ਜੈਮਲ ਸਿੰਘ ਪੱਡਾ ਦੀ ਬਰਸੀ ਮੌਕੇ ਲੋਕਾਂ ਨੂੰ ਦਿੱਲੀ ਜਾਣ ਲਈ ਦਿੱਤਾ ਸਦਾ 

ਜੈਮਲ ਸਿੰਘ ਪੱਡਾ ਦੀ ਬਰਸੀ ਮੌਕੇ ਲੋਕਾਂ ਨੂੰ ਦਿੱਲੀ ਜਾਣ ਲਈ ਦਿੱਤਾ ਸਦਾ

ਹਜਾਰਾਂ ਲੋਕ ਨੇ ਜੈਮਲ ਸਿੰਘ ਪੱਡਾ ਨੂੰ ਸ਼ਰਧਾਂਜਲੀ ਭੇਟ ਕੀਤੀ

ਕਪੂਰਥਲਾ, 17 ਮਾਰਚ (ਇਕਬਾਲ ਸਿੰਘ ਮੱਤੇਵਾਲ) ਪਿੰਡ ਲੱਖਣ-ਕੇ-ਪੱਡੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਨਿਊ ਡੈਮੋਕਰੇਸੀ ਵੱਲੋਂ ਪਾਰਟੀ ਦੇ ਸੂਬਾਈ ਆਗੂ ਅਤੇ ਸਿਰੜੀ ਜੋਧੇ ਕਾਮਰੇਡ ਜੈਮਲ ਸਿੰਘ ਪੱਡਾ ਦੀ ਬਰਸੀ ਅਤੇ ਵਿੱਛੜੇ ਆਗੂਆਂ ਦੀ ਯਾਦ ਵਿੱਚ ਸਿਆਸੀ ਕਾਨਫਰੰਸ ਕਰਵਾਈ ਗਈ। ਕਾਨਫਰੰਸ ਵਿੱਚ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿੱਚ ਮਜ਼ਦੂਰ, ਕਿਸਾਨ, ਨੌਜਵਾਨ ਵਿਦਿਆਰਥੀ ਅਤੇ ਅੌਰਤਾਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਸ਼ਹੀਦੀ ਯਾਦਗਾਰ ’ਤੇ ਝੰਡਾ ਝੁਲਾਉਣ ਦੀ ਰਸਮ ਨਾਲ ਹੋਈ, ਜੋ ਪਾਰਟੀ ਦੇ ਸੂਬਾਈ ਆਗੂ ਅਜਮੇਰ ਸਿੰਘ ਸਮਰਾ ਨੇ ਨਿਭਾਈ। ਇਕੱਠ ਨੂੰ ਸੰਬੋਧਨ ਕਰਦਿਆਂ ਅਜਮੇਰ ਸਿੰਘ ਸਮਰਾ ਨੇ ਕਿਹਾ ਕਿ ਸਮਾਜ ਦੋ ਜਮਾਤਾਂ ਵਿੱਚ ਵੰਡਿਆ ਹੋਇਆ ਹੈ। ਇਕ ਪਾਸੇ ਲੁੱਟਣ ਵਾਲੇ ਅਤੇ ਦੂਜੇ ਪਾਸੇ ਲੁੱਟੇ ਜਾਣ ਵਾਲੇ ਮਿਹਨਤੀ ਲੋਕ ਹਨ। ਲੁਟੇਰੀ ਜਮਾਤ ਦੀ ਨੁਮਾਇੰਦਗੀ ਕਰਦੀਆਂ ਸਭ ਹਾਕਮ ਜਮਾਤ ਪਾਰਟੀਆਂ ਵੱਖ ਵੱਖ ਸਮੇਂ ਆਪਣੇ ਰਾਜ ਵਿੱਚ ਲੋਕਾਂ ਨਾਲ ਕੀਤੇ ਵਾਅਦੇ

ਨਿਭਾਉਣ ਤੋਂ ਅਸਮਰੱਥ ਰਹੀਆਂ ਹਨ। ਕਾਮਰੇਡ ਕੁਲਵਿੰਦਰ ਸਿੰਘ ਵੜੈਚ ਨੇ ਸ਼ਰਧਾਂਜਲੀ ਅਰਪਿਤ ਕਰਦਿਆਂ ਆਖਿਆ ਕਿ ਭਾਜਪਾ ਸਰਕਾਰ ਮਜ਼ਦੂਰਾਂ ਕਿਸਾਨਾਂ ਅਤੇ ਛੋਟੀ ਸਨਅਤ ਦਾ ਉਜਾੜਾ ਕਰ ਰਹੀ ਹੈ। ਇਸ ਸਥਿਤੀ ਵਿੱਚ ਲੋਕਾਂ ਵਿੱਚ ਰੋਹ ਵਧਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦਬਾਉਣ ਲਈ ਭਾਜਪਾ ਸਰਕਾਰ ਵੱਲੋਂ ਜੋ ਕਾਲੇ ਕਨੂੰਨ ਲਿਆ ਕੇ ਪੂਰੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣਾ ਚਾਹੁੰਦੀ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਅਤੇ ਜਥੇਬੰਦ ਕਰਕੇ ਇਨ੍ਹਾਂ ਦਿੱਲੀ ਵਲ ਨੂੰ ਕੂਚ ਕਰਨਾ ਚਾਹੀਦਾ ਹੈ ਤੇ ਚਲ ਰਹੇ ਸ਼ੰਘਰਸ ਵਿੱਚ ਸਾਮਲ ਹੋ ਕੇ ਸੰਘਰਸ਼ ਨੂੰ ਜਿੱਤ ਵਲ ਲੈ ਕੇ ਜਾਣਾ ਚਾਹੀਦਾ ਹੈ। ਤੇ ਜਾਬਰ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਇਨਕਲਾਬੀ ਲੋਕ ਲਹਿਰ ਖੜੀ ਕਰਨਾ ਹੀ ਸਾਥੀ ਜੈਮਲ ਅਤੇ ਹੋਰਨਾਂ ਵਿਛੜੇ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤਰਸੇਮ ਸਿੰਘ ਬੰਨੇਮਲ ,ਨੌਜਵਾਨ ਆਗੂ ਗੁਰਪ੍ਰੀਤ ਸਿੰਘ ਚੀਦਾ,ਮਹਿੰਦਰ ਸਿੰਘ ਪੱਡਾ, ਕਰਮ ਸਿੰਘ ਪੱਡਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਹੰਸਾ ਸਿੰਘ ਮੁੰਡੀ, ਪਿਆਰਾ ਸਿੰਘ ਭੰਡਾਲ ਆਦਿ ਨੇ ਵੀ ਸੰਬੋਧਨ ਕੀਤਾ।

ਸਟੇਜ ਸੈਕਟਰੀ ਦੀ ਜਿੰਮੇਵਾਰ ਨਿਰਮਲ ਸਿੰਘ ਸੇਰਪੁਰ ਸੱਧਾਂ ਨੇ ਨਿਭਾਈ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!