ਕੈਬਨਿਟ ਮੰਤਰੀ ਬਾਜਵਾ ਵੱਲੋਂ ਸੰਘਰਸ਼ ਕਮੇਟੀ ਨੂੰ ਕਰਮਚਾਰੀ ਵਿਰੋਧੀ ਨਵੀਂ ਪੈਨਸ਼ਨ ਸਕੀਮ ਦੇ ਮਸਲਾ ਗੰਭੀਰਤਾ ਨਾਲ ਵਿਚਾਰਨ ਦਾ ਭਰੋਸਾ

ਕੈਬਨਿਟ ਮੰਤਰੀ ਬਾਜਵਾ ਵੱਲੋਂ ਸੰਘਰਸ਼ ਕਮੇਟੀ ਨੂੰ ਕਰਮਚਾਰੀ ਵਿਰੋਧੀ ਨਵੀਂ ਪੈਨਸ਼ਨ ਸਕੀਮ ਦੇ ਮਸਲਾ ਗੰਭੀਰਤਾ ਨਾਲ ਵਿਚਾਰਨ ਦਾ ਭਰੋਸਾ

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਕੈਬਨਿਟ ਮੰਤਰੀ ਬਾਜਵਾ ਨੂੰ ਦਿੱਤਾ ‘ਵਾਅਦਾ ਯਾਦ ਕਰਾਊ ਪੱਤਰ’

