ਚਾਇਨਾ ਡੋਰ ਦੇ ਨਾਲ ਨਗਰ ਕੌਂਸਲ ਦਾ ਡਰਾਈਵਰ ਬੁਰੀ ਤਰਾਂ ਹੋਇਆ ਜਖਮੀ,

 

ਅੱਜ ਸ਼ਾਮ ਚਾਰ ਵਜੇ ਦੇ ਕਰੀਬ ਚਾਇਨਾ ਡੋਰ ਦੇ ਨਗਰ ਕੌਂਸਲ ਦਾ ਡਰਾਈਵਰ ਬੁਰੀ ਤਰਾਂ ਹੋਇਆ ਜਖਮੀ, ਬੁੱਲ ਪਾਟਾ

ਦਸੂਹਾ: 2 ਮਾਰਚ 🙁 ਸੰਦੀਪ ਕੁਮਾਰ) ਅੱਜ ਸ਼ਾਮ ਚਾਰ ਵਜੇ ਦੇ ਕਰੀਬ ਚਾਇਨਾ ਡੋਰ ਦੇ ਨਾਲ ਨਗਰ ਕੌਂਸਲ ਦਾ ਡਰਾਈਵਰ ਜੋ ਕਿ ਦਫਤਰ ਦੇ ਕੰਮ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਅਚਾਨਕ ਉਸਦੇ ਸਾਹਮਣੇ ਚਾਇਨਾ ਡੋਰ ਆ ਜਾਣ ਨਾਲ ਉਸਦਾ ਬੁੱਲ ਬੁਰੀ ਤਰਾਂ ਪਾਟ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਸਰੀਂਹਪੁਰ ਬੁਰੀ ਤਰ੍ਹਾਂ ਜਖਮੀ ਹੋਣ ਤੇ ਉਸਨੇ ਆਪਣੇ ਸਾਥੀ ਵਿਪਨ ਕੁਮਾਰ ਅਤੇ ਦੀਪਕ ਡੋਗਰਾ ਨੂੰ ਕਿਸੇ ਦੀ ਮਦਦ ਨਾਲ ਮੌਕੇ ਤੇ ਦੁਰਘਟਨਾ ਵਾਲੀ ਥਾਂ ਤੇ ਸੱਦਿਆ। ਸਾਥੀਆਂ ਨੇ ਮੌਕੇ ਤੇ ਪਹੁੰਚਕੇ ਉਸਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਇਸ ਮੌਕੇ ਸਾਥੀ ਮੁਲਾਜ਼ਮਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲਖਵਿੰਦਰ ਸਿੰਘ ਦੀ ਸਹਾਇਤਾ ਕੀਤੀ ਜਾਵੇ ਕਿਉਂਕਿ ਉਹ ਆਰਥਿਕ ਪੱਖੋਂ ਕਮਜ਼ੋਰ ਹਨ।(sandeep kumar)

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!