ਐੱਨ.ਪੀ.ਐੱਸ. ਪੀੜਤ ਮੁਲਾਜ਼ਮਾਂ ਵੱਲੋਂ 28 ਦੀ ਰੈਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਐੱਨ.ਪੀ.ਐੱਸ. ਦੇ 4% ਹਿੱਸੇ ਤੇ ਟੈਕਸ ਲਗਾਉਣ ਦਾ ਕੀਤਾ ਵਿਰੋਧ

ਐੱਨ.ਪੀ.ਐੱਸ. ਪੀੜਤ ਮੁਲਾਜ਼ਮਾਂ ਵੱਲੋਂ 28 ਦੀ ਰੈਲੀ ਵਿੱਚ ਸ਼ਾਮਲ ਹੋਣ ਦਾ ਐਲਾਨ

ਐੱਨ.ਪੀ.ਐੱਸ. ਦੇ 4% ਹਿੱਸੇ ਤੇ ਟੈਕਸ ਲਗਾਉਣ ਦਾ ਕੀਤਾ ਵਿਰੋਧ

ਬਟਾਲਾ, 24 ਫਰਵਰੀ ( ਇਕਬਾਲ ਸਿੰਘ ਮੱਤੇਵਾਲ ) ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਇਕਾਈ ਬਲਾਕ ਬਟਾਲਾ ਦੇ ਆਗੂਆਂ ਪਰਮਜੀਤ ਸਿੰਘ, ਜਸਪਾਲ ਸੋਹਲ ਅਤੇ ਗੁਰਪ੍ਰੀਤ ਸਿੰਘ ਰੰਗੀਲਪੁਰ ਦੀ ਅਗਵਾਈ ਵਿੱਚ ਐੱਨ.ਪੀ.ਐੱਸ. ਪੀੜਤ ਮੁਲਾਜ਼ਮਾਂ ਵੱਲੋਂ ਐੱਨ.ਪੀ.ਐੱਸ. ਦੇ 4% ਹਿੱਸੇ ਤੇ ਟੈਕਸ ਲਗਾਉਣ ਦਾ ਵਿਰੋਧ ਕਰਦਿਆਂ 28 ਫਰਵਰੀ ਦੀ ਪਟਿਆਲੇ ਵਿਖੇ ਹੋ ਰਹੀ ਸੁਬਾਈ ਰੈਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਐੱਨ.ਪੀ.ਐੱਸ. ਪੀੜਤ ਮੁਲਾਜ਼ਮਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਹੈ । ਉਲਟਾ ਐੱਨ.ਪੀ.ਐੱਸ. ਦੇ 4% ਹਿੱਸੇ ਤੇ ਟੈਕਸ ਲਗਾਉਣ ਦਾ ਪੱਤਰ ਜ਼ਾਰੀ ਕਰ ਦਿੱਤਾ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਬਣਾਈ ਕੈਬਨਿਟ ਮੰਤਰੀਆਂ ਦੀ ਸਬ-ਕਮੇਟੀ ਦੀ ਕਾਰਗੁਜ਼ਾਰੀ ਵੀ ਜ਼ੀਰੋ ਰਹੀ ਹੈ ਜਿਸ ਕਰਕੇ ਸਮੁੱਚੇ ਐੱਨ.ਪੀ.ਐੱਸ. ਪੀੜਤ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ । ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਹੂਲਤਾਂ ਤੋਂ ਸੱਖਣੀ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ । ਇਸ ਮੋਕੇ ਰਜਿੰਦਰ ਸਿੰਘ, ਰਵੀ ਕੁਮਾਰ, ਸੁਖਦੇਵ ਸਿੰਘ, ਨੀਰਜ ਮਿੱਤਲ, ਗੁਰਜੀਤ ਸਿੰਘ, ਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ, ਰਜੀਵ ਕੁਮਾਰ, ਸੁਖਦੇਵ ਸਿੰਘ ਬੱਲ, ਦਿਨੇਸ਼ ਕੁਮਾਰ, ਮਨਜਿੰਦਰ ਸਿੰਘ ਅਤੇ ਸਰਦਾਰੀ ਲਾਲ ਆਦਿ ਹਾਜ਼ਰ ਸਨ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!