ਕਿਰਤੀ ਕਿਸਾਨਾਂ ਅਤੇ ਪੇਂਡੂ ਮਜ਼ਦੂਰਾਂ ਵਲੋਂ ਅਮ੍ਰਿਤਸਰ ਨੈਸ਼ਨਲ ਹਾਈਵੇ ਢਿਲਵਾਂ ਵਿਖੇ ਕੀਤਾ ਚੱਕਾ ਜਾਮ

ਕਿਰਤੀ ਕਿਸਾਨਾਂ ਅਤੇ ਪੇਂਡੂ ਮਜ਼ਦੂਰਾਂ ਵਲੋਂ ਅਮ੍ਰਿਤਸਰ ਨੈਸ਼ਨਲ ਹਾਈਵੇ ਢਿਲਵਾਂ ਵਿਖੇ ਕੀਤਾ ਚੱਕਾ ਜਾਮ

ਢਿਲਵਾਂ ,26 ਮਾਰਚ ( iqbal singh mattwal)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਅੱਜ ੲੇਥੇ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਢਿਲਵਾਂ ਮੁਕੰਮਲ ਬੰਦ ਕਰਵਾ ਕੇ ਨੈਸ਼ਨਲ ਹਾਈਵੇ ਤੇ ਚੱਕਾ ਜਾਮ ਕੀਤਾ ਗਿਆ।ਅੱਜ ੲੇਥੇ ਸਾਰਾ ਦਿਨ ਦੁਕਾਨਦਾਰਾਂ ਤੇ ਹੋਰ ਕਾਰੋਬਾਰੀਆਂ ਆਪਣੇ ਕਾਰੋਬਾਰ, ਬੈਂਕਾਂ, ਸ਼ਰਾਬ ਦੇ ਠੇਕੇ ਆਦਿ ਬੰਦ ਰੱਖੇ।

ਇਸ ਮੌਕੇ ਯੂਨੀਅਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ, ਅਨਾਜ ਅਤੇ ਭੋਜਨ ਸੁਰੱਖਿਆ ਵਿਰੋਧੀ ਕਾਨੂੰਨ ਰੱਦ ਕਰਵਾਉਣ,ਬਿਜਲੀ ਐਕਟ 2020 ਤੇ ਪਰਾਲ਼ੀ ਸਾੜਨ ਤੋਂ ਰੋਕਣ ਦੇ ਨਾਂ ਹੇਠ ਲਿਆਂਦਾ ਕਿਸਾਨ ਵਿਰੋਧੀ ਬਿੱਲ ਰੱਦ ਕਰਵਾਉਣ, ਪੈਟਰੋਲ, ਡੀਜ਼ਲ,ਰਸੋਈ ਗੈਸ ਦੀਆਂ ਕੀਮਤਾਂ ਦੇ ਤਿੱਖੇ ਵਿਰੋਧ ਵਜੋਂ ਅੱਜ ਭਾਰਤ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਚਾਰ ਮਹੀਨੇ ਹੋ ਗਏ ਦਿੱਲੀ ਦੀਆਂ ਸਰਹੱਦਾਂ ਉੱਤੇ ਕਿਸਾਨ ਮਜ਼ਦੂਰ ਲੋਕ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਹਨ।300 ਦੇ ਕਰੀਬ ਕਿਸਾਨਾਂ ਮਜ਼ਦੂਰਾਂ ਦੀਆਂ ਸ਼ਹਾਦਤਾਂ ਹੋ ਗੲੀਆਂ।ਦੁੱਖ ਦੀ ਗੱਲ ਹੈ ਕਿ ਅਮੀਰਾਂ ਦੇ ਕੁੱਤੇ ਮਰਨ ਉੱਤੇ ਅਫ਼ਸੋਸ ਕਰਨ ਵਾਲੇ ਸਾਡੇ ਦੇਸ਼ ਦੇ ਹਾਕਮ 300 ਦੇ ਕਰੀਬ ਕਿਸਾਨਾਂ ਮਜ਼ਦੂਰਾਂ ਦੀਆਂ ਅੰਦੋਲਨ ਦੌਰਾਨ ਹੋਈਆਂ ਸ਼ਹਾਦਤਾਂ ਉੱਤੇ ਚੁੱਪ ਧਾਰੀ ਬੈਠੇ ਹਨ। ਇਹਨਾਂ ਹਾਕਮਾਂ ਨੂੰ ਦੇਸ ਦੇ ਲੋਕਾਂ ਦੀ ਥਾਂ ਕਾਰਪੋਰੇਟ ਘਰਾਣਿਆਂ ਦੀ ਵੱਧ ਚਿੰਤਾਂ ਹੈ। ਉਨ੍ਹਾਂ ਕਿਹਾ ਕਿ ਫਾਸ਼ੀਵਾਦੀ ਹਕੂਮਤ ਨੂੰ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਮਜ਼ਬੂਰ ਹੋਣਾ ਹੀ ਪਵੇਗਾ।

ਉਨ੍ਹਾਂ ਕਿਹਾ ਕਿ ਲੋੜ ਪਈ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ ‌

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤਰਸੇਮ ਸਿੰਘ ਬੰਨੇਮਲ, ਗੁਰਪ੍ਰੀਤ ਸਿੰਘ ਚੀਦਾ,ਪਰਮਜੀਤ ਸਿੰਘ, ਕੁਲਵਿੰਦਰ ਸਿੰਘ, ਮੋਹਨ ਸਿੰਘ ਘੱਗ ,ਮਾਸਟਰ ਤਜਿੰਦਰ ਸਿੰਘ,ਅਜਾਦ ਕਿਸਾਨ ਸੰਘਰਸ਼ ਕਮੇਟੀ ਦੇ ਰਜਿੰਦਰ ਸਿੰਘ ਢਿਲਵਾਂ, ਸੁਖਮਨ ਘੱਗ, ਜਸਪਾਲ ਸਿੰਘ ਨਡਾਲਾ, ਦਲਜੀਤ ਸਿੰਘ ਭੰਡਾਲ, ਮਾਸਟਰ ਮਲਕੀਤ ਤੇ ਨੌਜਵਾਨ ਭਾਰਤ ਸਭਾ ਦੇ ਰਣਜੀਤ ਸਿੰਘ ,ਆਦਿ

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

July 2021
M T W T F S S
 1234
567891011
12131415161718
19202122232425
262728293031  
error: Content is protected !!