ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਚੇਤਨਪੁਰਾ ਵਿਖੇ ਹੋਈ ਇਕੱਤਰਤਾ

ਅੰਮ੍ਰਿਤਸਰ (ਰਾਜਾ ਕੋਟਲੀ) ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਵਿਸ਼ੇਸ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਮਹਾਬੀਰ ਸਿੰਘ ਗਿੱਲ ਸੁਚੱਜੀ ਅਗਵਾਈ ਹੇਠ ਅੱਡਾ ਚੇਤਨਪੁਰਾ ਵਿਖੇ ਹੋਈ। ਜਿਸ ਜ਼ਿਲਾ ਦਿਹਾਤੀ ਪ੍ਰਧਾਨ ਸਰਬਜੀਤ ਸਿੰਘ ਵਡਾਲਾ ਤੇ ਮਾਝਾ ਜੋਨ ਕੋਰ ਕਮੇਟੀ ਦੇ ਮੈਂਬਰ ਜਗਤਾਰ ਸਿੰਘ ਸਹਿਮੀ ਵਿਸ਼ੇਸ ਤੌਰ ਪਹੁੰਚੇ ।ਮੀਟਿੰਗ ਦੋਰਾਨ ਪੱਤਰਕਾਰਾਂ ਨੂੰ ਫੀਲਡ ਵਿੱਚ ਆਉਦੀਆਂ ਮੁਸਕਲਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਉਪਰੰਤ ਬਲਾਕ ਹਰਸਾ਼ਛੀਨਾ ਇਕਾਈ ਦਾ ਗਠਨ ਕੀਤਾ ਗਿਆ । ਜਿਸ ਵਿੱਚ ਸੁਖਵੰਤ ਸਿੰਘ ਚੇਤਨਪੁਰਾ ਪ੍ਰਧਾਨ ,ਮਹਾਬੀਰ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ, ਨਿਰਵੈਰ ਸਿੰਘ ਗਿੱਲ ਜਰਨਲ ਸਕੱਤਰ ,ਸਰਨਜੀਤ ਸਿੰਘ ਗਿੱਲ ਵਿੱਤ ਸਕੱਤਰ, ਰਣਬੀਰ ਸਿੰਘ ਮਿੰਟੂ ਪ੍ਰੈਸ ਸਕੱਤਰ, ਰਕੇਸ਼ ਭੱਟੀ ਤਾਲਮੇਲ ਸਕੱਤਰ, ਕੁਲਦੀਪ ਸਿੰਘ ਸੰਤੂਨੰਗਲ ਪ੍ਰਾਪੈਕੰਡਾ ਸੈਕਟਰੀ, ਦਿਲਬਾਗ ਸਿੰਘ ਜਥੇਬੰਦਕ ਸਕੱਤਰ, ਹਰਦੀਪ ਸਿੰਘ ਖੀਵਾ ਮੈਂਬਰ ,ਜਸਵਿੰਦਰ ਸਿੰਘ ਸੰਧੂ ਮੈਂਬਰ ਨਿਯੁਕਤ ਕੀਤੇ ਗਏ ।ਉਪਰੰਤ ਵਡਾਲਾ ਤੇ ਸਹਿਮੀ ਨੇ ਸਾਝੇ ਤੌਰ ਤੇ ਆਪਣੇ ਸੰਬੋਧਨ ਰਾਹੀ ਸਰਕਾਰ ਤੋ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾਂਦੇ ਪੀਲੇ ਕਾਰਡ ਹੋਲਡਰ ਪੱਤਰਕਾਰਾਂ ਨੂੰ 58ਸਾਲ ਉਮਰ ਬੀਤ ਜਾਣ ਤੇ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ,ਬੀਮਾ ਰਾਸੀ 5ਲੱਖ ਤੋਂ ਵਧਾਕੇ 10ਲੱਖ ਕੀਤੀ ਜਾਵੇ, ਫੀਲਡ ਵਿੱਚ ਪੱਤਰਕਾਰ ਸੜਕੀ ਦੁਰਘਟਨਾ ਜਾ ਹਾਦਸਾ ਵਾਪਰਨ ਤੇ ਅਧੁਨਿਕ ਸਹੂਲਤਾਂ ਨਾਲ ਲੈਸ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਦੌਰਾਨ ਸਾਰੇ ਖਰਚੇ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਜਾਵੇ, ਪੱਤਰਕਾਰ ਨਾਲ ਵਧੀਕੀ ਕਰਨ ਵਾਲੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਸਮੇਤ ਆਮ ਲੋਕਾਂ ਦੇ ਖਿਲਾਫ ਗੈਰ ਜਮਾਨਤੀ ਧਰਾਵਾਂ ਤਹਿਤ ਤੁਰੰਤ ਮੁਕੱਦਮਾ ਦਰਜ ਕੀਤਾ ਜਾਵੇ ,ਤਾ ਜੋ ਭਵਿੱਖ ਵਿੱਚ ਲੋਕਤੰਤਰ ਦੇ ਥੰਮ ਮੰਨੇ ਜਾਂਦੇ ਪੱਤਰਕਾਰਾਂ ਤੇ ਹੋ ਰਹੇ ਹਮਲਿਆਂ ਤੇ ਵਧੀਕੀਆਂ ਨੂੰ ਰੋਕਿਆ ਜਾ ਸਕੇ । ਇਸ ਤੋਂ ਇਲਾਵਾ ਉਕਤ ਆਗੂਆਂ ਨੇ ਪੱਤਰਕਾਰਾਂ ਤੇ ਆਉਦੀ ਮੁਸ਼ਕਿਲ ਸਮੇਂ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਲਈ ਵੀ ਕਿਹਾ। ਇਸ ਮੌਕੇ ਉਕਤ ਤੋਂ ਇਲਾਵਾ ਅਸ਼ਵਨੀ ਨਈਅਰ, ਜਰਨੈਲ ਸਿੰਘ ਤੱਗੜ, ਰਾਜਾ ਕੋਟਲੀ, ਲਖਣਪਾਲ ਸਿੰਘ ਸਹਿਮੀ,ਅਸੀਸ਼ ਭੰਡਾਰੀ, ਇੰਦਰਜੀਤ ਸਿੰਘ, ਮਲਕੀਤ ਸਿੰਘ ਗਿੱਲ, ਬਲਜਿੰਦਰ ਸਿੰਘ, ਜਗਤਾਰ ਸਿੰਘ, ਬਲਵੰਤ ਸਿੰਘ ਭਗਤ, ਮਨੋਹਰ ਸਿੰਘ ਰੰਧਾਵਾ, ਸੁਖਬੀਰ ਸਿੰਘ ਸਿੱਧੂ, ਸਮੇਤ ਬਹੁਤ ਸਾਰੇ ਪੱਤਰਕਾਰ ਹਾਜਰ ਸਨ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!