ਕਾਦੀਆਂ: 21‌ ਮਾਰਚ ( ਇਕਬਾਲ ਸਿੰਘ ਮੱਤੇਵਾਲ ) ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਗੁਰਦਾਸਪੁਰ ਦੇ ਆਗੂਆਂ ਸੂਬਾ ਕਮੇਟੀ ਮੈਂਬਰ ਲਖਵਿੰਦਰ ਸਿੰਘ ਭੌਰ, ਜ਼ਿਲ੍ਹਾ ਕਨਵੀਨਰ ਲਵਪ੍ਰੀਤ ਸਿੰਘ ਰੋੜਾਂਵਾਲੀ ਅਤੇ ਜ਼ਿਲ੍ਹਾ ਕੋ-ਕਨਵੀਨਰ ਗੁਰਪ੍ਰੀਤ ਸਿੰਘ ਰੰਗੀਲਪੁਰ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਆਗੂਆਂ ਕੈਬਨਿਟ ਮੰਤਰੀ ਬਾਜਵਾ ਨੂੰ ਨਵੀਂ ਪੈਨਸ਼ਨ ਸਕੀਮ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ 01-01-2004 ਤੋਂ ਬਾਅਦ ਭਰਤੀ ਮੁਲਾਜ਼ਮ ਉੱਤੇ ਲਾਗੂ ਨਵੀਂ ਪੈਨਸ਼ਨ ਸਕੀਮ 100% ਕਰਮਚਾਰੀ ਵਿਰੋਧੀ ਹੈ । ਇਸ ਸਕੀਮ ਵਿੱਚ ਨਾ ਹੀ ਕੋਈ ਨਿਯਮਤ ਪੈਨਸ਼ਨ ਹੈ, ਨਾ ਪੈਨਸ਼ਨ ਕਮਿਊਟ ਕਰਵਾਈ ਜਾ ਸਕੇਗੀ, ਨਾ ਹੀ ਮਹਿੰਗਾਈ ਭੱਤੇ ਦੀ ਵਿਵਸਥਾ ਰਹੇਗੀ, ਨਾ ਮੈਡੀਕਲ ਭੱਤੇ ਦੀ, ਨਾ ਹੀ ਐੱਲ. ਟੀ.ਸੀ. ਦੀ ਵਿਵਸਥਾ ਰਹੇਗੀ ਅਤੇ ਨਾ ਹੀ ਬੁਢਾਪਾ ਪੈਨਸ਼ਨ ਵਿੱਚ ਵਾਧੇ ਦੀ ਵਿਵਸਥਾ ਹੈ । ਇਸ ਲਈ ਨਵੀਂ ਪੈਨਸ਼ਨ ਸਕੀਮ ਪ੍ਰਵਾਨਿਤ ਅਤੇ ਪ੍ਰਭਾਸ਼ਿਤ ਪੈਨਸ਼ਨ ਪ੍ਰਣਾਲੀ ਨਹੀਂ ਹੈ । ਇਸ ਵਿੱਚ ਅੰਨਦਾਤਾ ਕਰਮਚਾਰੀ ਅਤੇ ਸਰਕਾਰ ਵੱਲੋਂ ਪਾਏ ਗਏ ਹਿੱਸੇ ਦੀ ਸਮੁੱਚੀ ਰਾਸ਼ੀ ਪ੍ਰਾਈਵੇਟ ਫੰਡ ਮੈਨੇਜਰਾਂ ਰਾਹੀਂ ਪੂੰਜੀ ਬਾਜ਼ਾਰ ਵਿੱਚ ਲੱਗ ਜਾਂਦੀ ਹੈ ਅਤੇ ਉੱਥੇ ਆਉਂਦੇ ਉਤਰਾਵਾਂ-ਚੜ੍ਹਾਵਾਂ ਦੀ ਸ਼ਿਕਾਰ ਬਣੀ ਰਹਿੰਦੀ ਹੈ । ਇਸ ਨਾਲ ਕਰਮਚਾਰੀ ਲਈ ਸੇਵਾ ਮੁਕਤੀ ਉਪਰੰਤ ਸਨਮਾਨਿਤ ਜੀਵਨ ਜੀਉਣ ਦੀ ਉੱਕਾ ਹੀ ਗਰੰਟੀ ਨਹੀਂ ਹੈ ਅਤੇ ਪੈਨਸ਼ਨ ਦੇ ਰੂਪ ਵਿੱਚ ਕਰਮਚਾਰੀ ਦੀ ਸਮਾਜਿਕ ਸੁਰੱਖਿਆ ਦੀ ਛੱਤਰੀ ਨਹੀਂ ਰਹਿੰਦੀ । ਉਹਨਾਂ ਕਿਹਾ ਕਿ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਵੀ ਫੈਸਲਾ ਦਿੰਦਿਆਂ ਕਿਹਾ ਸੀ ਕਿ ਪੈਨਸ਼ਨ ਨਾ ਤਾਂ ਕੋਈ ਬਖਸ਼ਿਸ਼ ਹੈ ਅਤੇ ਨਾ ਹੀ ਕੋਈ ਖ਼ੈਰਾਤ ਹੈ ਜਿਹੜੀ ਕਿ ਦਾਤੇ ਦੀ ਇੱਛਾ ਦੀ ਮੁਹਤਾਜ਼ ਹੋਵੇ । ਇਸ ਮੋਕੇ ਆਗੂਆਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵਾਅਦਾ ਯਾਦ ਕਰਵਾਉਣ ਲਈ ‘ਵਾਅਦਾ ਯਾਦ ਕਰਾਊ ਪੱਤਰ’ ਦਿੱਤਾ । ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਕਰਮਚਾਰੀ ਵਿਰੋਧੀ ਨਵੀਂ ਪੈਨਸ਼ਨ ਸਕੀਮ ਦੇ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਣਗੇ । ਉਹਨਾਂ ਸੂਬਾ ਕਮੇਟੀ ਦੀ ਚੀਫ ਪ੍ਰਿੰਸੀਪਲ ਸੈਕਟਰੀ ਟੂ ਮੁੱਖ ਮੰਤਰੀ ਨਾਲ ਹੋ ਰਹੀ 23 ਮਾਰਚ ਦੀ ਮੀਟਿੰਗ ਯਕੀਨੀ ਕਰਾਉਣ ਅਤੇ ਸੂਬਾ ਕਮੇਟੀ ਦੀ ਮੁੱਖ ਮੰਤਰੀ ਪੰਜਾਬ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਬਣਾਈ ਕੈਬਨਿਟ ਮੰਤਰੀਆਂ ਦੀ ਸਬ-ਕਮੇਟੀ ਨਾਲ ਆਉਣ ਵਾਲੇ ਸਮੇਂ ਵਿੱਚ ਜਲਦ ਮੀਟਿੰਗ ਕਰਾਉਣ ਦਾ ਵੀ ਭਰੋਸਾ ਦਿੱਤਾ । ਸੰਘਰਸ਼ ਕਮੇਟੀ ਦੇ ਆਗੂਆਂ ਕੈਬਨਿਟ ਮੰਤਰੀ ਬਾਜਵਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 01-01-2004 ਤੋਂ ਬਾਅਦ ਭਰਤੀ ਸਮੁੱਚੇ ਵਿਭਾਗਾਂ ਦੇ ਮੁਲਾਜ਼ਮਾਂ ਉੱਤੇ ਲਾਗੂ ਕਰਮਚਾਰੀ ਵਿਰੋਧੀ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ । ਇਸ ਮੋਕੇ ਕੁਲਵੰਤ ਸਿੰਘ, ਜੁਗਲ ਕਿਸ਼ੋਰ ਬੱਲ, ਅਮਨਦੀਪ, ਵਣ-ਗਾਰਡ ਨਿਸ਼ਾਨ ਸਿੰਘ, ਗਣੇਸ਼ ਭਗਤ, ਸੁਖਬੀਰ ਸਿੰਘ ਗਿੱਲ, ਸੁਖਵਿੰਦਰ ਸਿੰਘ, ਦਮਨਬੀਰ ਸਿੰਘ ਰੰਧਾਵਾ, ਸਰਬਜੀਤ ਸਿੰਘ, ਵਣ-ਗਾਰਡ ਚੰਚਲ ਸਿੰਘ, ਜਸਪਾਲ ਸੋਹਲ, ਹਰਵਿੰਦਰ ਸਿੰਘ ਮੰਡ, ਪਰਮਜੀਤ ਸਿੰਘ, ਕੁਲਦੀਪ ਸਿੰਘ ਰਿਆੜ, ਸੁਭਾਸ਼ ਚੰਦਰ, ਕੰਵਲਜੀਤ ਮੰਮਣ, ਚੇਤਨ ਮਹਾਜਨ, ਬਲਜੀਤ ਸਿੰਘ, ਨਵਨੀਤ ਕੁਮਾਰ ਆਦਿ ਹਾਜ਼ਰ ਸਨ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!