਾਸਕ ਪਰੇਟ ਹੋਵੇਗੀ। ਜਿਸ ਵਿੱਚ ਅਸੀਂ ਵੀ ਸ਼ਹੀਦ ਰਤਨ ਸਿੰਘ ਜੀ ਦੇ ਸੰਸਕਾਰ ਤੋਂ ਬਾਅਦ ਹਿੱਸਾ ਲਵਾਂਗੇ। ਪੰਜਾਬ ਦੀ ਕੈਪਟਨ ਸਰਕਾਰ ਦੇ ਨਾਈਬ ਤਹਿਸੀਲਦਾਰ ਜਸਬੀਰ ਸਿੰਘ ਵੱਲੋਂ 5 ਲੱਖ ਦੀ ਰਾਸੀ ਦਾ ਚੈੱਕ ਦੇਣ ਦਾ ਅਨਾਊਸ ਕੀਤਾ, ਤੇ ਇੱਕ ਜੀ ਨੂੰ ਨੌਕਰੀ ਦੇਣ ਦਾ ਵਾਧਾ ਕੀਤਾ। ਇਸ ਮੌਕੇ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮਨੰਗਲ,ਰਣਜੀਤ ਸਿੰਘ ਕਲੇਰਬਾਲਾ,ਗੁਰਭੇਜ ਸਿੰਘ ਝੰਡੇ,ਝਿਰਮਲ ਸਿੰਘ ਬੱਜੂਮਾਨ,ਸਰਵਣ ਸਿੰਘ ਕੋਟਲੀ ਤੋਂ ਇਲਾਵਾ ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਦੇ ਵੱਖ ਵੱਖ ਪਿੰਡਾਂ ਤੋਂ ਵੱਡੇ ਪੱਧਰ ਤੇ ਜਥੇਬੰਦਕ ਬੀਬੀਆਂ ਤੇ ਭਾਈ ਹਾਜਰ ਹੋਏ ਸਨ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!