18 ਫਰਵਰੀ ਦੇ ਰੇਲ ਰੋਕੋ ਅੰਦੋਲਨ ਸਫਲ ਬਣਾਉਣ ਲਈ ਇਬਰਾਹੀਮਵਾਲ ,ਚ ਮੀਟਿੰਗ ਹੋਈ

18 ਫਰਵਰੀ ਦੇ ਰੇਲ ਰੋਕੋ ਅੰਦੋਲਨ ਸਫਲ ਬਣਾਉਣ ਲਈ ਇਬਰਾਹੀਮਵਾਲ ,ਚ ਮੀਟਿੰਗ ਹੋਈ

ਨਡਾਲਾ, 15 ਫਰਵਰੀ-( ਇਕਬਾਲ ਸਿੰਘ ਮੱਤੇਵਾਲ )ਸੰਯੁਕਤ ਕਿਸਾਨ ਮੋਰਚਾ ਵੱਲੋਂ ਐਲਾਨ ਕੀਤੇ ਰੇਲ ਰੋਕੋ ਅੰਦੋਲਨ ਨੂੰ ਸਫਲ ਬਣਾਉਣ ਲਈ ਇੱਕ ਮਿੰਨੀ ਕਿਸਾਨ ਪੰਚਾਇਤ ਪਿੰਡ ਇਬਰਾਹੀਮਵਾਲ ਵਿੱਚ ਹੋਈ। ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਆਗੂਆਂ ਗੁਰਪ੍ਰੀਤ ਸਿੰਘ ਚੀਦਾ, ਕੁਲਵਿੰਦਰ ਸਿੰਘ ਵੜੈਚ, ਹਰਬੰਸ ਸਿੰਘ ਬੰਨੇ ਵਾਲ, ਸੁਖਮਨ ਘੱਗ, ਜਸਪਾਲ ਸਿੰਘ ਨਡਾਲਾ ਤੇ ਕਸਮੀਰ ਸਿੰਘ ਘੁੱਗਸ਼ੋਰ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ 18 ਫ਼ਰਵਰੀ ਨੂੰ ਐਲਾਨੇ ਰੇਲ ਰੋਕੋ ਨੂੰ ਕਾਮਯਾਬ ਕਰਨ ਲਈ ਇਕ ਮੀਟਿੰਗ ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਇਬਰਾਹੀਮਵਾਲ ਵਿਖੇ ਰੱਖੀ ਗਈ ਸੀ। ਉਹਨਾਂ ਸਾਰੇ ਕਿਸਾਨ ਮਜਦੂਰ, ਵਪਾਰੀ, ਖਿਡਾਰੀ, ਸਾਰੇ ਵੀਰਾ ਨੂੰ ਅਪੀਲ ਕੀਤੀ ਕਿ ਉਹ 18 ਫਰਵਰੀ ਦੇ ਰੇਲ ਚੱਕਾ ਜਾਮ ਨੂੰ ਸਫਲ ਬਣਾਉਣ ਲਈ ਕਰਤਾਰਪੁਰ ਪਹੁੰਚਣ। ਉਹਨਾਂ ਆਖਿਆ ਕਿ ਇਸ ਵੇਲੇ 82 ਦਿਨਾਂ ਤੇ ਲੱਖਾਂ ਕਿਸਾਨ ਮਜਦੂਰ ਆਪਣੇ ਹੱਕਾਂ ਦੀ ਰਾਖੀ ਲਈ ਸਰਹੱਦਾਂ ਤੇ ਡਟੇ ਹੋਏ ਹਨ। 200 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ। ਪਰ ਮੋਦੀ ਸਰਕਾਰ ਟਸ ਤੋਂ ਮੱਸ ਨਹੀਂ ਹੋਈ। ਉਹਨਾਂ ਆਖਿਆ ਕਿ ਇਸ ਸੁੱਤੀ ਹੋਈ ਸਰਕਾਰ ਨੂੰ ਹਲੂਣਾ ਦੇਣ ਤੇ ਦਿੱਲੀ ਬੈਠੇ ਕਿਸਾਨ ਦਾ ਹੌਸਲਾ ਵਧਾਉਣ ਲਈ ਪੰਜਾਬ ਵਿੱਚ ਲੋਕਾਂ ਦਾ ਵੀ ਫਰਜ ਬਣਦਾ ਹੈ ਕਿ ਅਸੀਂ ਵੀ ਮੈਦਾਨ ਮੱਲੀਏ। ਅਤੇ ਇਸ ਰੇਲ ਰੋਕੋ ਅੰਦੋਲਨ ਨੂੰ ਸਫਲ,ਬਣਾਈਏ। ਇਸ ਮੌਕੇ ਮੋਹਣ ਸਿੰਘ ਘੱਗ, ਕੁਲਜੀਤ ਸਿੰਘ ਖਾਲਸਾ, ਪਿ੍ੰਸੀਪਲ ਬਲਦੇਵ ਰਾਜ ਸਭਰਵਾਲ, ਸਰਪੰਚ ਰਾਜਨ ਸਿੰਘ ਹਬੀਬਵਾਲ, ਸਰਬਜੀਤ ਸਿੰਘ ਜੱਗਾਂ, ਨਾਵਲ ਸਿੰਘ ਗਿੱਲ ਟਾਹਲੀ, ਸੁਰਜੀਤ ਸਿੰਘ ਵਾਲੀਆ, ਤੇ ਸੈਕੜੇ ਹੋਰ ਕਿਸਾਨ ਹਾਜਰ ਸਨl

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!