ਕਮਿਊਨਿਟੀ ਕਪੈਸਿਟੀ ਬਿਲਡਿੰਗ ਐਂਡ ਡਿਜਾਸਟਰ ਰਿਸਕ ਰਿਡੈਕਸ਼ਨ” ਵਿਸ਼ੇ ਉੱਪਰ ਰਾਸ਼ਟਰੀ- ਵੈਬੀਨਾਰ ਦਾ ਆਯੋਜਨ ਕੀਤਾ

“ਕਮਿਊਨਿਟੀ ਕਪੈਸਿਟੀ ਬਿਲਡਿੰਗ ਐਂਡ ਡਿਜਾਸਟਰ ਰਿਸਕ ਰਿਡੈਕਸ਼ਨ” ਵਿਸ਼ੇ ਉੱਪਰ ਰਾਸ਼ਟਰੀ- ਵੈਬੀਨਾਰ ਦਾ ਆਯੋਜਨ ਕੀਤਾ

ਬਟਾਲਾ 18 ਮਾਰਚ ( ਕਿਰਪਾਲ ਸਿੰਘ ਛਿੱਤ) – ਨੈਸ਼ਨਲ ਇੰਸਟੀਚਿਊਟ ਆਫ ਡਿਜਾਸਟਰ ਮੈਨੇਜਮੈਂਟ ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਅਤੇ ਸਿਵਲ ਡਿਫੈਂਸ, ਬਟਾਲਾ ਵਲੋਂ ਸਾਂਝੇ ਤੋਰ ਤੇ ਰਾਸ਼ਟਰੀ ਪੱਧਰ ਦਾ “ਕਮਿਊਨਿਟੀ ਕਪੈਸਿਟੀ ਬਿਲਡਿੰਗ ਐਂਡ ਡਿਜਾਸਟਰ ਰਿਸਕ ਰਿਡੈਕਸ਼ਨ” ਵਿਸ਼ੇ ਉੱਪਰ ਵੈਬੀਨਾਰ ਦਾ ਆਯੋਜਨ ਕੀਤਾ।

ਇਸ ਵੈਬੀਨਾਰ ਦੇ ਸਰਪ੍ਰਸਤ ਮੇਜਰ ਜਨਰਲ ਸ਼੍ਰੀ ਮਨੋਜ ਕੁਮਾਰ ਬਿੰਦਲ (ਵਿਰਿਸ਼ਟ ਸੇਵਾ ਮੈਡਲ) ਈ.ਡੀ., ਐਨ.ਆਈ.ਡੀ.ਐਮ. ਦੇ ਦਿਸ਼ਾ ਨਿਰਦੇਸ਼ ਅਨੁਸਾਰ ਉਦਘਾਟਨੀ ਭਾਸ਼ਨ ਵਿਚ ਮੁੱਖ ਮਹਿਮਾਨ ਪ੍ਰੋ. ਅਨਿਲ ਕੇ ਗੁਪਤਾ (ਐਚ.ਓ.ਡੀ., ਈ.ਸੀ.ਡੀ.ਆਰ.ਐਮ, ਐਨ.ਆਈ.ਡੀ.ਐਮ.) ਅਤੇ ਸ. ਮਨਪ੍ਰੀਤ ਸਿੰਘ ਰੰਧਾਵਾ (ਪ੍ਰੈਜ਼ੀਡੈਂਟ ਐਵਾਰਡੀ) ਨੰ. 2-ਬਟਾਲੀਅਨ ਸਟਾਫ ਅਫ਼ਸਰ ਨੇ ਸਾਂਝੇ ਤੌਰ ਕਿਹਾ ਕਿ ਸਾਡੇ ਦੇਸ਼ ਵਿੱਚ ਹਰ 50 ਕਿਲੋਮੀਟਰ ਵਿੱਚ, ਪਾਣੀ, ਭੋਜਨ, ਭਾਸ਼ਾ ਬਦਲਦੀ ਹੈ ਅਤੇ ਸਾਡੀ ਵੱਖਰੀ ਸੰਸਕ੍ਰਿਤੀ ਅਤੇ ਤਬਾਹੀ ਦੇ ਕਾਰਣ ਤੇ ਸਮਰੱਥਾਵਾਂ ਵੀ ਵੱਖਰੀਆਂ ਹਨ। ਹਰੇਕ ਨਾਗਰਿਕ ਨੂੰ ਆਪਣੇ ਇਲਾਕੇ ਅਨੁਸਾਰ ਆਫਤਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਜਿਸ ਨਾਲ ਕਿਸੇ ਵੀ ਦੁਰਘਟਨਾ ਜਾਂ ਆਫਤ ਮੌਕੇ ਸੁਚਜੇ ਢੰਗ ਨਾਲ ਨੱਜਠਿਆ ਜਾ ਸਕੇ। ਸਾਨੂੰ ਇਹ ਤੱਥ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਆਪਣੀ ਸੁਰੱਖਿਆ ਲਈ ਆਪ ਜ਼ਿੰਮੇਦਾਰ ਹਾਂ।

