ਕਿਰਤੀ ਕਿਸਾਨ ਯੂਨੀਅਨ ਵਲੋਂ ਕੈਂਡਲ ਮਾਰਚ 18 ਨੂੰ ਕਰਤਾਰਪੁਰ ਰੇਲ ਜਾਮ ਨੂੰ ਸਫਲ ਬਣਾਉਣ ਦਾ ਸੱਦਾ 

 

ਕਿਰਤੀ ਕਿਸਾਨ ਯੂਨੀਅਨ ਵਲੋਂ ਕੈਂਡਲ ਮਾਰਚ 18 ਨੂੰ ਕਰਤਾਰਪੁਰ ਰੇਲ ਜਾਮ ਨੂੰ ਸਫਲ ਬਣਾਉਣ ਦਾ ਸੱਦਾ

ਨਡਾਲਾ,14 ਫ਼ਰਵਰੀ ( ਇਕਬਾਲ ਸਿੰਘ ਮੱਤੇਵਾਲ )- ਕਿਰਤੀ ਕਿਸਾਨ ਯੂਨੀਅਨ ਵਲੋਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਅੱਜ ਨਡਾਲਾ ਵਿਖੇ ਕੈਂਡਲ ਮਾਰਚ ਕਰਕੇ ਸ਼ਹੀਦ ਕਿਸਾਨਾਂ ਤੇ ਜਵਾਨਾਂ ਨੂੰ ਯਾਦ ਕੀਤਾ ਗਿਆ।ਇਸ ਮੌਕੇ ਯੂਨੀਅਨ ਵਲੋਂ 18 ਫਰਵਰੀ ਨੂੰ ਕਰਤਾਰਪੁਰ ਵਿਖੇ ਰੇਲ ਜਾਮ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ ਗਿਆ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਲੋਕ ਵਿਰੋਧੀ ਕਾਲੇ ਕਨੂੰਨ ਚਕਨਾਚੂਰ,ਇਸ ਤੋਂ ਘੱਟ ਕੁੱਝ ਹੋਰ ਨਹੀਂ ਮਨਜ਼ੂਰ।ਉਨ੍ਹਾਂ ਕਿਹਾ ਕਿ ਅੰਦੋਲਨ ਜਨ ਅੰਦੋਲਨ ਬਣ ਚੁੱਕਾ ਹੈ।ਜਿੱਥੇ ਇਸ ਅੰਦੋਲਨ ਨੂੰ ਪੂਰੇ ਸੰਸਾਰ ਦੇ ਲੋਕਾਂ ਦੀ ਹਮਾਇਤ ਮਿਲੀ ਹੈ ਉੱਥੇ ਫਾਸ਼ੀਵਾਦੀ ਸਰਕਾਰ ਦੀ ਪਿੱਠ ਪੂਰੀ ਦੁਨੀਆਂ ਦੇ ਕਾਰਪੋਰੇਟ ਘਰਾਣਿਆਂ ਦੀ ਸੰਸਥਾ ਵਿਸ਼ਵ ਵਪਾਰ ਸੰਸਥਾ ਥਾਪੜ ਰਹੀ ਹੈ।ਉਨ੍ਹਾਂ ਕਿਹਾ ਕਿ ਇਹ ਅੰਦੋਲਨ ਜਿੱਥੇ ਮੋਦੀ,ਅਡਾਨੀ,ਅੰਬਾਨੀ ਦੇ ਨਾਲ ਨਾਲ ਦੁਨੀਆਂ ਭਰ ਦੇ ਕਾਰਪੋਰੇਟ ਘਰਾਣਿਆਂ ਵਿਰੁੱਧ ਹੈ।ਇਸ ਤੋਂ ਬਿਨ੍ਹਾਂ ਇਹ ਅੰਦੋਲਨ ਫਾਸ਼ੀਵਾਦ ਵਿਰੁੱਧ ਹੈ।ਉਨ੍ਹਾਂ ਕਿਹਾ ਕਿ ਅੰਦੋਲਨ ਦੀ ਜਿੱਤ ਸਮੂਹ ਲੋਕਾਂ ਨੂੰ ਸੰਘਰਸ਼ ਵਿੱਚ ਪੂਰੀ ਤਾਕਤ ਨਾਲ ਕੁੱਦਣਾ ਚਾਹੀਦਾ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤਰਸੇਮ ਸਿੰਘ ਬੰਨੇਮਲ, ਗੁਰਪ੍ਰੀਤ ਸਿੰਘ ਚੀਦਾ, ਸੁਖਮਨ ਘੱਗ, ਸਰਬਜੀਤ ਸਿੰਘ ਜੰਗਾਂ , ਜਸਪਾਲ ਸਿੰਘ ਨਡਾਲਾ, ਨਾਵਲ ਗਿੱਲ ਟਾਹਲੀ, ਬਿੱਟੂ ਖੱਖ,ਕੁਲਜੀਤ ਸਿੰਘ ਖਾਲਸਾ ਨੇ ਸੰਬੋਧਨ ਕੀਤਾ।

ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸਮੂਲੀਅਤ ਕੀਤੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!