ਪਿੰਡ ਬੱਲਪੁਰੀਆਂ ਵਿਖੇ ਬਾਬਾ ਦਲੀਪ ਸਿੰਘ ਯਾਦਗਾਰੀ ਕਬੱਡੀ ਕੱਪ ਕਰਵਾਇਆ ਗਿਆ

ਪਿੰਡ ਬੱਲਪੁਰੀਆਂ ਵਿਖੇ ਬਾਬਾ ਦਲੀਪ ਸਿੰਘ ਯਾਦਗਾਰੀ ਕਬੱਡੀ ਕੱਪ ਕਰਵਾਇਆ ਗਿਆ

ਜੇਤੂ ਟੀਮ ਬਾਬਾ ਹੰਦਾਲ ਕਬੱਡੀ ਕਲੱਬ ਨੇ ਦੋ ਲੱਖ ਦਾ ਪਹਿਲਾ ਇਨਾਮ ਅਤੇ ਉੱਪ ਜੇਤੂ ਗੁਰਦਾਸ ਪੁਰ ਕਬੱਡੀ ਕਲੱਬ ਦੀ ਟੀਮ ਨੇ ਇੱਕ ਲੱਖ ਪਜੰਤਰ ਹਜਾਰ ਦਾ ਇਨਾਮ ਪ੍ਰਾਪਤ ਕੀਤਾ

ਅੰਤਰਰਾਸ਼ਟਰੀ ਖਿਡਾਰੀ ਘੁੱਗੀ ਛਿੱਤ ਦਾ 71 ਹਜਾਰ ਅਤੇ ਸੋਨੇ ਦੀ ਮੁੰਦਰੀ ਨਾਲ ਹੋਇਆ ਵਿਸ਼ੇਸ਼ ਸਨਮਾਨ

ਜੈਂਤੀਪੁਰ 17 ਮਾਰਚ ( ਜਗਤਾਰ ਸਿੰਘ ਛਿੱਤ ) ਪਿੰਡ ਬੱਲਪੁਰੀਆਂ ਵਿਖੇ ਬਾਬਾ ਦਲੀਪ ਸਿੰਘ ਯਾਦਗਾਰੀ 17 ਵਾਂ ਗੋਲਡ ਕਬੱਡੀ ਦੇ ਮੁੱਖ ਸੇਵਾਦਾਰ ਬਾਬਾ ਇਕਬਾਲ ਸਿੰਘ ਬੱਲ ਅਤੇ ਚਿਤਰੰਜਨ ਸਿੰਘ ਬੱਲ ਦੀ ਅਗਵਾਈ ਹੇਠ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਫਾਈਨਲ ਮੈਚ ਬਾਬਾ ਹੰਦਾਲ ਕਬੱਡੀ ਕਲੱਬ ਬੋਪਾਰਾਏ ਅਤੇ ਗੁਰਦਾਸਪੁਰ ਕਬੱਡੀ ਕਲੱਬ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ ਬੜੇ ਫਸਵੇਂ ਅਤੇ ਦਿਲਚਸਪ ਮੁਕਾਬਲੇ ਵਿੱਚ ਬਾਬਾ ਹੰਦਾਲ ਕਬੱਡੀ ਕਲੱਬ ਦੀ ਟੀਮ ਨੇ ਗੁਰਦਾਸਪੁਰ ਦੀ ਟੀਮ ਨੂੰ 28 ਦੇ ਮੁਕਾਬਲੇ 35 ਅੰਕਾਂ ਨਾਲ ਹਰਾ ਕੇ ਗੋਲਡ ਕਬੱਡੀ ਕੱਪ ਤੇ ਕਬਜ਼ਾ ਕੀਤਾ। ਇਸ ਮੌਕੇ ਬਾਬਾ ਇਕਬਾਲ ਸਿੰਘ, ਬਾਬਾ ਸੱਜਣ ਸਿੰਘ, ਚੇਅਰਮੈਨ ਕਵਲਜੀਤ ਸਿੰਘ ਰੋਜ਼ੀ ਬੱਲ, ਚਿਤਰੰਜਨ ਸਿੰਘ ਬੱਲ, ਅਤੇ ਰਵਿੰਦਰ ਸਿੰਘ ਬੱਲੋਵਾਲੀ ਅਤੇ ਵਰਿੰਦਰ ਸਿੰਘ ਬੱਲ ਨੇ ਸਾਂਝੇ ਤੌਰ ਤੇ ਜੇਤੂ ਟੀਮ ਨੂੰ ਦੋ ਲੱਖ ਰੁਪਏ,ਉੱਪ ਜੇਤੂ ਟੀਮ ਨੂੰ ਇੱਕ ਲੱਖ ਪਜੰਤਰ ਹਜਾਰ ਅਤੇ ਅੰਤਰਰਾਸ਼ਟਰੀ ਖਿਡਾਰੀ ਘੁੱਗੀ ਛਿੱਤ ਨੂੰ 71 ਹਜਾਰ ਰੁਪਏ ਅਤੇ ਸੋਨੇ ਦੀ ਮੁੰਦਰੀ ਦੇ ਕੇ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ ।ਇਸ ਮੈਚ ਦੌਰਾਨ ਅੰਤਰਰਾਸ਼ਟਰੀ ਖਿਡਾਰੀ ਅੰਮ੍ਰਿਤ ਔਲਖ, ਯਾਦਾ ਸੁਰਖਪੁਰੀਆ, ਸੁਲਤਾਨ ਪੰਜਾਬ ਥੰਡਰ,ਗਗਨ ਜੋਗੇਵਾਲ, ਯੋਧਾ ਸੁਰਖਪੁਰੀਆ, ਘੁੱਗੀ ਛਿੱਤ ਅਤੇ ਵੱਡਾ ਹਸਨਪੁਰ ਖਾਲਸਾ ਵਾਰੀਅਰਜ਼ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਕੋਲੋਂ ਖੂਬ ਵਿਸ਼ੇਸ਼ ਇਨਾਮ ਪ੍ਰਾਪਤ ਕੀਤੇ ਅਤੇ ਵਾਹ ਵਾਹ ਖੱਟੀ।

ਜੇਤੂ ਟੀਮ ਅਤੇ ਘੁੱਗੀ ਛਿੱਤ ਦਾ ਸਨਮਾਨ ਕਰਦੇ ਹੋਏ  ਬਾਬਾ ਇਕਬਾਲ ਸਿੰਘ ਅਤੇ ਹੋਰ ਪਤਵੰਤੇ

ਇਸ ਮੌਕੇ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਿਆ।

 

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!