ਇਸ ਤੋਂ ਅਗੇ ਸ਼੍ਰੀ ਅਸ਼ੀਸ਼ ਕੁਮਾਰ ਪਾਂਡਾ (ਸਲਾਹਕਾਰ ਅਤੇ ਫੈਕਲਟੀ ਮੈਂਬਰ, ਐਨ.ਆਈ.ਡੀ.ਐਮ.) ਨੇ ਦੱਸਿਆ ਕਿ ਪਿਛਲੇ ਸਮੇਂ ਦੋਰਾਨ ਆਈਆਂ ਆਫਤਾਂ ਇਸ ਦਾ ਸੰਕੇਤ ਹਨ ਕਿ ਆਉਣ ਵਾਲੇ ਸਮੇ ਵਿਚ ਇਹ ਆਫਤਾਂ ਹੋਰ ਭਿਆਨਿਕ ਹੋ ਸਕਦੀਆਂ ਹਨ। ਇਸ ਨਾਲ ਹੋਣ ਵਾਲੇ ਜਾਨ ਤੇ ਮਾਲ ਦੇ ਨੁਕਸਾਨ ਨੂੰ ਘੱਟ ਕਰਨ ਲਈ ਹਰੇਕ ਨਾਗਰਿਕ ਨੂੰ ਸਿੱਖਿਅਤ ਹੋਣਾ ਚਾਹੀਦਾ ਹੈ। ਉਹਨਾਂ ਵਲੋ ਪਿਛਲੇ ਸਮੇ ਦੋਰਾਨ ਉਤਰਆਂਚਲ ਸਮੇਤ ਕਈ ਹੋਰ ਵਾਪਰੀਆਂ ਆਫਤਾਵਾਂ ਦਾ ਜ਼ਿਕਰ ਵੀ ਕੀਤਾ।

ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਕਿਹਾ ਕਿ ਜਦੋ ਵੀ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਮੌਕੇ ਤੇ ਸਥਾਨਿਕ ਲੋਕ ਹੀ ਸਹਾਇਤਾ ਲਈ ਪਹਿਲਾਂ ਆਉਂਦੇੇ ਹਨ ਬਾਹਰੀ ਸਹਾਇਤਾ ਸਮਾਂ ਤੇ ਸਥਾਨ ਅਨੁਸਾਰ ਪਹੁੰਚਦੀ ਹੈ। ਇਸ ਲਈ ਹਰੇਕ ਨਾਗਰਿਕ ਨੂੰ ਮੁਢਲੀ ਸਹਾਇਤਾ ਦੇ ਗੁਰ ਜਰੂਰ ਸਿਖਣੇ ਚਾਹੀਦੇ ਹਨ ਜਿਸ ਨਾਲ ਪੀੜਤ ਨੂੰ ਰਾਹਤ ਦਿੱਤੀ ਜਾ ਸਕੇ। ਉਹਨਾਂ ਵਲੋ ਸਿਵਲ ਡਿਫੈਂਸ ਬਟਾਲਾ ਦੇ ਵਲੰਟੀਅਰਜ਼ ਵਲੋ ਪਿਛਲੇ ਸਮੇਂ ਦੋਰਾਨ ਕੀਤੇ ਰਾਹਤ ਕਾਰਜਾਂ ਤੇ ਸਮਾਜਿਕ ਸੇਵਾਵਾਂ ਦਾ ਜ਼ਿਕਰ ਵੀ ਕੀਤਾ। ਆਖਰ ਵਿਚ ਭਾਰਤ ਵਾਸੀਆਂ ਨੂੰ ਅਪੀਲ ਕੀਤੀ ਕਿ ਰਾਸ਼ਟਰ ਦੀ ਨਿਸ਼ਕਾਮ ਸੇਵਾ ਲਈ ਸਿਵਲ ਡਿਫੈਂਸ ਦੇ ਮੈਂਬਰ ਬਣੋ।

