ਗੋਪੀ ਗੁਰਦਾਸਪੁਰੀਏ ਦਾ ਗਾਇਆ ਅਤੇ ਗੁਰਪ੍ਰੀਤ ਰੰਗੀਲਪੁਰ ਦਾ ਲਿਖਿਆ ਗੀਤ ‘ਦਿੱਲੀ ਜੰਗਲਰਾਜ’ ਲੋਕ ਅਰਪਣ

ਗੋਪੀ ਗੁਰਦਾਸਪੁਰੀਏ ਦਾ ਗਾਇਆ ਅਤੇ ਗੁਰਪ੍ਰੀਤ ਰੰਗੀਲਪੁਰ ਦਾ ਲਿਖਿਆ ਗੀਤ ‘ਦਿੱਲੀ ਜੰਗਲਰਾਜ’ ਲੋਕ ਅਰਪਣ

ਮਾਤ ਭਾਸ਼ਾ ਦਿਵਸ ਨੂੰ ਮੁੱਖ ਰੱਖਦਿਆਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ ਇਹ ਗੀਤ : ਗੋਪੀ ਗੁਰਦਾਸਪੁਰੀਆ

ਬਟਾਲਾ,18 ਫਰਵਰੀ ( ਇਕਬਾਲ ਸਿੰਘ ਮੱਤੇਵਾਲ ) ਆ ਰਹੇ ਮਾਤ ਭਾਸ਼ਾ ਦਿਵਸ ਨੂੰ ਮੁੱਖ ਰੱਖਦਿਆਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਗੋਪੀ ਗੁਰਦਾਸਪੁਰੀਏ ਦਾ ਗਾਇਆ ਅਤੇ ਗੁਰਪ੍ਰੀਤ ਸਿੰਘ ਰੰਗੀਲਪੁਰ ਦਾ ਲਿਖਿਆ ਗੀਤ ‘ਦਿੱਲੀ ਜੰਗਲਰਾਜ’ ਲੋਕ ਅਰਪਣ ਕੀਤਾ ਗਿਆ । ਇਸ ਗੀਤ ਨੂੰ ਸੰਗੀਤ ਰਾਏ-ਸਾਹਿਬ ਨੇ ਦਿੱਤਾ ਹੈ । ਇਸ ਗੀਤ ਦਾ ਪੋਸਟਰ ਅਤੇ ਵੀਡੀਉ ਵਿਨੀਤ ਰਾਜ ਫ਼ਿਲਮਜ਼ ਨੇ ਤਿਆਰ ਕੀਤੀ ਹੈ । ਗਾਇਕ ਗੋਪੀ ਗੁਰਦਾਸਪੁਰੀਏ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਗੀਤ ਮਾਤ ਭਾਸ਼ਾ ਦਿਵਸ ਨੂੰ ਮੁੱਖ ਰੱਖਦਿਆਂ ਕਿਸਾਨਾਂ ਦੇ ਸੰਘਰਸ਼ ਨੂੰ ਸਮਰਪਿਤ ਹੈ । ਇਸ ਮੋਕੇ ਗਾਇਕ ਗੋਪੀ ਗੁਰਦਾਸਪੁਰੀਏ ਅਤੇ ਗੀਤਕਾਰ ਗੁਰਪ੍ਰੀਤ ਸਿੰਘ ਰੰਗੀਲਪੁਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਸਬੰਧੀ ਲਿਆਂਦੇ ਤਿੰਨੇ ਕਾਲ਼ੇ ਕਾਨੂੰਨ ਤਰੁੰਤ ਰੱਦ ਕੀਤੇ ਜਾਣ ਅਤੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ । ਉਹਨਾਂ ਕਿਹਾ ਕਿ ਉਹ ਕਿਸਾਨਾਂ ਦੇ ਹੱਕੀ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦੇ ਹਨ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਦਾ ਤਤਕਾਲੀ ਹੱਲ ਕਰਨਾ ਚਾਹੀਦਾ ਹੈ । ਅੰਤ ਵਿੱਚ ਉਹਨਾਂ ਨੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!