ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਅੱਜ ਮਿਟਿੰਗ ਪਟਿਆਲਾ ਵਿਖੇ ਹੋਈ ਜਿਸ ਵਿੱਚ ਸਮੂਚੇ ਹਾਲਾਤਾਂ ਉਪਰ ਵਿਚਾਰਾਂ ਕੀਤੀਆਂ

 

ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਅੱਜ ਮਿਟਿੰਗ ਪਟਿਆਲਾ ਵਿਖੇ ਹੋਈ ਜਿਸ ਵਿੱਚ ਸਮੂਚੇ ਹਾਲਾਤਾਂ ਉਪਰ ਵਿਚਾਰਾਂ ਕੀਤੀਆਂ ਗਈਆਂ।

ਜੈਂਤੀਪੁਰ 16 ਮਾਰਚ (ਕਿਰਪਾਲ ਸਿੰਘ ਛਿੱਤ)ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਅੱਜ ਮਿਟਿੰਗ ਪਟਿਆਲਾ ਵਿਖੇ ਹੋਈ ਜਿਸ ਵਿੱਚ ਸਮੂਚੇ ਹਾਲਾਤਾਂ ਉਪਰ ਵਿਚਾਰਾਂ ਕਰਦੇ ਹੋਏ ਮਿਤੀ 18-3-21 ਦਾ ਮੁੱਖ ਦਫ਼ਤਰ ਪਟਿਆਲਾ ਦੇ ਤਿੰਨੇ ਗੇਟਾਂ ਉਪਰ ਹੋਣ ਵਾਲੇ ਪ੍ਰਦਰਸ਼ਨ ਨੂੰ , ਪਾਵਰਕੌਮ ਮੈਨੇਜਮੈਂਟ ਨਾਲ ਮਿਤੀ 5-4-21 ਨੂੰ ਮਿਟਿੰਗ ਵਿੱਚ ਹੋਣ ਵਾਲੇ ਫੈਸਲਿਆਂ ਦੀ ਪੜਚੋਲ ਤੱਕ ਅਗੇ ਕਰਨ ਦਾ ਫੈਸਲਾ ਕੀਤਾ ਹੈ,ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਮਿਲ ਕੇ ਚਲ ਰਹੇ ਸੰਘਰਸ਼, ਤਿੰਨ ਜੋਨਲ ਰੈਲੀਆਂ, ਜਲੰਧਰ, ਬਠਿੰਡਾ ਅਤੇ ਪਟਿਆਲਾ ਵਿਚ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਭਰਵੀਂ ਸ਼ਮੂਲੀਅਤ ਕਰੇਗਾ,5 ਮਈ ਤੋਂ ਪਟਿਆਲਾ ਵਿਚ ਲਗਾਤਾਰ ਦਿਨ ਰਾਤ ਦੇ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਚਾਰਾਂ ਅਤੇ ਜੇਕਰ ਮੈਨੇਜਮੈਂਟ ਨਾਲ ਮਿਟਿੰਗ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਹਨ ਤਾਂ ਇਸ ਦੀ ਵਿਆਖਿਆ ਲਈ, ਅਤੇ ਜੇਕਰ ਮੈਨੇਜਮੈਂਟ ਨਾਲ ਗੱਲਬਾਤ ਟੁੱਟ ਜਾਂਦੀ ਹੈ ਤਾਂ ਅਗਲੇ ਤਕੜੇ ਸੰਘਰਸ਼ ਦੀ ਤਿਆਰੀ ਲਈ ਮਿਤੀ 10-4-21 ਨੂੰ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਸਵੇਰੇ 11 ਵਜੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵਿੱਚ ਕੰਮ ਕਰਦੀਆਂ ਸਾਰੀਆਂ ਜਥੇਬੰਦੀਆਂ ਦੇ ਸਟੇਟ ਆਗੂ, ਸਰਕਲਾਂ ਦੇ ਮੁੱਖ ਆਗੂ, ਡਵੀਜਨਾਂ ਦੇ ਮੁੱਖ ਆਗੂ ਅਤੇ ਸਬ ਡਵੀਜਨਾਂ ਦੇ ਮੁੱਖ ਆਗੂ ਸਾਹਿਬਾਨ ਸ਼ਮੂਲੀਅਤ ਕਰਨਗੇ ਜੀ। ਗੁਰਵੇਲ ਸਿੰਘ ਬੱਲਪੁਰੀਆ ਪ੍ਰਧਾਨ ਮਨਜੀਤ ਸਿੰਘ ਚਾਹਲ ਜਨਰਲ ਸਕੱਤਰ ਇੰਪਲਾਈਜ਼ ਫੈਡਰੇਸ਼ਨ ਬਿਜਲੀ ਬੋਰਡ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!