10 ਅਪ੍ਰੈਲ ਨੂੰ ਦੀਨਾਨਗਰ ਵੱਡਾ ਇਕੱਠ ਕਰਕੇ ਕੈਬਨਿਟ ਮੰਤਰੀ ਸ਼੍ਰੀ ਮਤੀ ਅਰੁਣਾ ਚੌਧਰੀ ਨੂੰ ‘ਵਾਅਦਾ ਯਾਦ ਕਰਾਊ ਪੱਤਰ’ ਦਿੱਤਾ ਜਾਵੇਗਾ

ਚੀਫ਼ ਪ੍ਰਿੰਸੀਪਲ ਸੈਕਟਰੀ ਟੂ ਮੁੱਖ ਮੰਤਰੀ ਨਾਲ ਮੀਟਿੰਗ ਬੇਸਿੱਟਾ ਰਹਿਣ ਤੇ ਸਮੁੱਚੇ ਐੱਨ.ਪੀ.ਐੱਸ.ਪੀੜਤ ਮੁਲਾਜ਼ਮਾਂ ਵਿੱਚ ਭਾਰੀ ਰੋਸ

10 ਅਪ੍ਰੈਲ ਨੂੰ ਦੀਨਾਨਗਰ ਵੱਡਾ ਇਕੱਠ ਕਰਕੇ ਕੈਬਨਿਟ ਮੰਤਰੀ ਸ਼੍ਰੀ ਮਤੀ ਅਰੁਣਾ ਚੌਧਰੀ ਨੂੰ ‘ਵਾਅਦਾ ਯਾਦ ਕਰਾਊ ਪੱਤਰ’ ਦਿੱਤਾ ਜਾਵੇਗਾ

ਗੁਰਦਾਸਪੁਰ  :29 ਮਾਰਚ ( ਇਕਬਾਲ ਸਿੰਘ ਮੱਤੇਵਾਲ ) ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਕਨਵੀਨਰ ਲਵਪ੍ਰੀਤ ਸਿੰਘ ਰੋੜਾਂਵਾਲੀ ਅਤੇ ਜ਼ਿਲ੍ਹਾ ਕੋ-ਕਨਵੀਨਰ ਗੁਰਪ੍ਰੀਤ ਸਿੰਘ ਰੰਗੀਲਪੁਰ ਨੇ ਲਿਖਤੀ ਪ੍ਰੈੱਸ ਨੋਟ ਜ਼ਾਰੀ ਕਰਦਿਆਂ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਚੀਫ਼ ਪ੍ਰਿੰਸੀਪਲ ਸੈਕਟਰੀ ਟੂ ਮੁੱਖ ਮੰਤਰੀ ਨਾਲ ਮੁਲਾਕਾਤ ਬੇਸਿੱਟਾ ਰਹੀ ਹੈ ਜਿਸ ਦੇ ਰੋਸ ਵਜੋਂ 10 ਅਪ੍ਰੈਲ ਨੂੰ ਪੂਰੇ ਪੰਜਾਬ ਵਿੱਚ ਕੈਬਨਿਟ ਮੰਤਰੀਆਂ ਨੂੰ ‘ਵਾਅਦਾ ਯਾਦ ਕਰਾਊ ਪੱਤਰ’ ਦਿੱਤੇ ਜਾਣਗੇ । ਉਸੇ ਲੜੀ ਤਹਿਤ 10 ਅਪ੍ਰੈਲ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਗੁਰਦਾਸਪੁਰ ਵੱਲੋਂ ਦੀਨਾਨਗਰ ਵੱਡਾ ਇਕੱਠ ਕਰਕੇ ਕੈਬਨਿਟ ਮੰਤਰੀ ਸ਼੍ਰੀ ਮਤੀ ਅਰੁਣਾ ਚੌਧਰੀ ਨੂੰ ‘ਵਾਅਦਾ ਯਾਦ ਕਰਾਊ ਪੱਤਰ’ ਦਿੱਤਾ ਜਾਵੇਗਾ । ਆਗੂਆਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਜਿੱਤਣ ਤੋਂ ਬਾਅਦ ਕਰਮਚਾਰੀ ਵਿਰੋਧੀ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ । ਪਰ ਚਾਰ ਸਾਲ ਬੀਤਣ ਤੋਂ ਬਾਅਦ ਵੀ ਸਹੂਲਤਾਂ ਤੋਂ ਸੱਖਣੀ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਗਈ । ਇਸ ਲਈ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਸਮੁੱਚੇ ਐੱਨ.ਪੀ.ਐੱਸ. ਪੀੜਤ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੇਕਰ ਜਲਦੀ ਚੋਣਾਂ ਸਮੇਂ ਕੀਤਾ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵਾਅਦਾ ਪੂਰਾ ਨਾ ਕੀਤਾ ਤਾਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਸੂਬਾ ਪੱਧਰੀ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ । ਇਸ ਮੋਕੇ ਸੁਭਾਸ਼ ਚੰਦਰ, ਅਮਨਦੀਪ, ਬਲਜੀਤ ਸਿੰਘ, ਕੁਲਵੰਤ ਸਿੰਘ, ਕਵੀ ਕੁਮਾਰ, ਨਿਸ਼ਾਨ ਸਿੰਘ, ਜੁਗਲ ਕਿਸ਼ੋਰ ਬੱਲ, ਲਖਵਿੰਦਰ ਸਿੰਘ ਭੌਰ, ਪਰਮਜੀਤ ਸਿੰਘ, ਹਰਵਿੰਦਰ ਸਿੰਘ ਮੰਡ, ਸਰਬਜੀਤ ਸਿੰਘ ਭਾਮ, ਵਿਨੀਤ ਸਿੰਘ, ਤਜਿੰਦਰ ਸਿੰਘ ਘੋਤੜਾ, ਜੋਗਿੰਦਰ ਪਾਲ, ਸੁਖਵਿੰਦਰ ਸਿੰਘ, ਗਣੇਸ਼ ਭਗਤ, ਗੁਰਿੰਦਰਜੀਤ ਸਿੰਘ, ਸੁਖਬੀਰ ਸਿੰਘ ਗਿੱਲ, ਦਮਨਬੀਰ ਸਿੰਘ ਰੰਧਾਵਾ, ਜਸਪਾਲ ਸੋਹਲ, ਕੰਵਲਜੀਤ ਸਿੰਘ ਮੰਮਣ, ਚੰਚਲ ਸਿੰਘ, ਹੀਰਾ ਸਿੰਘ ਭੱਟੀ, ਚੇਤਨ ਮਹਾਜਨ, ਅਮਿਤੇਸ਼ਵਰ ਚੌਧਰੀ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ ਰਿਆੜ, ਨਵਨੀਤ ਕੁਮਾਰ, ਹਰਪ੍ਰੀਤ ਸਿੰਘ, ਜਗਜੀਤ ਸਿੰਘ, ਰਵੀ ਕੁਮਾਰ ਆਦਿ ਹਾਜ਼ਰ ਸਨ ।

व्हाट्सप्प आइकान को दबा कर इस खबर को शेयर जरूर करें 

Please Share This News By Pressing Whatsapp Button 

लाइव कैलेंडर

May 2021
M T W T F S S
 12
3456789
10111213141516
17181920212223
24252627282930
31  
error: Content is protected !!