ਘਰੋਂ ਲਾਪਤਾ ਹੋਏ ਨੌਜਵਾਨ ਦਾ ਸ਼ੱਕੀ ਹਾਲਤ ਵਿਚ ਹੋਇਆ ਕਤਲ  

ਘਰੋਂ ਲਾਪਤਾ ਹੋਏ ਨੌਜਵਾਨ ਦਾ ਸ਼ੱਕੀ ਹਾਲਤ ਵਿੱਚ ਹੋਇਆ ਕਤਲ

ਮੱਤੇਵਾਲ 04 ਫਰਵਰੀ (ਇਕਬਾਲ ਸਿੰਘ ਮੱਤੇਵਾਲ ) ਪਿੰਡ ਤਲਵੰਡੀ ਖੁੰਮਣ ਤੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਾਣੀ ਪਤਨੀ ਸੁਖਦੇਵ ਸਿੰਘ ਵਾਸੀ ਤਲਵੰਡੀ ਖੁੰਮਣ ਨੇ ਦੱਸਿਆ ਕਿ ਉਸਦਾ ਛੋਟਾ ਲੜਕਾ ਸੋਨੂੰ ਉਮਰ ਕਰੀਬ ਤੀਹ ਸਾਲ ਜੋ ਮਿਤੀ 27/ 01/2021 ਨੂੰ ਸਵੇਰੇ ਕਰੀਬ ਨੌੰ ਵਜੇ ਘਰੋਂ ਗਿਆ ਸੀ ਪਰ ਮੁੜ ਵਾਪਸ ਘਰ ਨਹੀਂ ਆਇਆ ਜਿਸ ਦੀ ਉਹ ਆਪਣੇ ਪਰਿਵਾਰ ਸਮੇਤ ਆਪਣੇ ਤੇ ਤੌਰ ਤੇ ਭਾਲ ਕਰਦੀ ਰਹੀ ਪਰ ਉਸ ਦਾ ਕਿਧਰੇ ਵੀ ਪਤਾ ਨਹੀਂ ਲੱਗਿਆ ,ਜਿਸ ਸਬੰਧੀ ਉਸ ਨੇ ਮਿਤੀ 03/02/ 2021 ਨੂੰ ਥਾਣਾ ਕੱਥੂਨੰਗਲ ਵਿਖੇ ਸੂਚਨਾ ਦਿੱਤੀ , ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੇ ਲੜਕੇ ਸੋਨੂੰ ਨੂੰ ਉਸ ਦੇ ਪਿੰਡ ਦੇ ਵਿਅਕਤੀ ਜਸ਼ਨ ਪੁੱਤਰ ਤੋਤੀ ਵਾਸੀ ਪਿੰਡ ਤਲਵੰਡੀ ਖੁੰਮਣ ਜਗਪ੍ਰੀਤ ਸਿੰਘ ਉਰਫ ਜੱਗਾ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਤਲਵੰਡੀ ਘੁੰਮਣ ਅਤੇ ਘੁੱਲਾ ਵਾਸੀ ਪਿੰਡ ਰੰਗੀਲਪੁਰ ਆਪਣੇ ਨਾਲ ਲੈ ਕੇ ਗਏ ਸਨ ਜੋ ਯਕੀਨਣ ਹੀ ਉਸ ਦੇ ਲੜਕੇ ਸੋਨੂੰ ਨੂੰ ਉਕਤ ਤਿੰਨਾਂ ਲੜਕਿਆਂ ਨੇ ਮਾਰ ਦੇਣ ਦੀ ਨੀਅਤ ਨਾਲ ਅਗਵਾ ਕਰ ਲਿਆ ਹੈ ,ਜਿਸ ਤੇ ਮੁਕੱਦਮਾ ਨੰਬਰ 21 ਮਿਤੀ 04/2/21 ਜੁਰਮ 364,34 ਭ,ਦ ਥਾਣਾ ਕੱਥੂਨੰਗਲ ਵਿੱਚ ਦਰਜ ਕੀਤਾ ਗਿਆ ,ਉਕਤ ਮੁਕੱਦਮੇ ਵਿਚ ਦੌਰਾਨੇ ਤਫਤੀਸ਼ ਅੱਜ ਹੀ ਦੋਸ਼ੀ ਜਗਪ੍ਰੀਤ ਸਿੰਘ ਉਰਫ ਜੱਗਾ , ਨਿਰਮਲ ਸਿੰਘ ਵਾਸੀ ਪਿੰਡ ਤਲਵੰਡੀ ਘੁੰਮਣ ਨੂੰ ਹਸਬ ਜ਼ਾਬਤਾ ਗ੍ਰਿਫ਼ਤਾਰ ਕੀਤਾ ।