ਸ੍ਰੀ ਨਕੁਲ ਤਾਰੁਨ (ਡਾਇਰੈਕਟਰ 4 ਜ਼ੋਨਸਲੂਸ਼ਨ) ਨਵੀ ਦਿੱਲੀ ਨੇ ਕਿਹਾ ਕਿ ਹਰੇਕ ਘਰ, ਦਫਤਰ, ਸਿੱਖਿਆ ਸੰਸਥਾਵਾਂ, ਹਸਪਤਾਲ ਬਹੁ-ਮੰਜ਼ਲਾਂ ਇਮਾਰਤਾਂ ਨੂੰ “ਡਿਜਾਸਟਰ ਮੈਨੇਮੈਂਟ ਪਲਾਨ” ਬਣਾਉਣਾ ਲਾਜ਼ਮੀ ਹੈ ਅਤੇ ਸਮੇਂ ਸਮੇਂ ਇਸ ਤੇ ਡਰਿਲ ਕਰਕੇ ਆਪਣੇ ਆਪ ਨੂੰ ਤਿਆਰ ਬਰ ਤਿਆਰ ਰੱਖਣਾ ਚਾਹੀਦਾ ਹੈ।

ਇਸ ਤੋਂ ਅਗੇ ਸਹਾਇਕ ਪ੍ਰੋਫੇਸਰ ਇੰਜ: ਅਵਦੇਸ਼ ਕੁਮਾਰ ਨੇ ਦਸਿਆ ਕਿ ਆਫਤਾਂ ਪ੍ਰਤੀ ਸੁਚੇਤ ਕਰਨ ਲਈ “ਹੈਮ ਰੇਡੀਓ” ਅਹਿਮ ਰੋਲ ਹੈ। ਅਗੇ ਦਸਿਆ ਕਿ ਟਾਈਫੂਨ ਹੇਯਾਨ ਚੱਕਰਵਾਤ ਅਤੇ ਨੇਪਾਲ ਭੁਚਾਲ ਦੋਰਾਨ ਇਸ ਦੀ ਮਦਦ ਨਾਲ ਰਾਹਤ ਕਾਰਜਾਂ ਵਿਚ ਬਹੁਤ ਤੇਜੀ ਆਈ । ਇਸ ਟੈਕਨੋਲਜ਼ੀ ਨਾਲ ਰਾਹਤ ਕਾਰਜਾਂ ਵਿਚ ਮਦਦ ਲੈਣ ਲਈ ਸਿੱਖਿਅਤ ਹੋਣ ਦੀ ਜਰੂਰਤ ਹੈ।

