ਨਿੱਜੀਕਰਨ ਤੇ ਕਾਰਪੋਰੇਟ ਵਿਰੋਧੀ ਦਿਵਸ ਮੌਕੇ ਰੇਲਵੇ ਸਟੇਸ਼ਨ ਅੱਗੇ ਧਰਨਾ, ਮੁਜ਼ਾਹਰਾ

ਨਿੱਜੀਕਰਨ ਤੇ ਕਾਰਪੋਰੇਟ ਵਿਰੋਧੀ ਦਿਵਸ ਮੌਕੇ ਰੇਲਵੇ ਸਟੇਸ਼ਨ ਅੱਗੇ ਧਰਨਾ, ਮੁਜ਼ਾਹਰਾ

ਤੇਲ,ਗੈਸ ਕੀਮਤਾਂ ਚ ਵਾਧੇ ਤੇ ਰੇਲਵੇ ਦੇ ਨਿੱਜੀਕਰਨ ਦਾ ਕੀਤਾ ਵਿਰੋਧ,ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ ਦੀ ਕੀਤੀ ਮੰਗ

ਜਲੰਧਰ 15 ਮਾਰਚ ( ਇਕਬਾਲ ਸਿੰਘ ਮੱਤੇਵਾਲ ) ਸੰਯੁਕਤ ਕਿਸਾਨ ਮੋਰਚੇ ਅਤੇ ਰੇਲਵੇ ਮੁਲਾਜ਼ਮਾਂ ਦੀਆਂ ਟ੍ਰੇਡ ਯੂਨੀਅਨਾਂ ਦੇ ਸੱਦੇ ਉੱਤੇ ਨਿੱਜੀਕਰਨ ਅਤੇ ਕਾਰਪੋਰੇਟ ਵਿਰੋਧੀ ਦਿਵਸ ਮਨਾਉਂਦੇ ਹੋਏ। ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਵਲੋਂ ਤੇਲ ਕੀਮਤਾਂ,ਗੈਸ ਕੀਮਤਾਂ ਵਿੱਚ ਵਾਧੇ ਅਤੇ ਰੇਲਵੇ ਨੂੰ ਅਡਾਨੀ,ਅੰਬਾਨੀ ਦੀਆਂ ਕੰਪਨੀਆਂ ਦੇ ਹੱਥਾਂ ਵਿੱਚ ਸੌ਼ਪਣ ਖਿਲਾਫ਼ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਧਰਨਾ ਮੁਜ਼ਾਹਰਾ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਦੇ ਨਾਮ ਐਸ.ਡੀ.ਐਮ.ਜਲੰਧਰ -1 ਨੂੰ ਮੰਗ ਪੱਤਰ ਦਿੱਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਮੋਦੀ ਸਰਕਾਰ ਹਰ ਸਰਕਾਰੀ ਮਹਿਕਮੇ ਨੂੰ ਪ੍ਰਾਈਵੇਟ ਹੱਥਾਂ ਚ ਦੇ ਕੇ ਸਰਕਾਰ ਹਰ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਸਰਕਾਰ ਵਲੋਂ ਪਹਿਲਾਂ ਦੇਸ਼ ਦੇ ਹਵਾਈ ਅੱਡੇ, ਏਅਰ ਲਾਈਨਜ,ਹਸਪਤਾਲ, ਸਿੱਖਿਆ,ਪੈਟਰੋਲ ਕੰਪਨੀਆਂ ਵੇਚੀਆਂ ਤੇ ਹੁਣ ਰੇਲਵੇ ਨੂੰ ਵੀ ਵੇਚਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਤੇਲ ਅਤੇ ਗੈਸ ਕੀਮਤਾਂ ਚ ਵਾਧਾ ਕਰਕੇ ਆਮ ਲੋਕਾਂ ਉੱਤੇ ਆਰਥਿਕ ਬੋਝ ਲੱਧਿਆ ਜਾ ਰਿਹਾ ਹੈ।ਜਿਸ ਨਾਲ ਮਹਿੰਗਾਈ ਵੱਡੇ ਪੱਧਰ ਤੇ ਵਧੇਗੀ ਤੇ ਲੋਕਾਂ ਦਾ ਆਰਥਿਕ ਘਾਣ ਕਰੇਗੀ। ਸਰਕਾਰ ਪਹਿਲਾਂ ਹੀ ਲੋਕ ਵਿਰੋਧੀ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ, ਮਜ਼ਦੂਰਾਂ, ਸ਼ਹਿਰੀ ਵਰਗ ਸਮੇਤ ਸਭ ਲੋਕਾਂ ਨੂੰ ਬੇਰੁਜ਼ਗਾਰ ਕਰਕੇ ਭੁੱਖਮਰੀ ਵੱਲ ਧਕੇਲਣਾ ਚਾਹੁੰਦੀ ਹੈ।ਮੋਦੀ ਸਰਕਾਰ ਵਲੋਂ ਲੋਕ ਮਾਰੂ ,ਲੋਕ ਵਿਰੋਧੀ ਨੀਤੀਆਂ ਲਾਗੂ ਕਰਦਿਆਂ‌ ਜਲ,ਜੰਗਲ, ਅਤੇ ਹੋਰ ਅਦਾਰਿਿਆਂ ਨੂੰ ਦੇਸੀ -ਵਿਦੇਸ਼ੀ ਬਹੁ-ਕੌਮੀਂ ਕੰਪਨੀੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਜਿਸ ਦੇ ਖ਼ਿਲਾਫ਼ ਦੇਸ਼ ਭਰ ਵਿੱਚ ਲੋਕ ਸੜਕਾਂ ‘ਤੇ ਉੱਤਰ ਆਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕ ਵਿਰੋਧੀ ਕਾਲੇ ਕਾਨੂੰਨ ਅਤੇ ਲੋਕ ਵਿਰੋਧੀ ਨੀਤੀਆਂ ਰੱਦ ਕਰਨ ਲਈ ਮਜ਼ਬੂਰ ਕਰ ਦਿੱਤਾ ਜਾਵੇਗਾ।

