ਬਿਜਲੀ ਮੁਲਾਜ਼ਮਾਂ ਵਲੋ ਪ੍ਰਸਾਂਤ ਕਿਸੋਰ ਦੀ ਨਿਯੁਕਤੀ ਦੀ ਨਿਖੇਧੀ – ਬੱਲਪੁਰੀਆਂ,,,

ਬਿਜਲੀ ਮੁਲਾਜ਼ਮਾਂ ਵਲੋ ਪ੍ਰਸਾਂਤ ਕਿਸੋਰ ਦੀ ਨਿਯੁਕਤੀ ਦੀ ਨਿਖੇਧੀ ਬਲਪੁਰੀਆਂ,,,

ਜੈਂਤੀਪੁਰ : 04 ਮਾਰਚ (ਕਿਰਪਾਲ ਸਿੰਘ ਛਿੱਤ) ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ,ਪੰਜਾਬ ਸਰਕਾਰ ਵਲੋ 2017 ਦੀਆਂ ਵਿਧਾਨ ਸਭਾ ਚੌਣਾ ਦੌਰਾਨ ਝੂਠੇ ਵਾਅਦੇ, ਲੋਕਾ ਨਾਲ ਵਿਸਵਾਤਘਾਤ ਕਰਨ ਅਤੇ ਕਰਵਾਉਣ ਵਾਲੇ ਪ੍ਰਸ਼ਾਂਤ ਕਿਸੋਰ ਨੂੰ ਕੈਬਨਿਟ ਮੰਤਰੀ ਦੀਆਂ ਸਹੂਲਤਾਂ ਦੇ ਕੇ ਮੁੱਖ ਮੰਤਰੀ ਦੇ ਸਲਾਹਕਾਰ ਵਜੋਂ ਨਿਯੂਕਤ ਕਰਨ ਦੀ ਸਖਤ ਨਿਖੇਧੀ ਕੀਤੀ ।ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ ਪੰਜਾਬ ਦੇ ਪ੍ਰਧਾਨ ਸਾ: ਗੁਰਵੇਲ ਸਿੰਘ ਬਲਪੁਰੀਆਂ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਕਨਵੀਨਰ ਸਾ:ਹਰਭਜਨ ਸਿੰਘ ਪਿਲਖਣੀ, ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਮੂਖ ਬੁਲਾਰੇ ਸਾ: ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫਰਵਰੀ 2017 ਵਿੱਚ ਇਸ ਸਲਾਹਕਾਰ ਦੀ ਸਲਾਹ ਤੇ ਮੁਲਾਜ਼ਮਾਂ ਨੂੰ 1ਜਨਵਰੀ 2016 ਤੋ ਮੁਲਾਜ਼ਮਾਂ ਲਈ ਤਨਖਾਹ ਕਮਿਸ਼ਨ ਦੀ ਰਿਪੋਰਟ ਪੰਜਾਬ ਸਰਕਾਰ ਬਣਨ ਦੇ ਤੁੰਰਤ ਬਾਆਦ ਜਾਰੀ ਕਰਨ ਦਾ ਐਲਾਨ ਕੀਤਾ ਸੀ 4 ਸਾਲ ਬੀਤ ਜਾਣ ਦੇ ਬਾਵਜੂਦ

ਤਨਖਾਹ ਕਮਿਸ਼ਨ ਦਾ ਐਲਾਨ ਤੇ ਕੀ ਕਰਨਾ ਸੀ, ਸਗੋਂ ਮੁਲਾਜ਼ਮ ਵਰਗ ਦਾ25 ਮਹੀਨੇ ਦੇ ਮਹਿੰਗਾਈ ਭਤੇ ਦੀਆਂ ਕਿਸ਼ਤਾਂ ਦੇ ਬਕਾਏ ਵੀ ਜਾਰੀ ਨਹੀ ਕੀਤੇ।ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਪਹਿਲਾਂ ਹੀ ਦਰਜਨ ਤੋ ਜਿਆਦਾ ਸਲਾਹਕਾਰ ਤਾਇਨਾਤ ਹਨ ।ਆਜਿਹੇ ਸਮੇ ਜਦੋ ਕਿ ਮੁਲਾਜ਼ਮਾਂ ਨੂੰ ਬਣਦੇ ਬਕਾਏ ਜਾਰੀ ਨਹੀ ਕੀਤੇ ਜਾ ਰਹੇ, ਇਸ ਵਾਰ ਪੰਜਾਬ ਦੇ ਲੋਕ ਅਤੇ ਮੁਲਾਜ਼ਮ ਸਰਕਾਰ ਦੇ ਝਾਂਸੇ ਵਿੱਚ ਨਹੀਂ ਆਉਣਗੇ ਜਥੇਬੰਦੀ ਨੇ ਮੁਲਾਜ਼ਮ ਵਰਗ ਨੂੰ ਅਪੀਲ ਕੀਤੀ ਹੈ ਕਿ ਸਾਰੇ ਮਤਭੇਤ ਭੁਲਾਕੇ ਪੰਜਾਬ ਸਰਕਾ, ਵਿਰੁਧ ਸੰਘਰਸ਼ ਤੇਜ ਕੀਤਾ ਜਾਵੇ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!