ਸ਼੍ਰੀ ਸੁਰੇਂਦਰ ਠਾਕੁਰ (ਸਲਾਹਕਾਰ-ਐਨ.ਆਈ.ਡੀ.ਐਮ.) ਨੇ ਵਿਸਥਾਰ ਨਾਲ ਦਸਿਆ ਕਿ ਦੇਸ਼ ਦੀ ਅੰਦਰੂਨੀ ਸੁਰੱਖਿਆਂ ਵਿਚ ਸਿਵਲ ਡਿਫੈਂਸ ਦੀ ਅਹਿਮ ਭੂਮਿਕਾ ਹੰਦੀ ਹੈ।ਸਿਵਲ ਡਿਫੈਂਸ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਜਿਸ ਦੀੇ ਵਾਰਡਨ ਸਰਵਿਸ ਅੱਖ ਤੇ ਕੰਨ ਹੁੰਦੇ ਹਨ । ਜਿਸ ਦਾ ਡਾਇਰੈਕਰੇਟ ਫਾਇਰ ਸਰਵਿਸ, ਸਿਵਲ ਡਿਫੈਂਸ ਅਤੇ ਹੋਮ ਗਾਰਡਜ਼ ਨਵੀਂ ਦਿੱਲੀ ਹੰਦਾ ਹੈ।

ਅਰੁਣ ਵਰਮਾ (ਵਾਈ.ਪੀ. ਐਨ.ਆਈ.ਡੀ.ਐਮ.) ਨੇ ਵੈਬੀਨਾਰ ਦਾ ਸੰਚਾਲਕ ਕੀਤਾ ਜਿਸ ਵਿਚ ਮੁੱਖ ਮਹਿਮਾਨਾਂ, ਉਘੇ ਬੁਲਾਰਿਆਂ ਤੇ ਸਿੱਖਿਆਰਥੀਆਂ ਨੇ ਹਿਸਾ ਲਿਆ। ਇਸ ਵੈਬੀਨਾਰ ਵਿਚ ਹਿਸਾ ਲੈਣ ਵਾਲਿਆਂ ਨੂੰ ਨੈਸ਼ਨਲ ਇੰਸਟੀਚਿਊਟ ਆਫ ਡਿਜਾਸਟਰ ਮੈਨੇਜਮੈਂ ਅਤੇ ਸਿਵਲ ਡਿਫੈਂਸ, ਬਟਾਲਾ ਵਲੋਂ ਪ੍ਰਮਾਣ ਪੱਤਰ ਜਾਰੀ ਕੀਤੇ ਗਏ।

 

 

ਇਥੇ ਜਿਕਰਯੋਗ ਹੈ ਕਿ ਪਿਛਲੇ ਦਿਨੀ ਨੈਸ਼ਨਲ ਇੰਸਟੀਚਿਊਟ ਆਫ ਡਿਜਾਸਟਰ ਵਲੋਂ ਪੰਜਾਬ, ਰਾਜਸਥਾਨ ਤੇ ਮਿਜ਼ੋਰਮ ਰਾਜਾਂ ਵਿਚ ਆਫਤਾਂ ਸੰਕਟ ਸਮੇਂ ਬਚਾਓ ਹਿਤ ਐਨ.ਸੀ.ਸੀ. ਅਤੇ ਐੱਨ.ਐੱਸ.ਅੱੈਸ. ਦੇ ਯੋਗਦਾਨ ਵਿਸ਼ੇ `ਤੇ ਮੁਕਾਬਲੇ ਕਰਵਾਏ ਗਏ । ਜਿਸ ਵਿਚ ਕਾਕਾ ਰਾਮ ਵਰਮਾ ਤੇ ਹਰਬਖਸ਼ ਸਿੰਘ ਦੇ ਸਾਂਝੇ ਉਦਮ ਸਦਕਾ ਪਹਿਲੀਵਾਰ ਪਟਿਆਲਾ ਦੇ ਵਿਦਿਆਰਥੀਆਂ ਨੇ ਹਿਸਾ ਲੈ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਇਸ ਵਿਚ ਵਿਦਿਆਰਥੀਆਂ ਵਲੋਂ ਆਫਤ ਪ੍ਰਬੰਧਨ, ਫਾਇਰ ਸੇਫਟੀ, ਫਸਟ ਏਡ, ਸੀ.ਪੀ.ਆਰ. ਤੇ ਨਾਗਰਿਕ ਸੁਰੱਖਿਆ ਦਾ ਪ੍ਰਦਰਸ਼ਨ ਕੀਤਾ ਗਿਆ ਸੀ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!