ਇਸ ਮੌਕੇ ਮੰਗ ਕੀਤੀ ਗਈ ਕਿ ਰੇਲਵੇ ਸਮੇਤ ਜਨਤਕ ਖੇਤਰ ਦੇ ਅਦਾਰਿਆਂ ਦੇ ਨਿੱਜੀਕਰਨ ਅਤੇ ਭਾਰਤੀ ਖੇਤੀਬਾੜੀ ਦੇ ਕਾਰਪੋਰੇਟਾਈਜ਼ੇਸ਼ਨ ਨੂੰ ਰੋਕਣ ਲਈ ਨੀਤੀ ਜਾਰੀ ਕੀਤੀ ਜਾਵੇ ਅਤੇ ਡੀਜ਼ਲ,ਪੈਟਰੋਲ,ਗੈਸ ਦੀਆਂ ਕੀਮਤਾਂ ਨੂੰ ਤੁਰੰਤ ਘਟਾਇਆ ਜਾਵੇ,ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕੀਤੇ ਜਾਣ ਅਤੇ ਘੱਟੋ-ਘੱਟ ਘੱਟੋ-ਘੱਟ ਸਮੱਰਥਨ ਮੁੱਲ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ।

ਇਸ ਮੌਕੇ ਬੀ ,ਕੇ ,ਯੂ (ਰਾਜੇਵਾਲ) ਦੇ ਜ਼ਿਲਾ ਸਕੱਤਰ ਕੁਲਵਿੰਦਰ ਸਿੰਘ ਮਛਿਆਣਾ, ਹਰਜੀਤ ਸਿੰਘ ਗੋਰਖਾ,ਰਮਨ ਸਲੇਮਪੁਰ,ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੇ ਜਸਕਰਨ ਆਜ਼ਾਦ ਤੇ ਬੀਬੀ ਸੁਰਜੀਤ ਕੌਰ ਉੱਧੋਵਾਲ, ਜਮਹੂਰੀ ਕਿਸਾਨ ਸਭਾ ਦੇ ਮੱਖਣ ਪੱਲਣ, ਜਸਵਿੰਦਰ ਸਿੰਘ ਜੰਡਿਆਲਾ, ਸੁਖਦੇਵ ਦੱਤ ਬਾਂਕਾ, ਬੀ,ਕੇ,ਯੂ (ਲੱਖੋਵਾਲ) ਦੇ ਜਲੰਧਰ ਕੈਂਟ ਦੇ ਪ੍ਰਧਾਨ ਪਰਮਿੰਦਰ ਸਿੰਘ ਭਿੰਦਾ,ਬਾਬਾ ਸੁਖਜਿੰਦਰ ਸਿੰਘ, ਜਤਿੰਦਰ ਸਿੰਘ ਜੋਗਾ, ਕੁੱਲ ਹਿੰਦ ਕਿਸਾਨ ਸਭਾ ਦੇ ਚਰਨਜੀਤ ਥੰਮੂਵਾਲ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਰੇਲਵੇ ਮੁਲਾਜ਼ਮਾਂ ਦੀ ਯੂਨੀਅਨ ਐੱਨ ਐੱਮ ਆਰ ਯੂ ਦੇ ਜਲੰਧਰ ਬਰਾਂਚ ਦੇ ਪ੍ਰਧਾਨ ਤਰਸੇਮ ਲਾਲ,ਮਨੋਜ ਕੁਮਾਰ, ਰਮੇਸ਼ ਚੰਦ, ਅਸ਼ੋਕ ਸੈਣੀ ਤੋਂ ਇਲਾਵਾ ਡਾਕਟਰ ਨਵਜੋਤ ਕੌਰ ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੋਮੈਨ, ਯੂਥ ਵਿੰਗ ਪ੍ਰਧਾਨ ਰੁੜਕਾਂ ਗੁਰਜੀਤ ਸਿੰਘ,ਗੁਰਦੇਵ ਸਿੰਘ ਸਲੇਮਪੁਰ, ਰਾਜਵਿੰਦਰ ਸਿੰਘ ਸਮਰਾਏ, ਦਲਜੀਤ ਸਿੰਘ ਵੈਂਡਲ, ਸੁਖਵੀਰ ਸਿੰਘ ਥਿੰਦ, ਰਜੇਸ਼ ਬਿੱਟੂ, ਅੰਮ੍ਰਿਤਪਾਲ ਸਿੰਘ ਆਨੰਦ, ਹਰਭੁਪਿੰਦਰ ਸਿੰਘ ਸਮਰਾ, ਗੁਰਵਿੰਦਰ ਸਿੰਘ ਬਜੂਹਾ ਆਦਿ ਨੇ ਸੰਬੋਧਨ ਕੀਤਾ।

ਕੈਪਸਨ: ਰੇਲਵੇ ਸਟੇਸ਼ਨ ਜਲੰਧਰ ਸ਼ਹਿਰ ਅੱਗੇ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਧਰਨਾਕਾਰੀ ਅਤੇ ਸੰਬੋਧਨ ਕਰਦੇ ਹੋਏ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!