ਇਸ ਦੇ ਨਾਲ ਹੀ ਸ੍ਰੀ ਧਰੁਵ ਦਹਿਆ ਆਈ ਪੀ ਐੱਸ ਸੀਨੀਅਰ ਕਪਤਾਨ ਪੁਲਸ ਅੰਮ੍ਰਿਤਸਰ ਦਿਹਾਤੀ ਜੀ ਦੀ ਨਿਗਰਾਨੀ ਹੇਠ ਐਸ ਆਈ ਹਿਮਾਂਸ਼ੂ ਭਗਤ ਮੁੱਖ ਅਫ਼ਸਰ ਥਾਣਾ ਕੱਥੂਨੰਗਲ ਵਲੋਂ ਬਹੁਤ ਹੀ ਮੁਸਤੈਦੀ ਨਾਲ ਕੰਮ ਕਰਦਿਆਂ ਮੁਕੱਦਮਾ ਉਕਤ ਦੇ ਦੋਸ਼ੀ ਜਗਪ੍ਰੀਤ ਸਿੰਘ ਉਰਫ ਜੱਗਾ ਪੁੱਤਰ ਨਿਰਮਲ ਸਿੰਘ ਵਾਸੀ ਤਲਵੰਡੀ ਖੁੰਮਣ ਨੂੰ ਅੱਜ ਹੀ ਹੱਸਬ ਜ਼ਾਬਤਾ ਗ੍ਰਿਫ਼ਤਾਰ ਕੀਤਾ ਗਿਆ ਅਤੇ ਤਫਤੀਸ਼ ਦੋਰਾਨ ਓਸ ਨੇ ਕਬੂਲ ਕੀਤਾ ਕਿ ਉਸ ਨੇ ਜਸ਼ਨ ਪੁੱਤਰ ਤੋਤੀ ਵਾਸੀ ਤਲਵੰਡੀ ਘੁੰਮਣ ਅਤੇ ਘੁੱਲਾ ਵਾਸੀ ਰੰਗੀਲਪੁਰ ਨਾਲ ਮਿਲ ਕੇ ਸੱਟਾਂ ਮਾਰ ਕੇ ਸੋਨੂ ਪੁੱਤਰ ਸੁਖਦੇਵ ਸਿੰਘ ਵਾਸੀ ਤਲਵੰਡੀ ਖੁੰਮਣ ਦਾ ਕਤਲ ਕਰ ਦਿੱਤਾ ਹੈ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਅੱਪਰਦਵਾਰ ਨਹਿਰ ਨੇੜੇ ਪੁਲ ਗੁੱਜਰਪੁਰਾ ਨਹਿਰ ਦੀ ਪਟੜੀ ਨੇੜੇ ਝਾੜੀਆਂ ਵਿੱਚ ਸੁੱਟ ਦਿੱਤਾ ਜਿਸ ਤੇ ਮੁਕੱਦਮਾ ਉਕਤ ਵਿੱਚ ਵਾਧਾ ਜੁਰਮ 302 ,201 ਭ,ਦ ਕੀਤਾ ਗਿਆ ਹੈ ਅਤੇ ਲਾਸ਼ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਜਮ੍ਹਾ ਕਰਵਾਇਆ ਗਿਆ ਹੈ ਦੋਸ਼ੀ ਜਗਪ੍ਰੀਤ ਉਰਫ ਜਗ੍ਹਾ ਪਾਸੋਂ ਪੁੱਛਗਿੱਛ ਜਾਰੀ ਹੈ ।ਮੁਕੱਦਮਾ ਹਜਾ ਤਫਤੀਸ਼ ਚੱਲ ਰਹੀ ਹੈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!